ਅਮਰੀਕਾ ਪਹੁੰਚੇ ਸ਼ੀ ਜਿਨਪਿੰਗ ਦਾ ਵੱਡਾ ਬਿਆਨ, ਕਿਹਾ-ਚੀਨ ਨੇ ਕਦੇ ਕਿਸੇ ਦੇਸ਼ ਦੀ ਜ਼ਮੀਨ 'ਤੇ ਨਹੀਂ ਕੀਤਾ ਕਬਜ਼ਾ

Friday, Nov 17, 2023 - 12:11 PM (IST)

ਅਮਰੀਕਾ ਪਹੁੰਚੇ ਸ਼ੀ ਜਿਨਪਿੰਗ ਦਾ ਵੱਡਾ ਬਿਆਨ, ਕਿਹਾ-ਚੀਨ ਨੇ ਕਦੇ ਕਿਸੇ ਦੇਸ਼ ਦੀ ਜ਼ਮੀਨ 'ਤੇ ਨਹੀਂ ਕੀਤਾ ਕਬਜ਼ਾ

ਇੰਟਰਨੈਸ਼ਨਲ ਡੈਸਕ- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ 'ਚ ਵੱਡਾ ਬਿਆਨ ਦਿੱਤਾ ਹੈ। ਜਿਨਪਿੰਗ ਦਾ ਕਹਿਣਾ ਹੈ ਕਿ ਚੀਨ ਨੇ ਕਦੇ ਵੀ ਕਿਸੇ ਦੇਸ਼ ਦੀ ਇਕ ਇੰਚ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ ਅਤੇ ਨਾ ਹੀ ਅਸੀਂ ਕਦੇ ਕੋਈ ਜੰਗ ਸ਼ੁਰੂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੀ ਜਿਨਪਿੰਗ ਇਸ ਸਮੇਂ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ 'ਚ ਹਿੱਸਾ ਲੈਣ ਲਈ ਅਮਰੀਕਾ ਦੇ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਵੀ ਮੁਲਾਕਾਤ ਕੀਤੀ। ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਰਾਤ ਦੇ ਖਾਣੇ ਦੌਰਾਨ ਇਹ ਬਿਆਨ ਦਿੱਤਾ।

ਜਿਨਪਿੰਗ ਨੇ ਬਾਈਡੇਨ ਨਾਲ ਕੀਤੀ ਮੁਲਾਕਾਤ 

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੇ ਲਗਭਗ ਇੱਕ ਸਾਲ ਬਾਅਦ ਬੁੱਧਵਾਰ ਨੂੰ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਦੀ ਇਹ ਮੁਲਾਕਾਤ ਸਾਨ ਫਰਾਂਸਿਸਕੋ ਦੇ ਫਿਲੋਲੀ ਅਸਟੇਟ 'ਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੌਰਾਨ ਹੋਈ। ਦੋਹਾਂ ਨੇਤਾਵਾਂ ਦੀ ਇਹ ਮੁਲਾਕਾਤ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਅਮਰੀਕਾ ਅਤੇ ਚੀਨ ਦੇ ਦੁਵੱਲੇ ਸਬੰਧ ਆਪਣੇ ਸਭ ਤੋਂ ਖਰਾਬ ਦੌਰ 'ਚੋਂ ਲੰਘ ਰਹੇ ਹਨ। ਦੁਨੀਆ ਵਿੱਚ ਆਰਥਿਕ ਮੰਦੀ ਹੈ, ਪੱਛਮੀ ਏਸ਼ੀਆ ਅਤੇ ਯੂਰਪ ਵਿੱਚ ਜੰਗਾਂ ਛਿੜ ਰਹੀਆਂ ਹਨ ਅਤੇ ਤਾਈਵਾਨ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਹੋਈ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਰੇਲ ਉਪਕਰਨਾਂ ਨਾਲ ਟਕਰਾਈ ਯਾਤਰੀ ਟਰੇਨ, ਬੱਚਿਆਂ ਸਮੇਤ 40 ਯਾਤਰੀ ਜ਼ਖਮੀ 

ਮੀਟਿੰਗ 'ਤੇ ਭਾਰਤ ਦੀ ਤਿੱਖੀ ਨਜ਼ਰ

ਅਮਰੀਕਾ-ਭਾਰਤ ਰਣਨੀਤਕ ਅਤੇ ਭਾਈਵਾਲੀ ਫੋਰਮ (USISPF) ਦੇ ਸੀਈਓ ਮੁਕੇਸ਼ ਆਘੀ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਸਬੰਧਾਂ ਨੂੰ ਆਮ ਬਣਾਉਣ ਲਈ ਯਤਨ ਕਰ ਰਹੇ ਹਨ। ਜੇਕਰ ਇਸ ਮੁਲਾਕਾਤ ਨੂੰ ਭਾਰਤੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਦੋ ਕਮਜ਼ੋਰ ਨੇਤਾ ਇਕੱਠੇ ਹੋ ਗਏ ਹਨ। ਜਦੋਂ ਕਿ ਭਾਰਤ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ਵਿੱਚ ਇੱਕ ਮਜ਼ਬੂਤ ​​ਨੇਤਾ ਹੈ। ਅਜਿਹੇ 'ਚ ਭਾਰਤ ਇਸ ਬੈਠਕ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।

ਜਾਣੋ APEC ਬਾਰੇ

ਸੰਯੁਕਤ ਰਾਜ ਦੇ ਸੈਨ ਫਰਾਂਸਿਸਕੋ ਵਿੱਚ ਏਸ਼ੀਆ ਪੈਸੀਫਿਕ ਆਰਥਿਕ ਸਹਿਯੋਗ (ਏਪੀਈਸੀ) ਸਮੂਹ ਦੀ ਬੈਠਕ ਚੱਲ ਰਹੀ ਹੈ। 11 ਤੋਂ 17 ਨਵੰਬਰ ਤੱਕ ਹੋਣ ਵਾਲੀ ਮੀਟਿੰਗ ਦੀ ਸਮਾਪਤੀ ਆਰਥਿਕ ਲੀਡਰਸ ਰੀਟਰੀਟ ਨਾਲ ਹੋਵੇਗੀ। ਇਸ ਵਿਚ ਹਿੱਸਾ ਲੈਣ ਲਈ ਕਈ ਦੇਸ਼ਾਂ ਦੇ ਨੇਤਾ ਅਮਰੀਕਾ ਪਹੁੰਚ ਚੁੱਕੇ ਹਨ। ਇਸ ਤੋਂ ਪਹਿਲਾਂ, APEC ਕਾਨਫਰੰਸ 24 ਨਵੰਬਰ 2022 ਨੂੰ ਬਾਲੀ, ਇੰਡੋਨੇਸ਼ੀਆ ਵਿੱਚ ਪੂਰੀ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News