ਭਾਰਤ ਅਤੇ ਬ੍ਰਿਟੇਨ ਨਾਲ ਮੁਕਤ ਵਪਾਰ ਸਮਝੌਤੇ ਲਈ ਆਸਟ੍ਰੇਲੀਆ ਦੀ ਸੰਸਦ 'ਚ 'ਬਿੱਲ' ਪਾਸ

Tuesday, Nov 22, 2022 - 01:16 PM (IST)

ਭਾਰਤ ਅਤੇ ਬ੍ਰਿਟੇਨ ਨਾਲ ਮੁਕਤ ਵਪਾਰ ਸਮਝੌਤੇ ਲਈ ਆਸਟ੍ਰੇਲੀਆ ਦੀ ਸੰਸਦ 'ਚ 'ਬਿੱਲ' ਪਾਸ

ਕੈਨਬਰਾ (ਏਐਨਆਈ): ਭਾਰਤ ਅਤੇ ਬ੍ਰਿਟੇਨ ਨਾਲ ਦੁਵੱਲੇ ਮੁਕਤ ਵਪਾਰ ਸਮਝੌਤੇ ਨੂੰ ਅੱਗੇ ਵਧਾਉਂਦੇ ਹੋਏ ਆਸਟ੍ਰੇਲੀਆ ਦੀ ਸੰਸਦ 'ਚ  ਬਿੱਲ ਪਾਸ ਹੋ ਗਿਆ।ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਭਾਰਤ ਅਤੇ ਬ੍ਰਿਟੇਨ  ਨਾਲ ਦੇਸ਼ ਦਾ ਮੁਕਤ ਵਪਾਰ ਸਮਝੌਤਾ (ਐਫਟੀਏ) ਉਸਦੀ ਸੰਸਦ ਵਿੱਚ ਪਾਸ ਹੋ ਗਿਆ ਹੈ। ਅਲਬਾਨੀਜ਼ ਨੇ ਟਵੀਟ ਕਰਦਿਆਂ ਲਿਖਿਆ ਕਿ "BREAKING: ਭਾਰਤ ਨਾਲ ਸਾਡਾ ਮੁਕਤ ਵਪਾਰ ਸਮਝੌਤਾ ਸੰਸਦ ਵਿੱਚ ਪਾਸ ਹੋ ਗਿਆ ਹੈ।

PunjabKesari

PunjabKesari

ਇਕ ਹੋਰ ਟਵੀਟ ਵਿਚ ਉਹਨਾਂ ਨੇ ਬ੍ਰਿਟੇਨ ਨਾਲ ਵੀ ਮੁਕਤ ਵਪਾਰ ਸਮਝੌਤੇ ਦੇ ਪਾਸ ਹੋਣ ਦੀ ਜਾਣਕਾਰੀ ਦਿੱਤੀ।ਇਹ ਦੋਵੇਂ ਬਿੱਲ ਆਸਟ੍ਰੇਲੀਆ ਲਈ ਮਹੱਤਵਪੂਰਨ ਹਨ, ਕਿਉਂਕਿ ਇਸ ਨੂੰ ਅਸਥਿਰ ਚੀਨੀ ਬਾਜ਼ਾਰ ਕਾਰਨ ਭਾਰਤ ਨਾਲ ਨਿਰਯਾਤ ਵਿਚ ਵਿਭਿੰਨਤਾ ਲਿਆਉਣ ਦੀ ਲੋੜ ਹੈ, ਜਦੋਂ ਕਿ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਨਿਕਲਣ ਤੋਂ ਬਾਅਦ ਬ੍ਰਿਟੇਨ ਨਾਲ ਨਵਾਂ ਦੁਵੱਲਾ ਵਪਾਰ ਸਮਝੌਤਾ ਜ਼ਰੂਰੀ ਹੋ ਗਿਆ ਹੈ।ਅਜਿਹਾ ਉਦੋਂ ਹੋਇਆ ਹੈ ਜਦੋਂ ਅਲਬਾਨੀਜ਼ ਨੇ ਕਿਹਾ ਕਿ ਉਹ ਅਗਲੇ ਸਾਲ ਮਾਰਚ ਵਿੱਚ ਭਾਰਤ ਦਾ ਦੌਰਾ ਕਰਨਗੇ। ਉਨ੍ਹਾਂ ਨੇ ਜੀ-20 ਸਿਖਰ ਸੰਮੇਲਨ ਦੇ 17ਵੇਂ ਸੰਸਕਰਨ ਦੇ ਮੌਕੇ 'ਤੇ ਵੱਖ ਇਹ ਐਲਾਨ ਕੀਤਾ।

ਅਲਬਾਨੀਜ਼ ਨੇ ਪ੍ਰੈੱਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ "ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕੀਤੀ, ਜਿੱਥੇ ਅਸੀਂ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਨਜ਼ਦੀਕੀ ਆਰਥਿਕ ਸਹਿਯੋਗ ਸਮਝੌਤੇ ਨੂੰ ਅੰਤਿਮ ਰੂਪ ਦੇਣ 'ਤੇ ਚਰਚਾ ਕੀਤੀ, ਜਿਸ ਨੂੰ ਅਸੀਂ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਦੇ ਹਾਂ। ਮੈਂ ਮਾਰਚ ਵਿੱਚ ਭਾਰਤ ਦਾ ਦੌਰਾ ਕਰਾਂਗਾ।ਉਨ੍ਹਾਂ ਕਿਹਾ ਕਿ "ਅਸੀਂ ਇੱਕ ਵਪਾਰਕ ਵਫ਼ਦ ਨੂੰ ਭਾਰਤ ਲੈ ਕੇ ਜਾਵਾਂਗੇ। ਇਹ ਇੱਕ ਮਹੱਤਵਪੂਰਨ ਦੌਰਾ ਹੋਵੇਗਾ ਅਤੇ ਸਾਡੇ ਦੋਹਾਂ ਦੇਸ਼ਾਂ ਦਰਮਿਆਨ ਸਬੰਧਾਂ ਵਿੱਚ ਸੁਧਾਰ ਹੋਵੇਗਾ। ਪਿਛਲੇ ਹਫਤੇ ਆਸਟ੍ਰੇਲੀਆ ਦੇ ਵਪਾਰ ਮੰਤਰੀ ਡੌਨ ਫਰੇਲ ਨੇ ਕਿਹਾ ਕਿ ਭਾਰਤ ਨਾਲ ਵਪਾਰ ਸਮਝੌਤਾ ਆਸਟ੍ਰੇਲੀਆਈ ਸੇਵਾਵਾਂ ਕੰਪਨੀਆਂ ਅਤੇ ਪੇਸ਼ੇਵਰਾਂ ਲਈ ਭਾਰਤੀ ਬਾਜ਼ਾਰ ਤੱਕ ਪਹੁੰਚ ਕਰਨ ਲਈ ਇੱਕ ਬਹੁਤ ਵੱਡਾ ਮੌਕਾ ਪੇਸ਼ ਕਰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਪ੍ਰਾਇਮਰੀ ਸਕੂਲ 'ਚ ਕੈਮੀਕਲ ਧਮਾਕਾ, 11 ਵਿਦਿਆਰਥੀ ਤੇ 1 ਕਰਮਚਾਰੀ ਜ਼ਖ਼ਮੀ

ਫਰੇਲ ਨੇ ਕਿਹਾ ਕਿ "ਇਸ ਸਮਝੌਤੇ ਦੀ ਗੁਣਵੱਤਾ, ਆਸਟ੍ਰੇਲੀਆਈ ਕਾਰੋਬਾਰਾਂ ਲਈ ਮਾਰਕੀਟ ਪਹੁੰਚ ਅਤੇ ਮੌਕੇ ਦੇ ਰੂਪ ਵਿੱਚ, ਸਾਡੀ ਦੁਵੱਲੀ ਆਰਥਿਕ ਭਾਈਵਾਲੀ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।"ਉਸ ਨੇ ਅੱਗੇ ਕਿਹਾ ਕਿ "ਭਾਰਤ ਭੋਜਨ ਅਤੇ ਖੇਤੀਬਾੜੀ, ਤਕਨਾਲੋਜੀ ਅਤੇ ਹਰੀ ਊਰਜਾ ਤੋਂ ਲੈ ਕੇ ਸਿਹਤ ਅਤੇ ਸਿੱਖਿਆ ਸੇਵਾਵਾਂ ਤੱਕ ਦੇ ਖੇਤਰਾਂ ਵਿੱਚ ਆਸਟ੍ਰੇਲੀਆਈ ਕਾਰੋਬਾਰ ਲਈ ਬੇਮਿਸਾਲ ਵਿਕਾਸ ਦੇ ਮੌਕੇ ਪੇਸ਼ ਕਰਦਾ ਹੈ।"ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ (ECTA) 'ਤੇ 2 ਅਪ੍ਰੈਲ ਨੂੰ ਹਸਤਾਖਰ ਕੀਤੇ ਗਏ ਸਨ।ਆਸਟ੍ਰੇਲੀਅਨ ਸਰਕਾਰ ਦੇ ਅਨੁਸਾਰ ਇਹ ਸਮਝੌਤਾ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਵਿੱਚ ਆਸਟ੍ਰੇਲੀਆ ਦੇ ਪੈਰਾਂ ਨੂੰ ਸੁਰੱਖਿਅਤ ਕਰੇਗਾ ਅਤੇ ਆਸਟ੍ਰੇਲੀਅਨ ਕਾਰੋਬਾਰਾਂ ਨੂੰ ਲਗਭਗ ਡੇਢ ਅਰਬ ਖਪਤਕਾਰਾਂ ਦੀ ਮਾਰਕੀਟ ਵਿੱਚ ਆਪਣੇ ਸੰਚਾਲਨ ਨੂੰ ਅਨਲੌਕ ਕਰਨ ਜਾਂ ਵਿਸਤਾਰ ਕਰਨ ਦੇ ਯੋਗ ਬਣਾਏਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News