ਇਪਸਾ ਵੱਲੋਂ ਮਨਜੀਤ ਬੋਪਾਰਾਏ ਦੀ ਕਿਤਾਬ ‘ਕਾਫ਼ਿਰ ਹੀ ਪਵਿੱਤਰ ਮਨੁੱਖ’ ਕੀਤੀ ਗਈ ਲੋਕ ਅਰਪਣ
Tuesday, Jul 29, 2025 - 01:53 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਨਿਰੰਤਰ ਅਦਬੀ ਸਰਗਰਮੀਆਂ ਵਿੱਚ ਜੁਟੀ ਹੋਈ ਸਾਹਿਤਕ ਸੰਸਥਾ 'ਇੰਡੋ-ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ' ਵੱਲੋਂ ਨਾਮਵਰ ਤਰਕਸ਼ੀਲ ਲੇਖਕ, ਸਮਾਜ ਸੇਵੀ, ਖੇਡ ਪ੍ਰਬੰਧਕ ਹਸਤੀ ਮਨਜੀਤ ਬੋਪਾਰਾਏ ਦੀ ਨਵ ਪ੍ਰਕਾਸ਼ਿਤ ਪੁਸਤਕ ‘ਕਾਫ਼ਿਰ ਹੀ ਪਵਿੱਤਰ ਮਨੁੱਖ’ ਬਾਰੇ ਸਥਾਨਿਕ ਵੁੱਡਰਿੱਜ ਪਾਰਟੀ ਹਾਲ ਵਿੱਚ ਇੱਕ ਵਿਚਾਰ ਗੋਸ਼ਟੀ ਅਤੇ ਲੋਕ ਅਰਪਣ ਦਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਪੂਰੇ ਸ਼ਹਿਰ 'ਚੋਂ ਪ੍ਰਗਤੀਸ਼ੀਲ ਪੰਜਾਬੀਆਂ ਨੇ ਪੂਰੀ ਗਰਮਜੋਸ਼ੀ ਨਾਲ ਹਿੱਸਾ ਲਿਆ।
ਸਮਾਗਮ ਦੀ ਸ਼ੁਰੂਆਤ ਉੱਘੇ ਮਾਈਗ੍ਰੇਸ਼ਨ ਮਾਹਿਰ ਅਮਨਪ੍ਰੀਤ ਸਿੰਘ ਭੰਗੂ ਵੱਲੋਂ ਇਪਸਾ ਦੀ ਤਰਫ਼ੋਂ ਸਵਾਗਤੀ ਸ਼ਬਦਾਂ ਨਾਲ ਅਤੇ ਮਨਜੀਤ ਬੋਪਾਰਾਏ ਦੇ ਨਾਲ ਜੁੜੇ ਤਜਰਬਿਆਂ ਬਾਰੇ ਚਾਨਣਾ ਪਾਉਂਦਿਆਂ ਹੋਈ। ਅਮਨ ਭੰਗੂ ਨੇ ਇਸ ਕਿਤਾਬ ਨੂੰ ਆਸਤਿਕਤਾ ਅਤੇ ਨਾਸਤਿਕਤਾ ਵਿਚ ਇਕ ਉਸਾਰੂ ਸੰਵਾਦ ਆਖਿਆ। ਮਨਜੀਤ ਬੋਪਾਰਾਏ ਨੇ ਆਪਣੀ ਕਿਤਾਬ ਦੇ ਸਫ਼ਰ, ਤਰਕਸ਼ੀਲ ਬਣਨ ਦੀ ਪ੍ਰੇਰਨਾ, ਜੀਵਨ ਵਿਚ ਆਏ ਵਿਰੋਧੀ ਹਾਲਾਤ ਅਤੇ ਕਿਤਾਬ ਵਿਚਲੇ ਮੈਟਰ ਨੂੰ ਪ੍ਰਭਾਸ਼ਿਤ ਕਰਦਿਆਂ ਕਿਹਾ ਇਹ ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਦੇ ਅਨੁਭਵ ਅਤੇ ਅਧਿਐਨ ਦਾ ਨਿਚੋੜ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਵੱਜਣਗੇ 'ਖ਼ਤਰੇ ਦੇ ਘੁੱਗੂ' ! 1 ਅਗਸਤ ਤੱਕ ਹੋ ਗਿਆ ਵੱਡਾ ਐਲਾਨ
ਉਨ੍ਹਾਂ ਨੇ ਦੱਸਿਆ ਇਸ ਕਿਤਾਬ ਬਾਰੇ ਦਰਜਨਾਂ ਲੋਕਾਂ ਦੇ ਫੋਨ ਅਤੇ ਮੈਸਜ ਉਨ੍ਹਾਂ ਨੂੰ ਆਏ ਹਨ। ਦੇਸ਼ਾਂ-ਵਿਦੇਸ਼ਾਂ ਤੋਂ ਇਸ ਦੀ ਡਿਮਾਂਡ ਆ ਰਹੀ ਹੈ ਰਹੀ ਹੈ। ਪੰਜਾਬ ਤੋਂ ਲੇਖਕ ਅਤੇ ਅਨੁਵਾਦਕ ਹਰਚਰਨ ਸਿੰਘ ਚਾਹਲ ਨੇ ਕਿਤਾਬ ਬਾਰੇ ਬੋਲਦਿਆਂ ਇਸ ਨੂੰ ਤਰਕਸ਼ੀਲ ਦਸਤਾਵੇਜ਼ਾਂ ਵਿੱਚ ਇੱਕ ਅਹਿਮ ਕਿਤਾਬ ਦੱਸਿਆ। ਉਨ੍ਹਾਂ ਨੇ ਰੱਬ ਦੀ ਧਾਰਨਾ, ਪਵਿੱਤਰ ਮਨੁੱਖ ਦੀ ਪੁਨਰ ਕਸੌਟੀ ਬਾਰੇ ਬਹੁਤ ਭਾਵਪੂਰਤ ਗੱਲਬਾਤ ਕੀਤੀ। ਤਰਕਸ਼ੀਲ ਲੇਖਕ ਜਸਵੰਤ ਸਿੰਘ ਜੀਰਖ ਨੇ ਇਸ ਕਿਤਾਬ ਦੀਆਂ ਪੜਤਾਂ ਅਤੇ ਸੁਧਾਈ ਵਿਚ ਸ਼ਾਮਲ ਹੋਣ ਦੀ ਗੱਲ ਕਰਦਿਆਂ ਤਾਈਦ ਕੀਤਾ ਕਿ ਇਹ ਕਿਤਾਬ ਖੋਜ ਅਤੇ ਅਧਿਐਨ ਦੇ ਅਗਲੇ ਦਰਵਾਜ਼ੇ ਖੋਲਦੀ ਹੈ। ਉਨ੍ਹਾਂ ਨੇ ਮਨਜੀਤ ਬੋਪਾਰਾਏ ਦੀ ਬੇਬਾਕ ਲੇਖਣੀ ਅਤੇ ਸਪੱਸ਼ਟ ਨਜ਼ਰੀਏ ਨੂੰ ਤਸਦੀਕ ਕਰਦਿਆਂ ਕਿਹਾ ਇਹ ਇਕ ਦਲੇਰੀ ਭਰੇ ਲੇਖਕ ਦੀ ਕ੍ਰਿਤ ਹੈ।
ਸਮਾਗਮ ਦੇ ਅੰਤ ਵਿਚ ਇਨਕਲਾਬੀ ਕਵੀ ਅਤੇ ਵਿਚਾਰਕ ਸਰਬਜੀਤ ਸੋਹੀ ਨੇ ਮਨਜੀਤ ਬੋਪਾਰਾਏ ਦੇ ਨਾਲ ਆਪਣੇ 17 ਸਾਲਾਂ ਦੇ ਸਬੰਧ ਅਤੇ ਤਰਕਸ਼ੀਲ ਸਮਾਜ ਸਿਰਜਣ ਲਈ ਕੀਤੇ ਉਪਰਾਲਿਆਂ ਦਾ ਜ਼ਿਕਰ ਕੀਤਾ। ਸਰਬਜੀਤ ਸੋਹੀ ਨੇ ਕਿਤਾਬ ਦੇ ਸਿਰਲੇਖ ਅਤੇ ਇੱਕ ਤਰਕਸ਼ੀਲ ਵਿਅਕਤੀ ਦੀ ਸਮਾਜਿਕ ਜ਼ਿੰਮੇਵਾਰੀ ਬਾਰੇ ਵਿਚਾਰ ਦਿੱਤੇ। ਸਰਬਜੀਤ ਸੋਹੀ ਵੱਲੋਂ ਕਿਤਾਬ ਬਾਰੇ ਆਏ ਕਈਆਂ ਸਵਾਲਾਂ ਦੇ ਜਵਾਬ ਦਿੰਦਿਆਂ, ਇਸ ਨੂੰ ਉਸਾਰੂ ਸਮਾਜ ਸਿਰਜਣ ਲਈ ਇੱਕ ਮੁਲਵਾਨ ਪੁਸਤਕ ਦੱਸਿਆ। ਸਰਬਜੀਤ ਸੋਹੀ ਨੇ ਮਨਜੀਤ ਬੋਪਾਰਾਏ ਦੀ ਜੀਵਨ ਘਾਲਣਾ ਬਾਰੇ ਕਈ ਪਹਿਲੂਆਂ ਬਾਰੇ ਚਾਨਣਾ ਪਾਇਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਪਰਮਜੀਤ ਸਿੰਘ, ਰਘਬੀਰ ਸਿੰਘ ਸਰਾਏ, ਬਿਕਰਮਜੀਤ ਸਿੰਘ ਚੰਦੀ, ਪਾਲ ਸਿੰਘ ਰਾਊਕੇ, ਪ੍ਰਦੀਪ ਸ਼ਿੰਜਰ, ਗੁਰਵਿੰਦਰ ਸਿੰਘ ਖੱਟੜਾ, ਬਲਵਿੰਦਰ ਸਿੰਘ ਮੋਰੋਂ, ਜਤਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭੱਪੀ, ਉਂਕਾਰ ਸਿੰਘ, ਦੀਪਇੰਦਰ ਸਿੰਘ, ਦਲਬੀਰ ਸਿੰਘ ਬੋਪਾਰਾਏ, ਸਟੇਜ ਹੋਸਟ ਨਵੀ ਥਿੰਦ, ਐਂਕਰ ਹਰਜਿੰਦ ਕੌਰ ਮਾਂਗਟ, ਸਤਵਿੰਦਰ ਟੀਨੂੰ, ਤਜਿੰਦਰ ਭੰਗੂ, ਦਲਵੀਰ ਹਲਵਾਰਵੀ, ਪ੍ਰਣਾਮ ਹੇਅਰ, ਰਾਜੂ ਜੀਰਖ, ਸੁਰਜੀਤ ਸੰਧੂ, ਹਰਜੀਤ ਸੰਧੂ, ਗੁਲਜ਼ਾਰ ਸਿੰਘ, ਮੁਖਤਿਆਰ ਢਿੱਲੋਂ, ਕਲਚਰਲ ਕੋਆਰਡੀਨੇਟਰ ਰਮਨ ਸੇਖੋਂ, ਰੋਮਨ ਬਾਜਵਾ, ਆਤਮਾ ਸਿੰਘ ਹੇਅਰ, ਰਾਜਦੀਪ ਲਾਲੀ ਆਦਿ ਨਾਮਵਰ ਚਿਹਰੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਬਾਖੂਬੀ ਨਿਭਾਈ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e