ਵੱਡੀ ਕਾਮਯਾਬੀ : ਕੋਵਿਡ-19 ਮਰੀਜ਼ਾਂ ਦੇ ਇਲਾਜ ''ਚ ''ਸੈਨੋਟਾਈਜ਼'' ਵਧੇਰੇ ਅਸਰਦਾਰ
Sunday, Apr 11, 2021 - 01:30 AM (IST)
ਲੰਡਨ- ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਪੂਰੀ ਦੁਨੀਆ ਲਈ ਬ੍ਰਿਟੇਨ ਤੋਂ ਚੰਗੀ ਖਬਰ ਆਈ ਹੈ। ਇਕ ਕਲੀਨਿਕਲ ਟ੍ਰਾਇਲ 'ਚ 'ਸੈਨੋਟਾਈਜ਼' ਨਾਲ ਕੋਰੋਨਾ ਨੂੰ ਬਿਹਤਰ ਢੰਗ ਨਾਲ ਇਲਾਜ 'ਚ ਵੱਡੀ ਕਾਮਯਾਬੀ ਮਿਲੀ ਹੈ। ਟ੍ਰਾਇਲ 'ਚ ਪਾਇਆ ਗਿਆ ਹੈ ਕਿ ਸੈਨੋਟਾਈਜ਼ ਦੇ ਇਸਤੇਮਾਲ ਨਾਲ ਕੋਰੋਨਾ ਰੋਗੀ 'ਚ ਵਾਇਰਸ ਦਾ ਅਸਰ 24 ਘੰਟਿਆਂ 'ਚ 95 ਫੀਸਦੀ ਅਤੇ 72 'ਚ 99 ਫੀਸਦੀ ਤੱਕ ਘਟ ਗਿਆ।ਦੱਸ ਦੇਈਏ ਕਿ ਇਹ ਕਲੀਨਿਕਲ ਟ੍ਰਾਇਲ ਬਾਇਓਟੈਕ ਕੰਪਨੀ ਸੈਨੋਟਾਈਜ਼ ਰਿਸਰਚ ਐਂਡ ਡਿਵੈੱਲਪਮੈਂਟ ਕਾਰਪੋਰੇਸ਼ਨ ਅਤੇ ਬ੍ਰਿਟੇਨ ਦੇ ਐਸ਼ਫੋਰਡ ਐਂਡ ਪੀਟਰਸ ਹਸਪਤਾਲ ਨੇ ਕੀਤਾ ਹੈ। ਸ਼ੁੱਕਰਵਾਰ ਨੂੰ ਇਸ ਟ੍ਰਾਇਲ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ-ਵੱਡਾ ਖੁਲਾਸਾ : 80 ਫੀਸਦੀ ਅਮਰੀਕੀ ਬਾਜ਼ਾਂ ਦੇ ਸਰੀਰ 'ਚੋਂ ਮਿਲਿਆ ਜ਼ਹਿਰ, ਜਾਣੋਂ ਕਿਉਂ
ਇਸ ਤਰ੍ਹਾਂ ਅਸਰਦਾਰ ਹੈ 'ਐੱਨ.ਓ.ਐੱਨ.ਐੱਸ.'
ਇਨ੍ਹਾਂ ਨਤੀਜਿਆਂ ਤੋਂ ਸੰਕੇਤ ਮਿਲਿਆ ਹੈ ਕਿ ਸੈਨੋਟਾਈਜ਼, ਜੋ ਕਿ ਨਾਇਟ੍ਰਿਕ ਆਕਸਾਈਡ ਨੇਜ਼ਲ ਸਪ੍ਰੇ ਹੈ, ਇਹ ਇਕ ਸੁਰੱਖਿਅਤ ਅਤੇ ਪ੍ਰਭਾਵੀ ਐਂਟੀ ਵਾਇਰਲ ਇਲਾਜ ਹੈ। ਇਹ ਕੋਵਿਡ-19 ਵਾਇਰਸ ਦਾ ਇਨਫੈਕਸ਼ਨ ਰੋਕ ਸਕਦੀ ਹੈ ਅਤੇ ਇਸ ਦੀ ਮਿਆਦ ਵੀ ਘੱਟ ਕਰ ਸਕਦਾ ਹੈ। ਇਨ੍ਹਾਂ ਹੀ ਨਹੀਂ ਇਹ ਵਾਇਰਸ ਦੀ ਤੀਬਰਤਾ ਘੱਟ ਕਰ ਸਕਦਾ ਹੈ ਅਤੇ ਜੋ ਪਹਿਲਾਂ ਤੋਂ ਇਨਫੈਕਟਿਡ ਹਨ, ਉਨ੍ਹਾਂ 'ਚ ਨੁਕਸਾਨ ਨੂੰ ਘੱਟ ਕਰ ਸਕਦਾ ਹੈ।
ਇਹ ਵੀ ਪੜ੍ਹੋ-ਕੋਰੋਨਾ ਕਾਰਣ ਸ਼ਿਵ ਕੁਮਾਰ ਬਟਾਲਵੀ ਦੇ ਜੀਜੇ ਦਾ ਹੋਇਆ ਦੇਹਾਂਤ
79 ਕੋਰੋਨਾ ਇਨਫੈਕਟਿਡਾਂ 'ਤੇ ਪ੍ਰੀਖਣ
ਟ੍ਰਾਇਲ ਦੌਰਾਨ ਕੋਰੋਨਾ ਇਨਫੈਕਟਿਡ 79 ਮਰੀਜ਼ਾਂ 'ਤੇ ਸੈਨੋਟਾਈਜ਼ ਦੇ ਅਸਰ ਦਾ ਮੁਲਾਂਕਣ ਕੀਤਾ ਗਿਆ। ਨੇਜ਼ਲ ਸਪ੍ਰੇ ਦੇ ਇਸਤੇਮਾਲ ਨਾਲ ਇਨ੍ਹਾਂ ਮਰੀਜ਼ਾਂ 'ਚ ਸਾਰਸ-ਕੋਵ-2 ਵਾਇਰਸ ਲਾਗ ਦਾ ਲੋਡ ਘੱਟ ਹੋਇਆ। ਪਹਿਲਾਂ 24 ਘੰਟਿਆਂ 'ਚ ਔਸਤ ਵਾਇਰਸ ਲੋਡ ਘਟ ਕੇ 1.362 ਰਹਿ ਗਿਆ। ਇਸ ਤਰ੍ਹਾਂ 24 ਘੰਟੇ ਬਾਅਦ ਵਾਇਰਸ ਲੋਡ ਕਰੀਬ 95 ਫੀਸਦੀ ਤੱਕ ਘਟ ਹੋ ਗਿਆ ਹੈ ਅਤੇ 72 ਘੰਟਿਆਂ 'ਚ ਵਾਇਰਸ ਲੋਡ 99 ਫੀਸਦੀ ਤੋਂ ਵਧੇਰੇ ਘੱਟ ਗਿਆ। ਪ੍ਰੀਖਣ 'ਚ ਸ਼ਾਮਲ ਮਰੀਜ਼ਾਂ 'ਚੋਂ ਵਧੇਰੇ ਕੋਰੋਨਾ ਦੇ ਯੂ.ਕੇ. ਵੈਰੀਐਂਟ ਨਾਲ ਇਨਫੈਕਟਿਡ ਸਨ। ਇਹ ਕੋਰੋਨਾ ਸਟ੍ਰੇਨ ਖਤਰਨਾਕ ਮੰਨਿਆ ਜਾਂਦਾ ਹੈ। ਅਧਿਐਨ ਦੇ ਨਤੀਜਿਆਂ 'ਚ ਕਿਹਾ ਗਿਆ ਹੈ ਕਿ ਇਸ ਟ੍ਰਾਇਲ ਦੌਰਾਨ ਮਰੀਜ਼ਾਂ 'ਤੇ ਕੋਈ ਸਾਈਡ ਇਫੈਕਟ ਨਹੀਂ ਦੇਖਿਆ ਗਿਆ।
ਇਹ ਵੀ ਪੜ੍ਹੋ-ਮਹਾਮਾਰੀ ਦੀ ਚੌਥੀ ਲਹਿਰ ਦਰਮਿਆਨ ਈਰਾਨ 'ਚ ਲੱਗਾ ਲਾਕਡਾਊਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।