ਪਾਕਿ : ਟਿਕਟਾਕ ਸਟਾਰ ਨੇ ਬਿਲਾਵਲ ਭੁੱਟੋ ਨੂੰ ਦੱਸਿਆ ਆਪਣਾ ਪਿਆਰ, ਵੀਡੀਓ ਵਾਇਰਲ

Sunday, Feb 28, 2021 - 05:57 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਵਿਵਾਦਿਤ ਟਿਕਟਾਕ ਸਟਾਰ ਹਾਰਿਮ ਸ਼ਾਹ ਨੇ ਹੁਣ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਆਪਣਾ ਪਿਆਰ ਦੱਸ ਕੇ ਨਵਾਂ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਹਾਰਿਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰ ਕੇ ਬਿਲਾਵਲ ਭੁੱਟੋ ਦੇ ਪ੍ਰਤੀ ਆਪਣੇ ਪਿਆਰ ਨੂੰ ਸਵੀਕਾਰ ਕੀਤਾ। ਇਸ ਮਗਰੋਂ ਹੀ ਹਾਰਿਮ ਸ਼ਾਹ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਇਹ ਟਿਕਟਾਕ ਸਟਾਰ ਪਾਕਿਸਤਾਨੀ ਮੁਫਤੀ ਅਬਦੁੱਲ ਕਵੀ ਨੂੰ ਥੱਪੜ ਮਾਰ ਕੇ ਅਤੇ ਇਮਰਾਨ ਖਾਨ ਦੇ ਕਰੀਬੀ ਮੰਤਰੀ ਸ਼ੇਖ ਰਾਸ਼ਿਦ 'ਤੇ ਅਸ਼ਲੀਲ ਗੱਲਬਾਤ ਕਰਨ ਦਾ ਦੋਸ਼ ਲਗਾ ਕੇ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ। ਹਾਰਿਮ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵੀਡੀਓ ਜਾਰੀ ਕਰਨ ਦੀ ਧਮਕੀ ਵੀ ਦੇ ਚੁੱਕੀ ਹੈ।

 

 
 
 
 
 
 
 
 
 
 
 
 
 
 
 
 

A post shared by Hareem shah (@hareem.shah_official_account)

ਪਹਿਲਾਂ ਵੀ ਕਰ ਚੁੱਕੀ ਹੈ ਪਿਆਰ ਹੋਣ ਦਾ ਖੁਲਾਸਾ
ਐਕਸਪ੍ਰੈੱਸ ਨਿਊਜ਼ ਮੁਤਾਬਕ ਵੀਡੀਓ ਵਿਚ ਹਾਰਿਮ ਸ਼ਾਹ ਪਹਾੜਾਂ ਦੀ ਕਸਮ ਦੇ ਬੋਲ ਵਾਲੇ ਗੀਤ 'ਤੇ ਮੋਬਾਇਲ ਵਿਚ ਬਿਲਾਵਲ ਭੁੱਟੋ ਜ਼ਰਦਾਰੀ ਦੀ ਤਸਵੀਰ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਉਹ ਵਾਰ-ਵਾਰ ਕੈਮਰੇ ਵੱਲ ਬਿਲਾਵਲ ਦੀ ਤਸਵੀਰ ਦਿਖਾ ਕੇ ਆਪਣੇ ਦਿਲ ਨਾਲ ਲਗਾਉਂਦੀ ਹੈ। ਇਸ ਮਗਰੋਂ ਉਸ ਦਾ ਇਹ ਵੀਡੀਓ ਪਾਕਿਸਤਾਨ ਵਿਚ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਹਾਰਿਮ ਇਕ ਪ੍ਰੈੱਸ ਕਾਨਫਰੰਸ ਦੌਰਾਨ ਬਿਲਾਵਲ ਭੁੱਟੋ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੀ ਹੈ। ਹਾਰਿਮ ਸ਼ਾਹ ਦੇ ਟਿਕਟਾਕ ਅਕਾਊਂਟ ਨੂੰ ਕਰੀਬ 50 ਲੱਖ ਲੋਕ ਫੋਲੋ ਕਰਦੇ ਹਨ।

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਤਿੰਨ ਲੋਕਾਂ ਦਾ ਗੋਲੀ ਮਾਰ ਕੇ ਕਤਲ

ਕੁਝ ਦਿਨ ਪਹਿਲਾਂ ਹੀ ਇਹ ਖ਼ਬਰ ਆਈ ਸੀ ਕਿ ਹਾਰਿਮ ਸ਼ਾਹ ਜਲਦ ਹੀ ਇਕ ਵੈਬ ਸੀਰੀਜ ਵਿਚ ਐਕਟਿੰਗ ਕਰਦੀ ਦਿਸੇਗੀ। ਇਹ ਉਹਨਾਂ ਦਾ ਪਹਿਲਾ ਐਕਟਿੰਗ ਡੈਬਿਊ ਹੋਵੇਗਾ। ਇਸ ਤੋਂ ਪਹਿਲਾਂ ਹਾਰਿਮ ਨੂੰ ਟਿਕਟਾਕ, ਇੰਸਟਾਗ੍ਰਾਮ ਅਤੇ ਯੂ-ਟਿਊਬ 'ਤੇ ਹੀ ਐਕਟਿੰਗ ਕਰਦਿਆਂ ਦੇਖਿਆ ਗਿਆ ਹੈ। ਇਸ ਵੈਬ ਸੀਰੀਜ ਦਾ ਨਾਮ ਰਾਜ਼ ਹੈ ਜੋ ਉਰਦੂ ਫਲਿਕਸ 'ਤੇ ਦਿਸੇਗਾ। ਇਸ ਸੀਰੀਜ ਨੂੰ ਮੰਸੂਦ ਸਈਦ ਨੇ ਲਿਖਿਆ ਹੈ ਜਦਕਿ ਇਸ ਦੇ ਡਾਇਰੈਕਟਰ ਅਸਲ ਅਲੀ ਜੈਦੀ ਹਨ। ਹੁਣ ਤੱਕ ਇਸ ਸਾਫ ਨਹੀਂ ਹੋ ਪਾਇਆ ਹੈ ਕੀ ਸੀਰੀਜ ਵਿਚ ਹਾਰਿਮ ਸ਼ਾਹ ਲੀਡ ਰੋਲ ਵਿਚ ਹੋਵੇਗੀ ਜਾਂ ਫਿਰ ਕਿਸੇ ਸਾਈਡ ਰੋਲ ਦੇ ਰੂਪ ਵਿਚ ਦਿਸੇਗੀ। ਹਾਲ ਹੀ ਵਿਚ ਜਦੋਂ ਪਾਕਿਸਤਾਨ ਨੇ ਕੁਝ ਦਿਨਾਂ ਲਈ ਟਿਕਟਾਕ ਨੂੰ ਬੈਨ ਕੀਤਾ ਸੀ ਤਾਂ ਹਾਰਿਮ ਨੇ ਇਸ ਦਾ ਕਾਫੀ ਵਿਰੋਧ ਕੀਤਾ ਸੀ।

ਨੋਟ- ਟਿਕਟਾਕ ਸਟਾਰ ਨੇ ਬਿਲਾਵਲ ਭੁੱਟੋ ਨੂੰ ਦੱਸਿਆ ਆਪਣਾ ਪਿਆਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News