ਚੀਨ ’ਚ ਹੋਈ ਇਤਿਹਾਸ ਦੀ ਸਭ ਤੋਂ ਵੱਡੀ ਹੈਕਿੰਗ, 1 ਅਰਬ ਚੀਨੀ ਨਾਗਰਿਕਾਂ ਦਾ ਡਾਟਾ ਚੋਰੀ!
Wednesday, Jul 06, 2022 - 11:56 AM (IST)
ਹਾਂਗਕਾਂਗ– ਹੈਕਰ ਨੇ ਸ਼ੰਘਾਈ ਪੁਲਸ ਦੇ ਇਕ ਡਾਟਾਬੇਸ ’ਚੋਂ 1 ਅਰਬ ਚੀਨੀ ਨਾਗਰਿਕਾਂ ਨਾਲ ਸੰਬੰਧਿਤ ਡਾਟਾ ਚੋਰੀ ਕਰਨ ਦਾ ਦਾਅਵਾ ਕੀਤਾ ਹੈ। ਜੇਕਰ ਇਸ ਹੈਕਿੰਗ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਇਤਿਹਾਸ ’ਚ ਸਭ ਤੋਂ ਵੱਡੀ ਡਾਟਾ ਚੋਰੀ ਦੀਆਂ ਘਟਨਾਵਾਂ ’ਚੋਂ ਇਕ ਹੋਵੇਗੀ। ਆਨਲਾਈਨ ਹੈਕਿੰਗ ਮੰਚ ‘ਬ੍ਰੀਚ ਫੋਰਮਸ’ ’ਤੇ ਪਿਛਲੇ ਹਫਤੇ ਇਕ ਪੋਸਟ ’ਚ ਕਿਸੇ ਨੇ ‘ਚਾ੍ਵਾਡੈਨ’ ਨਾਂ ਦੇ ਹੈਂਡਲ ਦਾ ਇਸਤੇਮਾਲ ਕਰਦੇ ਹੋਏ ਕਰੀਬ 24 ਟੈਰਾਬਾਈਟ ਡਾਟਾ ਵੇਚਣ ਦੀ ਪੇਸ਼ਕਸ਼ ਕੀਤੀ। ਉਸ ਨੇ ਦਾਅਵਾ ਕੀਤਾ ਕਿ ਇਹ ਜਾਣਕਾਰੀ ਚੀਨ ਦੇ 1 ਅਰਬ ਲੋਕਾਂ ਨਾਲ ਸੰਬੰਧਿਤ ਹੈ ਅਤੇ ਦੋ ਲੱਖ ਡਾਲਰ ਮੁੱਲ ਦੇ 10 ਬਿਟਕੁਆਇਨ ਨਾਲ ਜੁੜੀ ਹੈ।
ਡਾਟਾ ’ਚ ਕਥਿਤ ਰੂਪ ਨਾਲ ਸ਼ੰਘਾਈ ਰਾਸ਼ਟਰੀ ਪੁਲਸ ਦੇ ਡਾਟਾਬੇਸ ਦੀ ਜਾਣਕਾਰੀ ਹੈ ਜਿਨ੍ਹਾਂ ’ਚ ਲੋਕਾਂ ਦੇ ਨਾਂ, ਪਤੇ, ਰਾਸ਼ਟਰੀ ਪਛਾਣ ਨੰਬਰ ਅਤੇ ਮੋਬਾਇਲ ਫੋਨ ਆਦਿ ਦਾ ਵੇਰਵਾ ਹੈ. ‘ਦਿ ਐਸੋਸੀਏਟਿਡ ਪ੍ਰੈੱਸ’ ਦੁਆਰਾ ਵੇਖੇ ਗਏਡਾਟਾ ਦੇ ਇਸ ਤਰ੍ਹਾਂ ਦੇ ਇਕ ਨਮੂਨੇ ’ਚ ਨਾਂ, ਜਨਮ ਤਾਰੀਖਾਂ, ਉਮਰ ਅਤੇ ਮੋਬਾਇਲ ਨੰਬਰਾਂ ਦੀ ਸੂਚੀ ਸੀ।
ਉਦਾਹਰਣ ਲਈ ਇਕ ਨਾਮ ‘2020 ’ਚ ਪੈਦਾ ਹੋਏ ਵਿਅਕਤੀ’ ਦੇ ਤੌਰ ’ਤੇ ਸੂਚੀਬੱਧ ਹੈ ਅਤੇ ਉਮਰ ਦੇ ਸਾਹਮਣੇ ‘1’ ਲਿਖਿਆ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਡਾਟਾ ’ਚ ਨਾਬਾਲਗਾਂ ਦੀ ਜਾਣਕਾਰੀ ਵੀ ਹੈ। ਹਾਲਾਂਕਿ, ‘ਏਪੀ’ ਅਜੇ ਡਾਟਾ ਦੇ ਨਮੂਨਿਆਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰ ਸਕਿਆ।