ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਕੋਰੋਨਾ ਪਾਜ਼ੇਟਿਵ

Wednesday, May 11, 2022 - 10:21 AM (IST)

ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਕੋਰੋਨਾ ਪਾਜ਼ੇਟਿਵ

ਸਿਏਟਲ/ਅਮਰੀਕਾ (ਏਜੰਸੀ)- ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਵਿਚ ਸੰਕ੍ਰਮਣ ਦੇ ਹਲਕੇ ਲੱਛਣ ਹਨ। ਬਿਲ ਗੇਟਸ ਨੇ ਟਵਿਟਰ 'ਤੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਣ ਤੱਕ ਆਈਸੋਲੇਸ਼ਨ ਵਿਚ ਰਹਿਣਗੇ। ਗੇਟਸ ਨੇ ਲਿਖਿਆ, 'ਮੈਂ ਖ਼ੁਸ਼ਕਿਸਮਤ ਹਾਂ ਕਿ ਮੈਂ ਕੋਵਿਡ-19 ਰੋਕੂ ਵੈਕਸੀਨ ਦੀ 'ਬੂਸਟਰ' ਖ਼ੁਰਾਕ ਵੀ ਲੈ ਲਈ ਹੈ ਅਤੇ ਬਿਹਤਰ ਡਾਕਟਰੀ ਸੇਵਾ ਦਾ ਲਾਭ ਲੈ ਸਕਦਾ ਹਾਂ।' 

ਇਹ ਵੀ ਪੜ੍ਹੋ: WHO ਦਾ ਖ਼ਲਾਸਾ: ਸ਼ਰਾਬ ਪੀਣ ਨਾਲ ਹਰ 10 ਸਕਿੰਟ ’ਚ ਹੋ ਰਹੀ ਇਕ ਵਿਅਕਤੀ ਦੀ ਮੌਤ

ਸਿਏਟਲ ਸਥਿਤ 'ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ' ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਨਿੱਜੀ ਫਾਊਂਡੇਸ਼ਨ ਹੈ, ਜਿਸ ਕੋਲ ਲਗਭਗ 65 ਅਰਬ ਡਾਲਰ ਦਾ ਫੰਡ ਹੈ। ਮੇਲਿੰਡਾ ਗੇਟਸ, ਬਿਲ ਦੀ ਸਾਬਕਾ ਪਤਨੀ ਹੈ। ਬਿਲ ਗੇਟਸ ਗਲੋਬਲ ਮਹਾਮਾਰੀ ਨਾਲ ਨਜਿੱਠਣ ਦੇ ਉਪਾਵਾਂ, ਖ਼ਾਸ ਤੌਰ 'ਤੇ ਗ਼ਰੀਬ ਦੇਸ਼ਾਂ ਤੱਕ ਟੀਕਿਆਂ ਅਤੇ ਦਵਾਈਆਂ ਦੀ ਪਹੁੰਚ ਦੇ ਮੁਖਰ ਸਮਰਥਕ ਰਹੇ ਹਨ। ਗੇਟਸ ਫਾਊਂਡੇਸ਼ਨ ਨੇ ਅਕਤੂਬਰ ਵਿਚ ਕਿਹਾ ਸੀ ਕਿ ਉਹ ਦਵਾਈ ਕੰਪਨੀ 'ਮਰਕ' ਦੀ ਐਂਟੀਵਾਇਰਲ ਕੋਵਿਡ-19 ਗੋਲੀ ਦੀ ਜੇਨੇਰਿਕ ਦਵਾਈਆਂ ਨੂੰ ਘੱਟ ਆਮਦਨ ਵਾਲੇ ਦੇਸ਼ਾਂ ਤੱਕ ਪਹੁੰਚਾਉਣ ਲਈ 12 ਕਰੋੜ ਡਾਲਰ ਖ਼ਰਚ ਕਰਨਗੇ।

ਇਹ ਵੀ ਪੜ੍ਹੋ: ਕੈਨੇਡਾ ’ਚ ਵੱਡੇ ਪੱਧਰ ’ਤੇ ਲਟਕੀਆਂ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ, ਬੈਕਲਾਗ ਵਧ ਕੇ ਹੋਇਆ 20 ਲੱਖ ਤੋਂ ਜ਼ਿਆਦਾ

 


author

cherry

Content Editor

Related News