ਬਿਜੇਂਜੋ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਦੇ ਮੁੱਖ ਮੰਤਰੀ ਚੁਣੇ ਗਏ
Saturday, Oct 30, 2021 - 01:08 AM (IST)
ਕਵੇਟਾ-ਬਲੂਚਿਸਤਾਨ ਅਵਾਮੀ ਪਾਰਟੀ ਦੇ ਨੇਤਾ ਮੀਰ ਅਬਦੁੱਲ ਕੁਦਸ ਬਿਜੇਂਜੋ ਨੂੰ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਦਾ ਸ਼ੁੱਕਰਵਾਰ ਨੂੰ ਨਵਾਂ ਮੁੱਖ ਮੰਤਰੀ ਚੁਣਿਆ ਗਿਆ। ਉਨ੍ਹਾਂ ਦੀ ਚੋਣ ਸਾਬਕਾ ਮੁੱਖ ਮੰਤਰੀ ਜਾਮ ਕਮਾਲ ਖਾਲ ਅਲਯਾਨੀ ਦੇ ਅਸਤੀਫੇ ਦੇ ਪੰਜ ਦਿਨ ਬਾਅਦ ਹੋਈ ਹੈ। ਅਲਯਾਨੀ ਨੇ ਐਤਵਾਰ ਨੂੰ ਬਲੂਚਿਸਤਾਨ ਦੇ ਗਵਰਨਰ ਸਈਦ ਜ਼ਹੂਰ ਅਹਿਮਦ ਆਗਾ ਨੂੰ ਅਸਤੀਫਾ ਸੌਂਪਿਆ ਸੀ। ਉਨ੍ਹਾਂ ਨੇ ਇਹ ਕਦਮ ਵਿਧਾਨ ਸਭਾ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਵਿਕਾਸ ਲਈ ਰਾਸ਼ੀ ਵੰਡ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਵਿਰੁੱਧ ਪੇਸ਼ ਬੇਭਰੋਸੇਗੀ ਮਤਾ ਪਾਸ ਹੋਣ ਤੋਂ ਬਾਅਦ ਚੁੱਕਿਆ ਸੀ।
ਇਹ ਵੀ ਪੜ੍ਹੋ : ਅਮਰੀਕਾ ਨੇ ਅਫਗਾਨਿਸਤਾਨ ਦੇ ਲੋਕਾਂ ਲਈ 144 ਮਿਲੀਅਨ ਡਾਲਰ ਦੀ ਸਹਾਇਤਾ ਦਾ ਕੀਤਾ ਐਲਾਨ
ਬਿਜੇਂਜੋ ਰਾਜਨੀਤੀ ਅਤੇ ਕਬਾਇਲੀ ਪੱਧਰ 'ਤੇ ਪ੍ਰਭਾਵਸ਼ਾਲੀ ਪਰਿਵਾਰ ਤੋਂ ਆਉਂਦੇ ਹਨ ਅਤੇ ਵਿਧਾਨ ਸਭਾ 'ਚ ਉਨ੍ਹਾਂ ਨੇ 64 ਮੈਂਬਰਾਂ 'ਚੋਂ 39 ਦਾ ਸਮਰਥਨ ਪ੍ਰਾਪਤ ਕੀਤਾ। ਉਹ ਦੂਜੀ ਵਾਰ ਮੁੱਖ ਮੰਤਰੀ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ ਜਨਵਰੀ ਤੋਂ ਜੁਲਾਈ 2018 'ਚ ਸੂਬੇ ਦੀ ਅਗਵਾਈ ਕਰ ਚੁੱਕੇ ਹਨ। ਬੁਲਾਰੇ ਨੇ ਦੱਸਿਆ ਕਿ ਗਵਰਨਰ ਆਗਾ ਕਵੇਟਾ 'ਚ ਸ਼ਾਮ ਨੂੰ ਬਲੂਚਿਸਤਾਨ ਦੇ ਗਵਰਨਰ ਹਾਊਸ 'ਚ ਉਨ੍ਹਾਂ ਨੂੰ ਅਹੁਦਾ ਅਤੇ 'ਗੁਪਤ ਰੱਖਣ ਦੀ ਸਹੁੰ ਚੁਕਾਉਣਗੇ।
ਇਹ ਵੀ ਪੜ੍ਹੋ : ਸਕਾਟਲੈਂਡ ਦੇ ਕੁਝ ਖੇਤਰਾਂ 'ਚ ਮੀਂਹ ਕਾਰਨ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।