ਇਸ ਦੇਸ਼ ''ਚ ਹੈ ਦੁਨੀਆ ਦਾ ਸਭ ਤੋਂ ਵੱਡਾ ''ਚਾਂਦੀ ਦਾ ਪਹਾੜ'', ਹੁਣ ਤੱਕ ਇੱਥੇ ਜਾ ਚੁੱਕੀ ਹੈ ਲੱਖਾਂ ਲੋਕਾਂ ਦੀ ਜਾਨ (ਤਸਵੀਰਾਂ)

02/19/2017 7:23:26 AM

 
ਪੋਤੋਸੀ— ਬੋਲੀਵੀਆ ਇਕ ਅਜਿਹਾ ਦੇਸ਼ ਹੈ, ਜਿਸ ''ਚ ਦੁਨੀਆ ਦਾ ਸਭ ਤੋਂ ਵੱਡਾ ਚਾਂਦੀ ਦਾ ਪਹਾੜ ਮੌਜੂਦ ਹੈ। ਇਸ ਚਾਂਦੀ ਦੇ ਪਹਾੜ ਨੂੰ ਦੇਖਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਹਾਲਾਂਕਿ ਇਸ ਪਹਾੜ ਦੇ ਅੰਦਰ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਹੈ। ਅਸਲ ਵਿਚ ਦੇਸ਼ ਦੀ ਰਾਜਧਾਨੀ ਪੋਤੋਸੀ ਵਿਖੇ ਸਥਿਤ ਪਹਾੜ ਦੇ ਅੰਦਰ 1.22 ਅਰਬ ਟਨ ਖਣਿਜਾਂ ਦੇ ਭੰਡਾਰ ਮੌਜੂਦ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਚਾਂਦੀ ਹੈ। ਇਸ ਪਹਾੜ ਤੋਂ ਚਾਂਦੀ ਕੱਢਣ ਦੇ ਚੱਕਰ ਵਿਚ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। 
ਪੋਤੋਸੀ 4,090 ਮੀਟਰ ਦੀ ਉੱਚਾਈ ''ਤੇ ਸਥਿਤ ਹੈ। ਇਸ ਦੀ ਗਿਣਤੀ ਦੁਨੀਆ ਦੇ ਸਭ ਤੋਂ ਉੱਚਾਈ ''ਤੇ ਵਸੇ ਸ਼ਹਿਰਾਂ ਵਿਚ ਹੁੰਦੀ ਹੈ। ਪੋਤੋਸੀ ਸ਼ਹਿਰ ''ਪੋਤੋਸੀ'' ਪਹਾੜ ਦੇ ਆਸ-ਪਾਸ ਹੀ ਵਸਿਆ ਹੈ। ਇਸ ਪਹਾੜ ਨੂੰ ''ਸੇਰੇ ਰਿਕੋ'' ਵੀ ਕਹਿੰਦੇ ਹਨ, ਜਿਸ ਦਾ ਮਤਲਬ ਹੈ ''ਅਮੀਰ ਪਹਾੜ''। ਇਹ ਪਹਾੜ 90 ਕਿਲੋਮੀਟਰ ਖੇਤਰ ਵਿਚ ਫੈਲਿਆ ਹੋਇਆ ਹੈ। ਮੌਜੂਦਾ ਸਮੇਂ ਵਿਚ ਇੱਥੇ ਲਗਭਗ 8000 ਤੋਂ ਜ਼ਿਆਦਾ ਲੋਕ ਕੰਮ ਕਰਦੇ ਹਨ। ਇਨ੍ਹਾਂ ''ਚੋਂ ਜ਼ਿਆਦਾਤਰ ਲੋਕ ਪੁਰਾਣੇ ਮਜਦੂਰਾਂ ਦੇ ਪਰਿਵਾਰਕ ਮੈਂਬਰ ਹੀ ਹਨ। ਇਹ ਲੋਕ ਕਈ ਪੀੜ੍ਹੀਆਂ ਤੋਂ ਇੱਥੇ ਕੰਮ ਕਰਦੇ ਆ ਰਹੇ ਹਨ। ਇਸ ਪਹਾੜ ''ਤੇ ਮੌਜੂਦ ਸੁਰੰਗਾਂ ਵਿਚ ਖਤਰਨਾਕ ਗੈਸਾਂ ਦੇ ਨਿਕਲਣ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ ਇੱਥੇ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸੈਂਕੜੇ ਸਾਲਾਂ ਤੋਂ ਇਸ ਪਹਾੜ ਤੋਂ ਚਾਂਦੀ ਕੱਢੀ ਜਾ ਰਹੀ ਹੈ। ਪਹਿਲਾਂ ਇੱਥੋਂ ਆਮ ਲੋਕ ਵੀ ਚਾਂਦੀ ਕੱਢਦੇ ਸਨ ਪਰ ਹੁਣ ਇਹ ਸਰਕਾਰ ਦੇ ਕੰਟਰੋਲ ਖੇਤਰ ਵਿਚ ਹੈ।

Kulvinder Mahi

News Editor

Related News