ਹਥਿਆਰਾਂ ਦੇ ਪਲਾਂਟ ''ਚ ਹੋ ਗਿਆ ਧਮਾਕਾ ! 5 ਕਰਮਚਾਰੀਆਂ ਦੀ ਦਰਦਨਾਕ ਮੌਤ, ਡੇਜਿਓਨ ''ਚ ਮਚੀ ਹਾਹਾਕਾਰ
Tuesday, Jun 02, 2026 - 11:32 AM (IST)
ਇੰਟਰਨੈਸ਼ਨਲ ਡੈਸਕ- ਦੱਖਣੀ ਕੋਰੀਆ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਪ੍ਰਮੁੱਖ ਰੱਖਿਆ ਕੰਪਨੀ 'ਹਨਵਾ ਐਰੋਸਪੇਸ' ਦੇ ਡੇਜਿਓਨ ਸਥਿਤ ਹਥਿਆਰ ਬਣਾਉਣ ਵਾਲੇ ਪਲਾਂਟ 'ਚ ਸੋਮਵਾਰ ਨੂੰ ਇੱਕ ਭਿਆਨਕ ਧਮਾਕਾ ਹੋਇਆ, ਜਿਸ ਕਾਰਨ 5 ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਰਤ ਵਿਭਾਗ ਦੇ ਹੁਕਮਾਂ 'ਤੇ ਫੈਕਟਰੀ ਵਿੱਚ ਹਥਿਆਰਾਂ ਦੇ ਉਤਪਾਦਨ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ।
ਰਾਜਧਾਨੀ ਸਿਓਲ ਤੋਂ ਕਰੀਬ 140 ਕਿਲੋਮੀਟਰ ਦੂਰ ਸਥਿਤ ਇਹ ਪਲਾਂਟ ਦੇਸ਼ ਦੀ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਸੰਵੇਦਨਸ਼ੀਲ ਹੈ ਅਤੇ ਇਸ ਨੂੰ 'ਸੀਕਰੇਟ ਡਿਫੈਂਸ ਫੈਕਟਰੀ' ਦਾ ਦਰਜਾ ਪ੍ਰਾਪਤ ਹੈ। ਇੱਥੇ 'ਚੁਨਮੂ' ਮਲਟੀਪਲ ਰਾਕਟ ਲਾਂਚਰ ਅਤੇ ਲੰਬੀ ਦੂਰੀ ਦੀਆਂ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵਰਗੇ ਘਾਤਕ ਹਥਿਆਰ ਬਣਾਏ ਜਾਂਦੇ ਹਨ। ਕੰਪਨੀ ਮੁਤਾਬਕ, ਜਿਸ ਵੇਲੇ ਧਮਾਕਾ ਹੋਇਆ, ਉਸ ਵੇਲੇ ਮਜ਼ਦੂਰ ਮਿਜ਼ਾਈਲ ਪ੍ਰੋਪਲਸ਼ਨ ਸਿਸਟਮ ਦੇ ਟੂਲਸ ਤੋਂ ਬਾਰੂਦ ਦੀ ਰਹਿੰਦ-ਖੂੰਹਦ ਨੂੰ ਸਾਫ਼ ਕਰ ਰਹੇ ਸਨ।
ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਵਿਚਾਲੇ ਅਧਿਆਪਕਾਂ ਲਈ ਜਾਰੀ ਹੋ ਗਏ ਸਖ਼ਤ ਹੁਕਮ ! ਚੌਧਰੀ ਸਰਕਾਰ ਨੇ ਸੁਣਾਇਆ ਫ਼ਰਮਾਨ
ਕੰਪਨੀ ਨੇ ਰੈਗੂਲੇਟਰੀ ਫਾਈਲਿੰਗ ਵਿੱਚ ਦੱਸਿਆ ਕਿ ਜਿਨ੍ਹਾਂ ਪ੍ਰੋਡਕਸ਼ਨ ਲਾਈਨਾਂ ਨੂੰ ਬੰਦ ਕੀਤਾ ਗਿਆ ਹੈ, ਉਨ੍ਹਾਂ ਨੇ ਪਿਛਲੇ ਸਾਲ 1.32 ਟ੍ਰਿਲੀਅਨ ਵੌਨ (ਲਗਭਗ 87 ਕਰੋੜ ਅਮਰੀਕੀ ਡਾਲਰ) ਦੀ ਕਮਾਈ ਕੀਤੀ ਸੀ। ਇਹ ਕੰਪਨੀ ਦੀ ਕੁੱਲ ਸਾਲਾਨਾ ਕਮਾਈ (26.7 ਟ੍ਰਿਲੀਅਨ ਵੋਨ) ਦਾ ਲਗਭਗ 5 ਫ਼ੀਸਦੀ ਹਿੱਸਾ ਹੈ। ਉਤਪਾਦਨ ਬੰਦ ਰਹਿਣ ਕਾਰਨ ਰੱਖਿਆ ਸਪਲਾਈ 'ਤੇ ਵੱਡਾ ਅਸਰ ਪੈਣ ਦਾ ਖ਼ਦਸ਼ਾ ਹੈ।
ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਉਦਯੋਗਿਕ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਦੀ ਜਾਂਚ ਲਈ ਇੱਕ ਸਾਂਝੀ ਟਾਸਕ ਫੋਰਸ ਬਣਾਈ ਗਈ ਹੈ। ਇਸ ਜਾਂਚ ਵਿੱਚ ਡੇਜਿਓਨ ਪੁਲਸ, ਫਾਇਰ ਬ੍ਰਿਗੇਡ, ਨੈਸ਼ਨਲ ਫੋਰੈਂਸਿਕ ਸਰਵਿਸ ਅਤੇ ਕਿਰਤ ਮੰਤਰਾਲਾ ਸ਼ਾਮਲ ਹਨ।
ਦੱਖਣੀ ਕੋਰੀਆ ਦੀ ਰੱਖਿਆ ਖਰੀਦ ਏਜੰਸੀ (DAPA) ਦੇ ਬੁਲਾਰੇ ਕਿਮ ਜੂ-ਚੁਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਜਿਹੀਆਂ ਹਾਈ-ਸਿਕਿਓਰਿਟੀ ਫੈਕਟਰੀਆਂ ਦੀ ਸਾਲਾਨਾ ਸੁਰੱਖਿਆ ਜਾਂਚ ਹੁੰਦੀ ਹੈ। ਇਸ ਹਾਦਸੇ ਵਿੱਚ ਅੱਗ ਲੱਗਣ ਦੇ ਕਾਰਨ ਅਤੇ ਉੱਥੇ ਮੌਜੂਦ ਜਲਣਸ਼ੀਲ ਪਦਾਰਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ- ਜੰਗ ਨੂੰ ਲੈ ਕੇ ਟਰੰਪ ਨੇ ਨੇਤਨਯਾਹੂ ਨੂੰ ਦੇ'ਤੀ Warning ! ਵਿਗੜ ਸਕਦੈ ਮਾਹੌਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
