ਨੌਜਵਾਨ ਅਰਬਪਤੀ ਨੇ ਵੱਡਾ ਕੀਤਾ ਦਿਲ, ਕੈਂਸਰ ਦੇ ਇਲਾਜ ਲਈ ਦਾਨ ਕੀਤੇ 1664 ਕਰੋੜ ਰੁਪਏ (ਤਸਵੀਰਾਂ)

04/14/2016 12:00:40 PM

ਲਾਸ ਏਂਜਲਸ— ਅਮਰੀਕੀ ਅਰਬਪਤੀ ਸੀਨ ਪਾਰਕਰ ਨੇ ਦਿਲ ਵੱਡਾ ਕਰਦੇ ਹੋਏ ਦੁਨੀਆ ਨੂੰ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਤੋਂ ਮੁਕਤ ਕਰਵਾਉਣ ਦੇ ਇਰਾਦੇ ਨਾਲ ਇਸ ਦਾ ਇਲਾਜ ਖੋਜਣ ਲਈ 25 ਕਰੋੜ ਡਾਲਰ ਯਾਨੀ ਕਿ 1664 ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਪਾਰਕਰ ਇੰਸਟੀਚਿਊਟ ਫਾਰ ਕੈਂਸਰ ਇਮਿਊਨੋਥੋਰੇਪੀ ਦੀ ਸਥਾਪਨਾ ਕੀਤੀ ਗਈ ਹੈ। ਇਸ ਇੰਸਟੀਚਿਊਟ ਦਾ ਮਕਸਦ ਕੈਂਸਰ ਦੇ ਇਲਾਜ ਲਈ ਉੱਭਰਦੇ ਖੇਤਰ ਦਾ ਵਿਕਾਸ ਕਰਨਾ ਅਤੇ ਇਸ ਦਾ ਬਿਹਤਰ ਤੋਂ ਬਿਹਤਰ ਇਲਾਜ ਲੱਭਣਾ ਹੋਵੇਗਾ। ਇੰਸਟੀਚਿਊਟ ਨਾਲ 40 ਲੇਬੋਰੇਟਰੀ ਅਤੇ ਛੇ ਮੁੱਖ ਕੈਂਸਰ ਕੇਂਦਰਾਂ ਦੇ 300 ਤੋਂ ਵੱਧ ਸ਼ੋਧਕਰਤਾਵਾਂ ਨੂੰ ਜੋੜਿਆ ਜਾਵੇਗਾ। 
ਇਕ ਇੰਟਰਵਿਊ ਵਿਚ ਮਿਊਜ਼ਿਕ ਸ਼ੇਅਰਿੰਗ ਵੈੱਬਸਾਈਟ ਨੈਪਸਟਰ ਦੇ ਸਹਿ ਸੰਸਥਾਪਕ ਪਾਰਕਰ ਨੇ ਕਿਹਾ ਕਿ ਕਿਸੇ ਵੀ ਸੈਂਟਰ ''ਚ ਜੇਕਰ ਕੋਈ ਸਫਲਤਾ ਮਿਲਦੀ ਹੈ ਤਾਂ ਉਸ ਨੂੰ ਬਿਨਾਂ ਕਿਸੇ ਜਟਿਲਤਾ ਜਾਂ ਨੌਕਰਸ਼ਾਹੀ ਦੇ ਤੁਰੰਤ ਦੂਜੇ ਕੇਂਦਰਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਹਾਲ ਹੀ ਵਿਚ ਯੇਰਵੋਯ ਅਤੇ ਓਪਦਿਵੋ ਵਰਗੀਆਂ ਦੋ ਦਵਾਈਆਂ ਨੂੰ ਕੈਂਸਰ ਦੇ ਇਲਾਜ ਲਈ ਮਨਜ਼ੂਰੀ ਮਿਲੀ ਹੈ। ਇਸ ਦਾ ਕੁਝ ਰੋਗੀਆਂ ''ਤੇ ਸਹੀ ਅਸਰ ਵੀ ਦੇਖਣ ਨੂੰ ਮਿਲਿਆ ਪਰ ਹਰ ਕਿਸੇ ''ਤੇ ਇਹ ਦਵਾਈਆਂ ਅਸਰ ਨਹੀਂ ਕਰ ਰਹੀਆਂ। ਹੁਣ ਵਿਗਿਆਨੀ ਇਹ ਸਮਝਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਇਨ੍ਹਾਂ ਦਵਾਈਆਂ ਨੂੰ ਕਿਵੇਂ ਹੋਰ ਉੁਪਯੋਗੀ ਬਣਾਇਆ ਜਾਵੇ। ਪਾਰਕਰ ਨੇ ਕਿਹਾ ਕਿ ਕੈਂਸਰ ਦੇ ਇਲਾਜ ਲਈ ਪਿਛਲੇ ਕਈ ਦਹਾਕਿਆਂ ਵਿਚ ਮਾਮੂਲੀ ਤਰੱਕੀ ਹੋਈ ਹੈ।

Kulvinder Mahi

News Editor

Related News