ਭਾਰਤ ਖ਼ਿਲਾਫ਼ ਪਾਕਿ ਦੀ ਵੱਡੀ ਸਾਜਿਸ਼ ਦਾ ਖ਼ੁਲਾਸਾ, ISI ਨੇ ਡਰੱਗਜ਼ ਤੇ ਹਥਿਆਰ ਭੇਜਣ ਲਈ ਬਣਾਏ ਡਰੋਨ ਸੈਂਟਰਸ

Thursday, May 12, 2022 - 06:19 PM (IST)

ਭਾਰਤ ਖ਼ਿਲਾਫ਼ ਪਾਕਿ ਦੀ ਵੱਡੀ ਸਾਜਿਸ਼ ਦਾ ਖ਼ੁਲਾਸਾ, ISI ਨੇ ਡਰੱਗਜ਼ ਤੇ ਹਥਿਆਰ ਭੇਜਣ ਲਈ ਬਣਾਏ ਡਰੋਨ ਸੈਂਟਰਸ

ਇਸਲਾਮਾਬਾਦ- ਪਾਕਿਸਤਾਨ ਦੀ ਭਾਰਤ ਖ਼ਿਲਾਫ਼ ਨਵੀਂ ਸਾਜਿਸ਼ ਦਾ ਖ਼ੁਲਾਸਾ ਹੋਇਆ ਹੈ। ਇਕ ਖ਼ੁਫ਼ੀਆ ਰਿਪੋਰਟ ਮੁਤਾਬਕ ਪਾਕਿਸਤਾਨ ਖ਼ੁਫ਼ੀਆ ਏਜੰਸੀ (ਆਈ. ਐੱਸ. ਆਈ) ਭਾਰਤ ’ਚ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਵਧਾਉਣ ਲਈ ਡਰੋਨ ਸੈਂਟਰ ਤਿਆਰ ਕਰ ਰਿਹਾ ਹੈ। ਅੰਕੜੇ ਦੱਸਦੇ ਹਨ ਕਿ ਸਰਹੱਦ ਸੁਰੱਖਿਆ ਬਲ (ਬੀ. ਐੱਸ. ਐੱਫ਼) ਨੇ ਕਥਿਤ ਤੌਰ ’ਤੇ ਬੀਤੇ ਤਿੰਨ ਸਾਲਾਂ ’ਚ ਪੰਜਾਬ ਦੀ ਸਰਹੱਦ ’ਤੇ 1150 ਕਿਲੋ ਡਰੱਗਜ਼ ਜ਼ਬਤ ਕੀਤੀ ਹੈ। ਇਕ ਮੀਡੀਆ ਰਿਪੋਰਟ ’ਚ ਖ਼ੁਫ਼ੀਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੀ ਇੰਟਰ ਸਰਵਿਸ ਇੰਟੈਲੀਜੈਂਸ ਭਾਰਤ ’ਚ ਹਥਿਆਰਾਂ ਅਤੇ ਡਰੱਗਜ਼ ਦੀ ਤਸਕਰੀ ਲਈ ਡਰੋਨ ਸੈਂਟਰ ਤਿਆਰ ਕਰ ਰਹੀ ਹੈ। 

ਇਹ ਵੀ ਪੜ੍ਹੋ: ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕੇਟ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਨਿਸ਼ਾਨੇ 'ਤੇ 6 ਹੋਰ ਮੁਲਾਜ਼ਮ

ਇੰਨਾ ਹੀ ਨਹੀਂ ਏਜੰਸੀ ਨੇ ਪਾਕਿਸਤਾਨ ਰੇਂਜਰਸ ਨਾਲ ਮਿਲ ਕੇ ਹੁਣ ਤੱਕ 6 ਕੇਂਦਰ ਵੀ ਤਿਆਰ ਕਰ ਲਏ ਹਨ। ਰਿਪੋਰਟ ਮੁਤਾਬਕ ਪੰਜਾਬ ’ਚ ਕੌਂਮਾਂਤਰੀ ਸਰਹੱਦ ਦੇ ਦੂਜੇ ਪਾਸੇ ਆਈ. ਐੱਸ. ਆਈ. ਨੇ ਡਰੋਨ ਕੇਂਦਰਾਂ ’ਤੇ ਤਸਕਰਾਂ ਅਤੇ ਅੱਤਵਾਦੀਆਂ ਦੀ ਮਦਦ ਨਾਲ ਕੰਮ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਬੀ. ਐੱਸ. ਐੱਫ਼ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਹੈ ਕਿ ਫਿਰੋਜ਼ਪੁਰ ਅਤੇ ਅੰਮ੍ਰਿਤਸਰ ’ਚ ਆਈ. ਬੀ. ’ਤੇ ਪਾਕਿਸਤਾਨ ਸਰਹੱਦ ਚੌਂਕੀਆਂ ਦੇ ਕੋਲ ਡਰੋਨ ਨਾਲ ਜੁੜੀਆਂ ਗਤੀਵਿਧੀਆਂ ’ਚ ਵਾਧਾ ਹੋਇਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਹਥਿਆਰਾਂ, ਡਰਗੱਜ਼ ਅਤੇ ਧਮਾਕਿਆਂ ਲਈ ਡਮੀ ਡਰੋਨਜ਼ ਦੀ ਵਰਤੋਂ ਕਰ ਰਿਹਾ ਹੈ। ਖੇਮਕਰਨ ਦੇ ਕੋਲ ਤਸਕਰ ਪਾਕਿਸਤਾਨ ਰੇਂਜਰਸ ਦੀ ਮਦਦ ਨਾਲ ਡਰੋਨ ਉਡਾ ਰਹੇ ਹਨ। 

ਇਹ ਵੀ ਪੜ੍ਹੋ: ਔਰਤਾਂ ਨੂੰ ਹਰ ਮਹੀਨੇ ਮਿਲੇਗੀ 'ਮਾਹਵਾਰੀ ਛੁੱਟੀ', ਇਹ ਦੇਸ਼ ਬਣਾਉਣ ਜਾ ਰਿਹੈ ਕਾਨੂੰਨ

ਰਿਪੋਰਟ ਮੁਤਾਬਕ ਅੱਤਵਾਦੀ ਅਤੇ ਤਸਕਰ ਭਾਰਤੀ ਸੁਰੱਖਿਆ ਫ਼ੋਰਸ ਨੂੰ ਚਕਮਾ ਦੇਣ ਅਤੇ ਪੰਜਾਬ ਵਰਗੇ ਸਰਹੱਦੀ ਸੂਬਿਆਂ ’ਚ ਪਾਬੰਦੀਸ਼ੁਦਾ ਪਦਾਰਥਾਂ ਨੂੰ ਪਹੁੰਚਾਉਣ ਲਈ ਇਨ੍ਹਾਂ ਡਮੀ ਡਰੋਨਜ਼ ’ਚ ਧਮਾਕੇਦਾਰ ਸਮੱਗਰੀ ਅਤੇ ਹਥਿਆਰ ਲੋਡ ਕਰ ਰਹੇ ਹਨ। ਉਹ ਇਸ ਕੰਮ ’ਚ ਵੱਡੇ ਪੱਧਰ ’ਤੇ ਜੀ. ਪੀ. ਐੱਸ. ਨਾਲ ਕੰਟਰੋਲ ਹੋਣ ਵਾਲੇ ਡਰੋਨਜ਼ ਦੀ ਵਰਤੋਂ ਕਰ ਰਹੇ ਹਨ। ਇਸ ਜੋਖ਼ਮ ਦੇ ਮੱਦੇਨਜ਼ਰ ਬੀ. ਐੱਸ. ਐੱਫ਼. ਵੀ ਅਲਰਟ ਮੋਡ ’ਤੇ ਹੈ। ਫ਼ੋਰਸ ਪੰਜਾਬ ਸਰਹੱਦ ’ਤੇ ਖ਼ਾਸ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਐਂਟੀ-ਡਰੋਨ ਸਿਸਟਮ ਲਗਾ ਰਹੀ ਹੈ। ਰਿਪੋਰਟ ਅਨੁਸਾਰ ਯੂ. ਏ. ਵੀ. ਨੂੰ ਖ਼ਤਮ ਕਰਨ ਲਈ ਡਰੋਨ ਹੰਟਿੰਗ ਟੀਮ ਵੀ ਤਾਇਨਾਤ ਕੀਤੀ ਗਈ ਹੈ।  

ਇਹ ਵੀ ਪੜ੍ਹੋ: ਮੋਹਾਲੀ ਵਿਖੇ ਹੋਏ ਰਾਕੇਟ ਹਮਲੇ ਦੇ ਮਾਮਲੇ ’ਚ ਪੁਲਸ ਯੂ-ਟਿਊਬ ’ਤੇ ਰੱਖਣ ਲੱਗੀ ਨਜ਼ਰ, ਮਿਲੇ ਅਹਿਮ ਸੁਰਾਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News