ਬਿਲ ਗੇਟਸ ਨੇ ਔਰਤ ਮੁਲਾਜ਼ਮ ਨੂੰ ਡੇਟ ਲਈ ਭੇਜੀਆਂ ਸਨ ਈਮੇਲ, ਤਲਾਕ ਤੋਂ ਬਾਅਦ ਹੋਇਆ ਖੁਲਾਸਾ

Wednesday, Oct 20, 2021 - 01:13 AM (IST)

ਬਿਲ ਗੇਟਸ ਨੇ ਔਰਤ ਮੁਲਾਜ਼ਮ ਨੂੰ ਡੇਟ ਲਈ ਭੇਜੀਆਂ ਸਨ ਈਮੇਲ, ਤਲਾਕ ਤੋਂ ਬਾਅਦ ਹੋਇਆ ਖੁਲਾਸਾ

ਇੰਟਨੈਸ਼ਨਲ ਡੈਸਕ-ਮਾਈਕ੍ਰੋਸਾਫਟ ਸੰਸਥਾਪਕ ਅਤੇ ਦੁਨੀਆ ਦੀ ਸਭ ਤੋਂ ਅਮੀਰ ਹਸਤੀਆਂ ਵਿਚ ਸ਼ਾਮਲ ਬਿਲ ਗੇਟਸ ਦੇ ਪਤਨੀ ਮੇਲਿੰਡਾ ਗੇਟ ਨਾਲ ਤਲਾਕ ਲੈਣ ਦੀ ਖਬਰ ਆਉਣ ਤੋਂ ਬਾਅਦ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆਉਣ ਲੱਗੀਆਂ ਹਨ। ਬਿਲ ਗੇਟਸ ਨੇ 2008 ਵਿਚ ਕੰਪਨੀ ਦੀ ਇਕ ਔਰਤ ਮੁਲਾਜ਼ਮ ਨੂੰ ਈਮੇਲ ਭੇਜ ਕੇ ਡੇਟ ’ਤੇ ਚੱਲਣ ਨੂੰ ਕਿਹਾ ਸੀ। ਇਸ ਮੇਲ ਬਾਰੇ ਪਤਾ ਲੱਗਣ ’ਤੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਗੇਟਸ ਨੂੰ ਚਿਤਾਵਨੀ ਦਿੱਤੀ ਸੀ। ਮਾਈਕ੍ਰੋਸਾਫਟ ਦੇ ਬੁਲਾਰੇ ਨੇ ਇਹ ਮੇਲ ਭੇਜੇ ਉਸ ਸਮੇਂ ਉਹ ਕੰਪਨੀ ਵਿਚ ਫੁੱਲ ਟਾਈਮ ਮੁਲਾਜ਼ਮ ਅਤੇ ਕੰਪਨੀ ਦੇ ਚੇਅਰਮੈਨ ਸਨ। ਦੱਸ ਦਈਏ ਕਿ ਬਿਲ ਗੇਟਸ ਅਤੇ ਮੇਲਿੰਡਾ ਦਾ ਸਾਲ 1994 ਵਿਚ ਵਿਆਹ ਹੋਇਆ ਸੀ। ਇਸੇ ਸਾਲ ਅਗਸਤ ਵਿਚ ਬਿਲ ਗੇਟਸ ਅਤੇ ਮੇਲਿੰਡਾ ਫਰੇਂਚ ਗੇਟਸ ਦੇ ਵਿਚਾਲੇ ਰਸਮੀ ਤੌਰ ’ਤੇ ਤਲਾਕ ਹੋ ਗਿਆ। 27 ਸਾਲਾਂ ਦੇ ਵਿਆਹੁਤਾ ਜੀਵਨ ਤੋਂ ਬਾਅਦ ਦੋਨਾਂ ਨੇ ਤਿੰਨ ਮਈ ਨੂੰ ਤਲਾਕ ਲਈ ਅਰਜ਼ੀ ਦਾਖਲ ਕੀਤੀ ਸੀ।

ਇਹ ਵੀ ਪੜ੍ਹੋ : ਚੀਨ ’ਚ ਮਾਂ-ਪਿਓ ਨੂੰ ਮਿਲੇਗੀ ਬੱਚਿਆਂ ਦੀ ਗਲਤੀ ਦੀ ਸਜ਼ਾ, ਬਣਾਇਆ ਜਾ ਰਿਹੈ ਨਵਾਂ ਕਾਨੂੰਨ

2020 ਵਿਚ ਮਾਈਕ੍ਰੋਸਾਫਟ ਤੋਂ ਦਿੱਤਾ ਅਸਤੀਫਾ
ਬਿਲ ਅਤੇ ਮੇਲਿੰਡਾ ਗੇਟਸ ਦੁਨੀਆ ਦੇ ਸਭ ਤੋਂ ਵੱਡੇ ਨਿੱਜੀ ਕਲਿਆਣਕਾਰੀ ਟਰਸਟਾਂ ਵਿਚੋਂ ਇਕ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਵੀ ਹਨ। ਸਿਏਟਲ ਸਥਿਤ ਇਸ ਫਾਊਂਡੇਸ਼ਨ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਗਲੋਬਲ ਸਿਹਤ ਅਤੇ ਹੋਰ ਕਲਿਆਣਕਾਰੀ ਕਾਰਜ਼ਾਂ ’ਤੇ ਸਾਢੇ ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਹਨ। ਦੱਸ ਦਈਏ ਕਿ ਸਾਲ 2020 ਵਿਚ ਬਿਲ ਗੇਟਸ ਨੇ ਮਾਈਕ੍ਰੋਸਾਫਟ ਅਤੇ ਬਰਕਸ਼ਾਇਰ ਹੈਥਵੇ ਦੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਸੀ। ਬਰਕਸ਼ਾਇਰ ਹੈਥਵੇ ਬਿਲ ਗੇਟਸ ਦੇ ਦੋਸਤ ਅਤੇ ਦੁਨੀਆ ਦੇ ਸਭ ਤੋਂ ਮਸ਼ਹੂਰ ਇਨਵੈਸਟਰ ਵਾਰੇਨ ਬਫੇਟ ਚਲਾਉਂਦੇ ਹਨ। ਬਿਲ ਗੇਟਸ ਨੇ ਅਸਤੀਫਾ ਦੇਣ ਤੋਂ ਬਾਅਦ ਕਿਹਾ ਸੀ ਕਿ ਉਹ ਸਤਿਯ ਨਡੇਲਾ ਦੇ ਟੇਕ ਐਡਵਾਈਜਰ ਬਣੇ ਰਹਿਣਗੇ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਸਫਲ ਟੀਕਾਕਰਨ ਨੂੰ ਲੈ ਕੇ ਇਸ ਭਾਰਤੀ ਕੰਪਨੀ ਦੀ ਕੀਤੀ ਸਹਾਰਨਾ

ਪਤਨੀ ਤੋਂ ਵੱਖ ਹੋਣ ’ਤੇ ਸਾਹਮਣੇ ਆਇਆ ਮਾਮਲਾ
ਇਸੇ ਤਰ੍ਹਾਂ ਦਾ ਕਥਿਤ ਵਿਵਹਾਰ ਇਕ ਦਹਾਕੇ ਤੋਂ ਜ਼ਿਆਦਾ ਸਮਾਂ ਪਹਿਲਾਂ 2008 ਵਿਚ ਰਿਪੋਰਟ ਕੀਤਾ ਗਿਆ ਸੀ। ਇਸੇ ਕਾਰਨ ਟੇਕ ਕੰਪਨੀ ਨੇ 2019 ਵਿਚ ਇਕ ਕਾਨੂੰਨੀ ਫਰਮ ਨੂੰ ਨਿਯੁਕਤ ਕੀਤਾ। ਜਿਸਨੇ ਇਕ ਮਹਿਲਾ ਇੰਜੀਨੀਅਰ ਦੇ ਇਕ ਪੱਤਰ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਪੱਤਰ ਵਿਚ ਕਿਹਾ ਗਿਆ ਸੀ ਕਿ ਗੇਟਸ ਨਾਲ ਉਸਦੇ ਕਈ ਸਾਲਾਂ ਤੱਕ ਸੈਕਸ ਸਬੰਧ ਸਨ। ਇਸ ਜਾਂਚ ਕਾਰਨ ਗੇਟਸ ਨੂੰ ਪਿਛਲੇ ਸਾਲ ਮਾਈਕ੍ਰੋਸਫਟ ਦੇ ਬੋਰਡ ਤੋਂ ਬਾਹਰ ਨਿਕਲਣਾ ਪਿਆ ਸੀ।

ਇਹ ਵੀ ਪੜ੍ਹੋ : ਭਾਰਤ, ਇਜ਼ਰਾਈਲ, ਅਮਰੀਕਾ ਤੇ UAE ਸੰਯੁਕਤ ਆਰਥਿਕ ਮੰਚ ਬਣਾਉਣ ਲਈ ਸਹਿਮਤ

2000 ਤੋਂ ਬਾਅਦ ਕੰਪਨੀ ਵਿਚ ਕਿਰਦਾਰ ਘਟਾਇਆ
ਬਿਲ ਗੇਟਸ ਅਤੇ ਮੇਲਿੰਡਾ ਫਰੇਂਚ ਦਾ ਅਗਸਤ ਵਿਚ ਤਲਾਕ ਹੋ ਗਿਆ ਹੈ। ਹਾਲਾਂਕਿ ਦੋਨੋਂ ਹੀ ਲੋਕ ਅਜੇ ਵੀ ਸੰਯੁਕਤ ਤੌਰ ’ਤੇ ‘ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ’ ਚਲਾਉਂਦੇ ਹਨ। ਗੇਟਸ ਸਾਲ 2000 ਤੱਕ ਕੰਪਨੀ ਦੇ ਸੀ. ਈ. ਓ. ਬਣੇ ਰਹੇ, ਪਰ ਇਸ ਤੋਂ ਬਾਅਦ ਹੌਲੀ-ਹੌਲੀ ਉਨ੍ਹਾਂ ਨੇ ਕੰਪਨੀ ਵਿਚ ਆਪਣੇ ਕਿਰਦਾਰ ਨੂੰ ਘੱਟ ਕਰ ਲਿਆ ਹੈ।

ਇਹ ਵੀ ਪੜ੍ਹੋ : ਨੇਪਾਲ ਨੂੰ ਕੋਵਿਡ-19 ਰੋਕੂ ਟੀਕਿਆਂ ਦੀਆਂ 20 ਲੱਖ ਵਾਧੂ ਖੁਰਾਕਾਂ ਦੇਵੇਗਾ ਚੀਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News