121 ਲੋਕਾਂ ਦਾ ਐਨਕਾਊਂਟਰ ! ਦੁਨੀਆ ਦੇ ਸਭ ਤੋਂ ਵੱਡੀ ਪੁਲਸ ਕਾਰਵਾਈ ਮਗਰੋਂ ਦੇਸ਼ ''ਚ ਮਚਿਆ ਹੰਗਾਮਾ
Sunday, Nov 02, 2025 - 12:36 PM (IST)
ਇੰਟਰਨੈਸ਼ਨਲ ਡੈਸਕ : ਦੁਨੀਆ ਦੇ ਸਭ ਤੋਂ ਵੱਡੇ ਪੁਲਸ ਐਨਕਾਊਂਟਰ ਖਿਲਾਫ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਿਨੇਰੀਓ 'ਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ ਹਨ। ਮੰਗਲਵਾਰ ਨੂੰ ਹੋਏ ਇਸ ਐਨਕਾਊਂਟਰ ਵਿਚ 121 ਲੋਕ ਮਾਰੇ ਗਏ, ਜਿਨ੍ਹਾਂ ਵਿਚ 4 ਪੁਲਸ ਅਫਸਰ ਵੀ ਸਨ। ਨਾਗਰਿਕ ਸੰਗਠਨਾਂ ਦੇ ਵਰਕਰ ਸ਼ੁੱਕਰਵਾਰ ਤੋਂ ਹੀ ਸੜਕਾਂ ’ਤੇ ਵਿਖਾਵਾ ਕਰ ਰਹੇ ਹਨ।
78 ਲੋਕ ਸਨ ਅਪਰਾਧਕ ਪਿਛੋਕੜ ਦੇ
ਸਿਵਲ ਪੁਲਸ ਚੀਫ ਫੇਲਿਪ ਕਿਊਰੀ ਦਾ ਕਹਿਣਾ ਹੈ ਕਿ ਅਸੀਂ ਇਹ ਮੁਹਿੰਮ ਭਰੋਸੇਯੋਗ ਸੂਚਨਾਵਾਂ ’ਤੇ ਚਲਾਈ ਸੀ। ਮਾਰੇ ਗਏ 78 ਲੋਕ ਅਪਰਾਧਕ ਪਿਛੋਕੜ ਦੇ ਹਨ। ਪੁਲਸ ਕੋਲ ਕੁਝ ਵੀ ਲੁਕੋਣ ਲਈ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਧਿਆਨ ਖਿੱਚਣ ਲਈ ਡਰੱਗ ਸਮੱਗਲਰਾਂ ਨੇ ਹੀ ਲੋਕਾਂ ਨੂੰ ਮਾਰਿਆ ਹੈ।
ਇਹ ਵੀ ਪੜ੍ਹੋ- ਸਾਊਦੀ ਅਰਬ 'ਚ ਮਾਰ'ਤਾ 26 ਸਾਲ ਦਾ ਨੌਜਵਾਨ ! ਪਰਿਵਾਰ ਨੂੰ ਮਿਲੇ ਵੌਇਸ ਨੋਟ 'ਚ..
