ਬਾਈਡੇਨ, ਟਰੂਡੋ ਨੇ ਆਰਥਿਕ ਸਹਿਯੋਗ ਵਧਾਉਣ ਦੇ ਮੁੱਦਿਆਂ 'ਤੇ ਕੀਤੀ ਚਰਚਾ

Friday, Jun 10, 2022 - 11:09 AM (IST)

ਵਾਸ਼ਿੰਗਟਨ (ਵਾਰਤਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਹਾਲ ਹੀ ਵਿਚ ਲਾਸ ਏਂਜਲਸ ਵਿਚ ਹੋਏ ਸਿਖਰ ਸੰਮੇਲਨ ਵਿਚ ਬੈਠਕ ਹੋਈ, ਜਿਸ ਵਿਚ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਆਰਥਿਕਤਾ ਅਤੇ ਸਪਲਾਈ ਨੂੰ ਵਧੇਰੇ ਲਚਕੀਲਾ ਬਣਾਉਣ ਅਤੇ ਮਹੱਤਵਪੂਰਨ ਖਣਿਜਾਂ ਦੇ ਸੰਭਾਵੀ ਵਿਕਾਸ ਬਾਰੇ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਇਕ ਪ੍ਰੈਸ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਗੈਂਗਸਟਰ ਜੀਵਨ ਜੌਹਲ ਦਾ ਗੋਲੀ ਮਾਰ ਕੇ ਕਤਲ, ਦੋਸਤ ਦੀ ਵੀ ਮਿਲੀ ਲਾਸ਼

ਵੀਰਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਨ੍ਹਾਂ ਸਿਆਸਤਦਾਨਾਂ ਨੇ ਦੋਵਾਂ ਦੇਸ਼ਾਂ ਵਿਚ ਮੌਜੂਦ ਮਹੱਤਵਪੂਰਨ ਖਣਿਜ ਪਦਾਰਥਾਂ ਦੇ ਸੰਭਾਵਿਤ ਵਿਕਾਸ ਅਤੇ ਬਾਹਰੀ ਝਟਕਿਆਂ ਨਾਲ ਨਜਿੱਠਣ ਲਈ ਯੂਐਸ-ਕੈਨੇਡੀਅਨ ਸਪਲਾਈ ਚੇਨ ਵਰਕਿੰਗ ਗਰੁੱਪ ਦੁਆਰਾ ਅਰਥਵਿਵਸਥਾ ਅਤੇ ਸਪਲਾਈ ਚੇਨ ਨੂੰ ਵਧੇਰੇ ਲਚਕੀਲਾ ਬਣਾਉਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਲਾਸ ਏਂਜਲਸ 'ਚ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਮਹਾਦੀਪਾਂ ਦੇ ਦੇਸ਼ਾਂ ਦਾ ਨੌਵਾਂ ਸਿਖਰ ਸੰਮੇਲਨ ਆਯੋਜਿਤ ਕੀਤਾ ਗਿਆ ਹੈ। ਸੰਮੇਲਨ 'ਚ ਸ਼ਾਮਲ ਹੋਏ ਇਨ੍ਹਾਂ ਦੇਸ਼ਾਂ ਦੇ ਨੇਤਾਵਾਂ ਦਾ ਏਜੰਡਾ ਆਰਥਿਕ ਵਿਕਾਸ 'ਚ ਖੇਤਰੀ ਸਹਿਯੋਗ, ਕੋਰੋਨਾ ਮਹਾਮਾਰੀ, ਭੋਜਨ ਦੀ ਅਸੁਰੱਖਿਆ ਵਰਗੇ ਮੁੱਦਿਆਂ ਦੀ ਸਮੀਖਿਆ ਕਰਨਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।


Vandana

Content Editor

Related News