ਕੋਰੋਨਾ ਤੋਂ ਵੀ 10 ਗੁਣਾ ਵਧੇਰੇ ਖਤਰਨਾਕ ਹੋਵੇਗੀ ਭਵਿੱਖ ਦੀ ਮਹਾਮਾਰੀ : ਬਿਲ ਗੇਟਸ

Sunday, Jan 31, 2021 - 02:17 AM (IST)

ਕੋਰੋਨਾ ਤੋਂ ਵੀ 10 ਗੁਣਾ ਵਧੇਰੇ ਖਤਰਨਾਕ ਹੋਵੇਗੀ ਭਵਿੱਖ ਦੀ ਮਹਾਮਾਰੀ : ਬਿਲ ਗੇਟਸ

ਬਰਲਿਨ -ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਭਵਿੱਖ ਦੀ ਮਹਾਮਾਰੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਭਵਿੱਖ ਵਿਚ ਜਿਹੜੀ ਵੀ ਮਹਾਮਾਰੀ ਆਵੇਗੀ, ਉਹ ਮੌਜੂਦਾ ਸਮੇਂ ਦੇ ਕੋਰੋਨਾ ਵਾਇਰਸ ਤੋਂ 10 ਗੁਣਾ ਵੱਧ ਘਾਤਕ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਭ ਦੇਸ਼ਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਸਬਕ ਸਿਖਣਾ ਚਾਹੀਦਾ ਹੈ।

ਗੇਟਸ ਨੇ ਸਮੁੱਚੀ ਦੁਨੀਆ ਦੀਆਂ ਸਰਕਾਰਾਂ ਨੂੰ ਆਪਣੇ ਨਾਗਰਿਕਾਂ ਨੂੰ ਸੰਭਾਵਿਤ ਨਵੀਆਂ ਬੀਮਾਰੀਆਂ ਤੋਂ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮਹਾਮਾਰੀ ਖਰਾਬ ਹੈ ਪਰ ਭਵਿੱਖ ਦੀ ਮਹਾਮਾਰੀ ਇਸ ਤੋਂ ਵੀ 10 ਗੁਣਾ ਵੱਧ ਖਰਾਬ ਹੋਵੇਗੀ। ਜੇ ਕੋਰੋਨਾ ਵਾਇਰਸ ਮਹਾਮਾਰੀ ਅੱਜ ਤੋਂ 5 ਸਾਲ ਪਹਿਲਾਂ ਆਈ ਹੁੰਦੀ ਤਾਂ ਦੁਨੀਆ ਇੰਨੀ ਜਲਦੀ ਵੈਕਸੀਨ ਨਾ ਬਣਾ ਸਕਦੀ।

ਇਹ ਵੀ ਪੜ੍ਹੋ -ਹੁਣ ਬ੍ਰਿਟੇਨ ਨਾਲ ਚੀਨ ਦਾ ਤਣਾਅ, 'ਬ੍ਰਿਟਿਸ਼ ਨੈਸ਼ਨਲ ਓਵਰਸੀਜ਼' ਪਾਸਪੋਰਟ ਨੂੰ ਨਹੀਂ ਦੇਵੇਗਾ ਮਾਨਤਾ

ਬਿਲ ਗੇਟਸ ਨੇ ਉਨ੍ਹਾਂ ਵਿਗਿਆਨੀਆਂ ਅਤੇ ਸੰਗਠਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਕੋਵਿਡ ਵੈਕਸੀਨ ਬਣਾਉਣ ਵਿਚ ਆਪਣਾ ਸਹਿਯੋਗ ਦਿੱਤਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਸਮੁੱਚੀ ਦੁਨੀਆ ਦੇ ਆਗੂਆਂ ਨੂੰ ਵੈਕਸੀਨ ਰਾਸ਼ਟਰਵਾਦ ਤੋਂ ਬਚਣ ਦੀ ਅਪੀਲ ਕੀਤੀ। ਬਿਲ ਨੇ ਕਿਹਾ ਕਿ ਸਭ ਨੂੰ ਵੈਕਸੀਨ ਦੀ ਢੁੱਕਵੀਂ ਵੰਡ ਵਿਚ ਸਹਿਯੋਗ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ -ਪਾਕਿ ਨੇ ਬ੍ਰਿਟੇਨ ਸਮੇਤ ਇਨ੍ਹਾਂ 6 ਦੇਸ਼ਾਂ 'ਤੇ 28 ਫਰਵਰੀ ਤੱਕ ਯਾਤਰਾ ਪਾਬੰਦੀ ਵਧਾਈ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News