ਅਮਰੀਕਨ ਕ੍ਰਾਈਮ ਸਟੋਰੀ ''ਚ ਆਵੇਗੀ ਬਿਲ ਕਲਿੰਟਨ ਤੇ ਮੋਨੀਕਾ ਲੋਵਿੰਸਕੀ ਦੀ ਕਹਾਣੀ
Wednesday, Aug 07, 2019 - 09:11 PM (IST)

ਲਾਸ ਏਜੰਲਸ - ਐੱਫ. ਐਕਸ ਚੈਨਲ ਦੀ ਅਮਰੀਕਨ ਕ੍ਰਾਈਮ ਸਟੋਰੀ ਦੀ ਅਗਲੀ ਸੀਰੀਜ਼ ਬਿੱਲ ਕਲਿੰਟਨ-ਮੋਨੀਕਾ ਲੇਵਿੰਸਕੀ ਸਕੈਂਡਲ 'ਤੇ ਬਣੇਗੀ। ਇਸ ਦਾ ਨਾਂ 'ਇਮਪੀਚਮੈਂਟ' ਹੋਵੇਗਾ ਅਤੇ ਇਸ ਤੀਜੇ ਸੀਜ਼ਨ 'ਚ ਮੋਨੀਕਾ ਲੇਵਿੰਸਕੀ, ਪਾਓਲਾ ਜੋਨਸ ਅਤੇ ਲਿੰਡਾ ਟ੍ਰਿਪ ਦੀਆਂ ਕਹਾਣੀਆਂ ਹੋਣਗੀਆਂ। ਇਨਾਂ ਤਿੰਨਾਂ ਔਰਤਾਂ ਨੇ ਸਾਬਕਾ ਰਾਸ਼ਟਰਪਤੀ ਕਲਿੰਟਨ ਖਿਲਾਫ ਮਹਾਦੋਸ਼ ਚਲਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਲੇਵਿੰਸਕੀ ਇਸ ਸ਼ੋਅ 'ਚ ਪ੍ਰੋਡਿਊਸਰ ਦੇ ਰੂਪ 'ਚ ਸ਼ਾਮਲ ਹੋਈ ਹੈ।