ਤੇਲ ਸੰਕਟ ਦਾ ਵੱਡਾ ਧਮਾਕਾ: ਹੋਰਮੁਜ਼ ਬੰਦ ਰਹਿਣ ਨਾਲ ਹਰ ਹਫ਼ਤੇ 10 ਕਰੋੜ ਬੈਰਲ ਤੇਲ ਦੀ ਹੋਵੇਗੀ ਕਮੀ

Tuesday, May 12, 2026 - 05:14 AM (IST)

ਤੇਲ ਸੰਕਟ ਦਾ ਵੱਡਾ ਧਮਾਕਾ: ਹੋਰਮੁਜ਼ ਬੰਦ ਰਹਿਣ ਨਾਲ ਹਰ ਹਫ਼ਤੇ 10 ਕਰੋੜ ਬੈਰਲ ਤੇਲ ਦੀ ਹੋਵੇਗੀ ਕਮੀ

ਤਹਿਰਾਨ (ਇੰਟ.) : ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਦੇ ਸੀ. ਈ. ਓ. ਅਮੀਨ ਨਾਸਿਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੌਜੂਦਾ ਰੁਕਾਵਟਾਂ ਜਾਰੀ ਰਹੀਆਂ ਤਾਂ ਦੁਨੀਆ ਦੇ ਬਾਜ਼ਾਰ ਵਿਚ ਹਰ ਹਫ਼ਤੇ ਲੱਗਭਗ 10 ਕਰੋੜ ਬੈਰਲ ਤੇਲ ਦੀ ਕਮੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਰਮੁਜ਼ ਵਿਚ ਹਾਲਾਤ ਆਮ ਵਰਗੇ ਨਾ ਹੋਏ ਤਾਂ ਇਸ ਦਾ ਅਸਰ ਅਗਲੇ ਸਾਲ ਤੱਕ ਰਹਿ ਸਕਦਾ ਹੈ। ਪਹਿਲਾਂ ਰੋਜ਼ਾਨਾ ਲਗਭਗ 70 ਜਹਾਜ਼ ਇਸ ਸਮੁੰਦਰੀ ਰਸਤੇ ’ਚੋਂ ਲੰਘਦੇ ਸਨ ਪਰ ਹੁਣ ਇਹ ਗਿਣਤੀ ਘਟ ਕੇ ਸਿਰਫ਼ 2 ਤੋਂ 5 ਰਹਿ ਗਈ ਹੈ। ਹੋਰਮੁਜ਼ ਦੁਨੀਆ ਦੇ ਸਭ ਤੋਂ ਅਹਿਮ ਤੇਲ ਸਪਲਾਈ ਰਸਤਿਆਂ ਵਿਚੋਂ ਇਕ ਹੈ। ਮੱਧ ਪੂਰਬ ਦੇ ਕਈ ਵੱਡੇ ਤੇਲ ਉਤਪਾਦਕ ਦੇਸ਼ ਇਸੇ ਰਸਤੇ ਰਾਹੀਂ ਦੁਨੀਆ ਭਰ ਵਿਚ ਤੇਲ ਭੇਜਦੇ ਹਨ।

ਦੂਜੇ ਪਾਸੇ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਈਰਾਨ ਖ਼ਿਲਾਫ਼ ਜੰਗ ਅਜੇ ਖ਼ਤਮ ਨਹੀਂ ਹੋਈ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਇਜ਼ਰਾਈਲ ਨੇ ਹੁਣ ਤੱਕ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ।


 


author

Sandeep Kumar

Content Editor

Related News