ਵੱਡੀ ਖਬਰ; ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਸੜਕ ''ਤੇ ਵਿਛ ਗਈਆਂ ਲਾਸ਼ਾਂ
Sunday, Oct 19, 2025 - 10:09 AM (IST)

ਸਾਓ ਪਾਓਲੋ/ਬ੍ਰਾਜ਼ੀਲ (ਏਜੰਸੀ)- ਉੱਤਰ-ਪੂਰਬੀ ਬ੍ਰਾਜ਼ੀਲ ਵਿੱਚ ਇੱਕ ਬੱਸ ਦੇ ਰੇਤ ਦੇ ਟਿੱਲੇ ਨਾਲ ਟਕਰਾ ਕੇ ਪਲਟ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਬੱਸ ਵਿਚ ਲਗਭਗ 30 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 17 ਦੀ ਮੌਤ ਹੋ ਗਈ ਹੈ। ਹਾਲਾਂਕਿ ਜ਼ਖਮੀਆਂ ਦੀ ਗਿਣਤੀ ਦੀ ਤੁਰੰਤ ਪੁਸ਼ਟੀ ਨਹੀਂ ਹੋ ਸਕੀ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ।
ਬੱਸ, ਜੋ ਕਿ ਗੁਆਂਢੀ ਰਾਜ ਬਾਹੀਆ ਦੇ ਬਰੂਮਾਡੋ ਜਾ ਰਹੀ ਸੀ, ਪਰਨਾਮਬੁਕੋ ਰਾਜ ਦੇ ਸਲੋਆ ਵਿੱਚ ਹਾਦਸਾਗ੍ਰਸਤ ਹੋ ਗਈ। ਪੁਲਸ ਨੇ ਕਿਹਾ ਕਿ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਉਲਟ ਲੇਨ ਵਿੱਚ ਚਲੀ ਗਈ ਅਤੇ ਉਥੇ ਸੜਕ ਕਿਨਾਰੇ ਪਏ ਪੱਥਰਾਂ ਨਾਲ ਟਕਰਾ ਗਈ। ਫਿਰ ਬੱਸ ਆਪਣੀ ਲੇਨ ਵਿੱਚ ਵਾਪਸ ਆਈ ਅਤੇ ਰੇਤ ਦੇ ਇਕ ਟਿੱਲੇ ਨਾਲ ਟਕਰਾ ਕੇ ਪਲਟ ਗਈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਮੁੜ ਪਸਰਿਆ ਮਾਤਮ, ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8