ਅਮਰੀਕਾ ''ਚ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ

Tuesday, Jul 08, 2025 - 05:58 PM (IST)

ਅਮਰੀਕਾ ''ਚ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ

ਨਿਊਯਾਰਕ: ਅਮਰੀਕਾ ਦੇ ਹਵਾਈ ਅੱਡਿਆਂ ’ਤੇ ਲਾਗੂ ਇਕ ਨਿਯਮ ਵਿਚ ਬਦਲਾਅ ਕੀਤਾ ਜਾ ਰਿਹਾ ਹੈ, ਜਿਸ ਨਾਲ ਯਾਤਰੀਆਂ ਨੂੰ ਫਾਇਦਾ ਹੋਵੇਗਾ। ਤਾਜ਼ਾ ਜਾਣਕਾਰੀ ਮੁਤਾਬਕ ਯਾਤਰੀਆਂ ਨੂੰ ਹੁਣ ਬੂਟ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ। ਟਰੰਪ ਸਰਕਾਰ ਵੱਲੋਂ ਦੋ ਦਹਾਕੇ ਪੁਰਾਣੀ ਨੀਤੀ ਵਿਚ ਅਚਨਚੇਤ ਲਿਆਂਦੀ ਤਬਦੀਲੀ ਕਈ ਹਵਾਈ ਅੱਡਿਆਂ ’ਤੇ ਲਾਗੂ ਵੀ ਕੀਤੀ ਜਾ ਚੁੱਕੀ ਹੈ। 

PunjabKesari

ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ ਇਕ ਅੰਦਰੂਨੀ ਮੀਮੋ ਮੁਤਾਬਕ ਹਵਾਈ ਅੱਡਿਆਂ ’ਤੇ ਯਾਤਰੀਆਂ ਦੀ ਸੁਰੱਖਿਆ ਜਾਂਚ ਕਰਨ ਵਾਲੀ ਤਕਨੀਕ ਵਿਚ ਸੁਧਾਰ ਦੇ ਮੱਦੇਨਜ਼ਰ ਸ਼ੂਜ਼ ਉਤਰਵਾਉਣ ਦੀ ਜ਼ਰੂਰਤ ਨਹੀਂ ਰਹਿ ਗਈ। ਇਸ ਤੋਂ ਪਹਿਲਾਂ ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੀ ਪ੍ਰੀਚੈੱਕ ਲਿਸਟ ਵਿਚ ਸ਼ਾਮਲ ਯਾਤਰੀਆਂ ਨੂੰ ਬੂਟ ਉਤਾਰ ਕੇ ਤਲਾਸ਼ੀ ਤੋਂ ਛੋਟ ਮਿਲਦੀ ਸੀ ਪਰ ਹੁਣ ਹਰ ਯਾਤਰੀ ਇਸ ਸਹੂਲਤ ਦਾ ਹੱਕਦਾਰ ਬਣ ਗਿਆ ਹੈ।

2001 ਦੀ ਵਾਰਦਾਤ ਤੋਂ ਲਾਗੂ ਹੋਇਆ ਸੀ ਨਿਯਮ

ਇੱਥੇ ਦੱਸਣਾ ਬਣਦਾ ਹੈ ਕਿ ਬੂਟ ਉਤਾਰ ਕੇ ਤਲਾਸ਼ੀ ਲੈਣ ਵਾਲੀ ਨੀਤੀ 2001 ਦੀ ਉਸ ਵਾਰਦਾਤ ਤੋਂ ਬਾਅਦ ਲਾਗੂ ਕੀਤੀ ਗਈ ਸੀ ਜਦੋਂ ‘ਸ਼ੂਅ ਬੌਂਬਰ’ ਵਜੋਂ ਜਾਣੇ ਜਾਂਦੇ ਰਿਚਰਡ ਰੀਡ ਨੇ ਆਪਣੇ ਬੂਟਾਂ ਵਿਚ ਬਾਰੂਦ ਲੁਕਾ ਕੇ ਪੈਰਿਸ ਤੋਂ ਮਿਆਮੀ ਆ ਰਹੀ ਅਮੈਰਿਕਨ ਏਅਰਲਾਈਨਜ਼ ਦੀ ਟ੍ਰਾਂਸਐਟਲਾਂਟਿਕ ਫਲਾਈਟ ਨੂੰ ਉਡਾਉਣ ਦਾ ਯਤਨ ਕੀਤਾ ਪਰ ਨਾਕਾਮ ਰਿਹਾ। ਫਲਾਈਟ ਬੋਸਟਨ ਹਵਾਈ ਅੱਡੇ ’ਤੇ ਸੁਰੱਖਿਅਤ ਲੈਂਡ ਕਰ ਗਈ ਅਤੇ ਯਾਤਰੀਆਂ ਦੀ ਮਦਦ ਨਾਲ ਰਿਚਰਡ ਨੂੰ ਕਾਬੂ ਕਰ ਲਿਆ ਗਿਆ। ਮੁਢਲੇ ਤੌਰ ’ਤੇ ਬੈਲਟੀਮੋਰ-ਵਾਸ਼ਿੰਗਟਨ ਇੰਟਰਨੈਸ਼ਨ ਏਅਰਪੋਰਟ, ਫੋਰਟ ਲੌਡਰਡੇਲ ਇੰਟਰਨੈਸ਼ਨਲ ਏਅਰਪੋਰਟ, ਸਿਨਸਿਨਾਟੀ-ਨੌਰਦਨ ਕੈਂਟਕੀ ਇੰਟਰਨੈਸ਼ਨਲ ਏਅਰਪੋਰਟ, ਪੋਰਟਲੈਂਡ ਇੰਟਰਨੈਸ਼ਨਲ ਏਅਰਪੋਰਟ, ਫਿਲਾਡੈਲਫ਼ੀਆ ਇੰਟਰਨੈਸ਼ਨਲ ਏਅਰਪੋਰਟ ਅਤੇ ਨੌਰਥ ਕੈਰੋਲਾਈਨਾ ਦੇ ਪੀਡਮੌਂਟ ਟ੍ਰਾਇਐਡ ਇੰਟਰਨੈਸ਼ਨਲ ਏਅਰਪੋਰਟ ਮੁਸਾਫ਼ਰਾ ਨੂੰ ਬਗੈਰ ਬੂਟੇ ਉਤਾਰੇ ਜਹਾਜ਼ 'ਤੇ ਚੜ੍ਹਨ ਦੀ ਇਜਾਜ਼ਤ ਦਿਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਛੁੱਟੀਆਂ ਮਨਾਉਣ ਗਏ ਭਾਰਤੀ ਪਰਿਵਾਰ ਨਾਲ ਵਰਤਿਆ ਭਾਣਾ

ਲੋਕਾਂ ਦੀ ਪ੍ਰਤੀਕਿਰਿਆ

ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਲਾਸ ਏਂਜਲਸ ਇੰਟਰਨੈਸ਼ਨਲ ਏਅਰਪੋਰਟ ਅਤੇ ਨਿਊਯਾਰਕ ਸ਼ਹਿਰ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਸੋਮਵਾਰ ਰਾਤ ਹਦਾਇਤਾਂ ਮਿਲ ਗਈਆਂ ਕਿ ਹੁਣ ਮੁਸਾਫ਼ਰਾਂ ਦੇ ਬੂਟ ਲੁਹਾ ਕੇ ਤਲਾਸ਼ੀ ਨਾ ਲਈ ਜਾਵੇ। ਨਵੇਂ ਨਿਯਮਾਂ ਦਾ ਜਿੱਥੇ ਇਕ ਪਾਸੇ ਸਵਾਗਤ ਕੀਤਾ ਜਾ ਰਿਹਾ ਹੈ, ਉਥੇ ਹੀ ਹਵਾਈ ਸੁਰੱਖਿਆ ਦੇ ਮੁੱਦੇ ’ਤੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਹਵਾਈ ਸਫ਼ਰ ਦੀ ਸੁਰੱਖਿਆ ਬਾਰੇ ਚਿੰਤਤ ਲੋਕਾਂ ਦਾ ਕਹਿਣਾ ਹੈ ਕਿ ਹਵਾਈ ਜਹਾਜ਼ਾਂ ਵਿਚ ਖੌਰੂ ਦੀਆਂ ਵਾਰਦਾਤਾਂ ਨਿਤ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਸੁਰੱਖਿਆ ਜਾਂਚ ਵਿਚ ਛੋਟ ਮਗਰੋਂ ਹਾਲਾਤ ਹੋਰ ਵਿਗੜ ਸਕਦੇ ਹਨ। ਇਸ ਦੇ ਉਲਟ ਰਿਆਇਤ ਤੋਂ ਖੁਸ਼ ਮੁਸਾਫ਼ਰਾਂ ਦਾ ਕਹਿਣਾ ਹੈ ਕਿ ਹਵਾਈ ਅੱਡਿਆਂ ’ਤੇ ਲੋਕਾਂ ਨੂੰ ਬੂਟ ਉਤਾਰਨ ਲਈ ਮਜਬੂਰ ਕਰਨਾ ਸਰਾਸਰ ਗੈਰਜ਼ਰੂਰੀ ਕਦਮ ਸੀ। ਹਵਾਈ ਯਾਤਰੀ ਹੁਣ ਰਾਹਤ ਮਹਿਸੂਸ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News