ਦੀਵਾਲੀ ਤੋਂ ਪਹਿਲਾਂ ਚੀਨ ਨੂੰ ਲੱਗਾ ਵੱਡਾ ਝਟਕਾ! 40 ਹਜ਼ਾਰ ਕਰੋੜ ਰੁਪਏ ਦਾ ਹੋਇਆ ਨੁਕਸਾਨ
Friday, Oct 16, 2020 - 04:54 PM (IST)
ਨਵੀਂ ਦਿੱਲੀ — ਭਾਰਤ ਦੇਸ਼ 'ਚ ਦੀਵਾਲੀ 'ਤੇ ਘਰ, ਦਫਤਰ,ਦੁਕਾਨ ਆਦਿ ਨੂੰ ਸਜਾਉਣ ਅਤੇ ਆਪਣੇ ਲਈ ਨਵੇਂ ਕੱਪੜੇ ਅਤੇ ਜੁੱਤੇ ਖਰੀਦਣ ਦੀ ਪ੍ਰਕਿਰਿਆ ਇਕ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਹੀ ਪਟਾਖਿਆਂ ਨੂੰ ਖਰੀਦਣ ਲਈ ਵੀ ਮੋਟੀ ਰਕਮ ਖ਼ਰਚ ਕੀਤੀ ਜÎਾਂਦੀ ਹੈ। ਥੋਕ ਅਤੇ ਪ੍ਰਚੂਨ ਵਪਾਰੀਆਂ ਲਈ ਸਾਲ ਭਰ ਦਾ ਕਾਰੋਬਾਰ ਦੀਵਾਲੀ ਦੇ ਮੌਕੇ ਕੀਤੀ ਗਈ ਵਿਕਰੀ ਸਾਹਮਣੇ ਫਿੱਕਾ ਪੈਂਦਾ ਹੈ। ਲਗਭਗ 40 ਹਜ਼ਾਰ ਕਰੋੜ ਰੁਪਏ ਦਾ ਸਮਾਨ ਤਾਂ ਚੀਨ ਤੋਂ ਆਉਂਦਾ ਸੀ। ਫੁੱਲਝੜੀ ਤੋਂ ਲੈ ਕੇ ਹਜ਼ਾਰਾਂ ਰੁਪਏ ਦੀਆਂ ਫੈਨਸੀ ਆਈਟਮਾਂ ਤੱਕ ਚੀਨ ਤੋਂ ਦਰਾਮਦ ਕੀਤੀਆਂ ਜਾਂਦੀਆਂ ਸਨ। ਪਰ ਭਾਰਤ-ਚੀਨ ਵਿਵਾਦ ਕਾਰਨ ਇਸ ਸਾਲ ਅਜਿਹਾ ਨਹੀਂ ਹੋਇਆ। ਭਾਰਤ ਸਰਕਾਰ ਵਲੋਂ ਚੀਨ ਤੋਂ ਭਾਰੀ ਮਾਤਰਾ 'ਚ ਦਰਾਮਦ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਾਰਤ ਦੇ ਲੋਕਾਂ ਨੇ ਵੀ ਚੀਨ ਦੇ ਸਮਾਨ । ਜਿਸ ਕਾਰਨ ਦੀਵਾਲੀ ਮੌਕੇ ਚੀਨ ਵਲੋਂ ਤਿਆਰ ਕੀਤੇ ਭਾਰੀ ਮਾਤਰਾ ਦੇ ਸਮਾਨ ਕਾਰਨ ਉਸ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ।
ਦੀਵਾਲੀ 'ਤੇ ਜ਼ਿਆਦਾਤਰ ਸਮਾਨ ਚੀਨ ਤੋਂ ਹੀ ਆਉਂਦਾ ਸੀ
ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀ.ਆਈ.ਟੀ.) ਦੇ ਜਨਰਲ ਸੱਕਤਰ ਪ੍ਰਵੀਨ ਖੰਡੇਲਵਾਲ ਦਾ ਕਹਿਣਾ ਹੈ ਕਿ ਚੀਨ ਤੋਂ ਦੀਵਾਲੀ 'ਤੇ ਪੂਜਾ 'ਚ ਸ਼ਾਮਲ ਸਾਰੀਆਂ ਚੀਜ਼ਾਂ ਜਿਸ ਵਿਚ ਘਰੇਲੂ ਅਤੇ ਦਫਤਰ ਦੀਆਂ ਸਜਾਵਟ ਵਾਲੀਆਂ ਚੀਜ਼ਾਂ ਹੁਣ ਚੀਨ ਤੋਂ ਹੀ ਆ ਰਹੀਆਂ ਸਨ। ਇਸ ਵਿਚ ਲਕਸ਼ਮੀ ਅਤੇ ਗਣੇਸ਼ ਦੀਆਂ ਬਹੁਤ ਹੀ ਸੁੰਦਰ ਮੂਰਤੀਆਂ ਵੀ ਸ਼ਾਮਲ ਹਨ। ਇਸ ਦੇ ਨਾਲ ਬੱਚਿਆਂ ਅਤੇ ਵੱਡਿਆਂ ਲਈ ਪਟਾਕੇ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਹੁਣ ਸਰਕਾਰ ਇਸ ਬੈਂਕ ਵਿਚੋਂ ਵੇਚਣ ਜਾ ਰਹੀ ਹੈ ਆਪਣੀ ਪੂਰੀ ਹਿੱਸੇਦਾਰੀ, ਜਾਣੋ ਗਾਹਕ ਦਾ ਕੀ ਬਣੇਗਾ
ਦੂਜੇ ਪਾਸੇ ਦੀਵਾਲੀ ਤੋਂ ਇਕ ਮਹੀਨਾ ਪਹਿਲਾਂ ਹੀ ਫੈਬਰਿਕ, ਟੈਕਸਟਾਈਲ, ਹਾਰਡਵੇਅਰ, ਫੁਟਵੀਅਰ, ਕੱਪੜੇ, ਰਸੋਈ ਦੇ ਉਤਪਾਦ, ਤੌਹਫੇ ਦੀਆਂ ਚੀਜ਼ਾਂ, ਇਲੈਕਟ੍ਰਿਕ ਅਤੇ ਇਲੈਕਟ੍ਰਾਨਿਕਸ, ਫੈਸ਼ਨ, ਘੜੀਆਂ, ਗਹਿਣਿਆਂ, ਘਰੇਲੂ ਸਮਾਨ, ਫਰਨੀਚਰ, ਫੈਨਸੀ-ਛੋਟੀਆਂ ਲਾਈਟਾਂ, ਲੈਂਪ ਸ਼ੈਡ ਅਤੇ ਰੰਗੋਲੀ ਆਦਿ ਦੀ ਖਰੀਦਦਾਰੀ ਵੀ ਸ਼ਾਮਲ ਹੈ। ਪਰ ਡੋਕਲਾਮ, ਲੱਦਾਖ ਆਦਿ ਦੇ ਇਲਾਕਿਆਂ ਵਿਚ ਹੋਏ ਤਾਜ਼ਾ ਵਿਵਾਦ ਕਾਰਨ ਥੋੜ੍ਹਾ ਸਮਾਨ ਵੀ ਇਸ ਵਾਰ ਚੀਨ ਤੋਂ ਨਹੀਂ ਆਇਆ।
ਇਹ ਵੀ ਪੜ੍ਹੋ: ਭਾਰਤੀ ਕੰਪਨੀਆਂ ਲਈ ਖ਼ੁਸ਼ਖਬਰੀ, ਇਨ੍ਹਾਂ 7 ਦੇਸ਼ਾਂ ਵਿਚ ਹੋ ਸਕਣਗੀਆਂ ਸੂਚੀਬੱਧ
ਵਿਦੇਸ਼ਾਂ ਵਿਚ ਵੀ ਭਾਰਤੀ ਵਸਤਾਂ ਦੀ ਮੰਗ ਵਧੀ
ਸੀ.ਏ.ਟੀ. ਦੇ ਕੌਮੀ ਪ੍ਰਧਾਨ ਬੀ. ਸੀ. ਭਾਰਤੀਆ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਭਾਰਤੀ ਵਸਤਾਂ ਦੀ ਮੰਗ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਵਧੀ ਹੈ। ਇਸ ਸਾਲ ਦੀਵਾਲੀ ਨਾਲ ਜੁੜੀਆਂ ਚੀਜ਼ਾਂ ਜਿਵੇਂ ਦੀਵੇ, ਬਿਜਲੀ ਦੀ ਲੜੀਆਂ, ਰੰਗ-ਬਿਰੰਗੇ ਬੱਲਬ, ਸਜਾਵਟੀ ਮੋਮਬੱਤੀਆਂ, ਸਜਾਵਟ ਦਾ ਸਮਾਨ, ਵੰਦਨਵਾਰ, ਰੰਗੋਲੀ ਅਤੇ ਸ਼ੁਭ ਲਾਭ ਦੇ ਚਿੰਨ੍ਹ, ਉਪਹਾਰ ਦੇਣ ਵਾਲੀਆਂ ਚੀਜ਼ਾਂ, ਪੂਜਾ ਸਮੱਗਰੀ, ਮਿੱਟੀ ਦੀਆਂ ਮੂਰਤੀਆਂ ਅਤੇ ਹੋਰ ਬਹੁਤ ਸਾਰਾ ਸਾਮਾਨ ਇਸ ਵਾਰ ਭਾਰਤ 'ਚ ਹੀ ਤਿਆਰ ਹੋਇਆ ਹੈ। ਭਾਰਤੀ ਕਾਰੀਗਰਾਂ ਨੇ ਇਸ ਸਾਲ ਕਈ ਚੀਜ਼ਾਂ ਦਾ ਨਿਰਮਾਣ ਕੀਤਾ ਹੈ। ਦੇਸੀ ਕਾਰੀਗਰਾਂ ਦੇ ਹੁਨਰ ਨੂੰ ਭਾਰਤੀ ਵਪਾਰੀ ਬਾਜ਼ਾਰਾਂ ਨੂੰ ਸੌਂਪਿਆ ਜਾਵੇਗਾ। ਇਸ ਤੋਂ ਇਲਾਵਾ ਆਨਲਾਈਨ, ਸੋਸ਼ਲ ਮੀਡੀਆ ਪ੍ਰੋਗਰਾਮ ਅਤੇ ਵਰਚੁਅਲ ਪ੍ਰਦਰਸ਼ਨੀ ਦੇ ਜ਼ਰੀਏ, ਇਨ੍ਹਾਂ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਦੇਸ਼ ਭਰ ਵਿਚ ਪ੍ਰਦਰਸ਼ਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸਰਕਾਰ ਦਾ ਵੱਡਾ ਫ਼ੈਸਲਾ: ਫਰਿੱਜਾਂ ਦੇ ਨਾਲ AC ਦੀ ਦਰਾਮਦ 'ਤੇ ਵੀ ਲਾਈ ਪਾਬੰਦੀ, ਜਾਣੋ ਕਿਉਂ?