ਬਾਈਡੇਨ ਬਦਲਣਗੇ ਟਰੰਪ ਦਾ ਫੈਸਲਾ, ਅਮਰੀਕਾ ਫਿਰ ਤੋਂ ਜੁਆਇਨ ਕਰੇਗਾ WHO ਤੇ ਪੈਰਿਸ ਜਲਵਾਯੂ ਸਮਝੌਤਾ

Saturday, Nov 21, 2020 - 01:26 AM (IST)

ਵਾਸ਼ਿੰਗਟਨ-ਅਮਰੀਕਾ ਦੇ ਨਵੇਂ ਚੁਣੇਗਏ ਰਾਸ਼ਟਰਪਤੀ ਜੋ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਅਤੇ ਪੈਰਿਸ ਜਲਵਾਯੂ ਸਮਝੌਤੇ ਨਾਲ ਫਿਰ ਤੋਂ ਜੁੜ ਜਾਵੇਗਾ। ਬਾਈਡੇਨ ਨੇ ਰਾਸ਼ਟਰਪਤੀ ਦੀ ਬਹਿਸ ਦੌਰਾਨ ਚੀਨ 'ਤੇ ਉਨ੍ਹਾਂ ਦੀਆਂ ਟਿੱਪਣੀਆਂ ਦੇ ਬਾਰੇ 'ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ। ਇਕ ਦੋ ਦਲੀ ਸਮੂਹ ਦੇ ਗਵਰਨਰ ਨਾਲ ਮੀਟਿੰਗ 'ਚ ਬੋਲਦੇ ਹੋਏ ਬਾਈਡੇਨ ਨੇ ਕਿਹਾ ਕਿ ਆਰਿਥਕ ਪਾਬੰਦੀਆਂ ਵਰਗੇ ਉਪਾਅ ਰਾਹੀਂ ਚੀਨ ਨੂੰ ਸਜ਼ਾ ਦੇਣ ਤੋਂ ਜ਼ਿਆਦਾ ਬੀਜਿੰਗ ਲਈ ਇਹ ਸਮਝਣਾ ਜ਼ਿਆਦਾ ਮਹਤੱਵਪੂਰਨ ਹੈ ਕਿ ਉਹ ਇਹ ਨਿਯਮਾਂ ਨਾਲ ਖੇਡਦੇ ਹਨ।''

ਇਹ ਵੀ ਪੜ੍ਹੋ:-ਫਰਾਂਸ ਨੇ ਪਾਕਿ ਨੂੰ ਦਿੱਤਾ ਝਟਕਾ, ਠੁਕਰਾਈ ਇਮਰਾਨ ਖਾਨ ਦੀ ਅਪੀਲ

ਬਾਈਡੇਨ ਨੇ ਕਿਹਾ ਕਿ ਇਹ ਇਕ ਕਾਰਣ ਹੈ ਕਿ ਅਸੀਂ ਪਹਿਲੇ ਦਿਨ ਵਿਸ਼ਵ ਸਿਹਤ ਸੰਗਠਨ 'ਚ ਫਿਰ ਤੋਂ ਸ਼ਾਮਲ ਹੋਣ ਜਾ ਰਹੇ ਹਾਂ, ਅਸੀਂ ਪੈਰਿਸ ਜਲਵਾਯੂ ਸਮਝੌਤੇ 'ਚ ਫਿਰ ਤੋਂ ਸ਼ਾਮਲ ਹੋਣ ਜਾ ਰਹੇ ਹਾਂ। ਬਾਈਡੇਨ ਨੇ ਕਿਹਾ ਕਿ ਸਾਨੂੰ ਇਹ ਯਕੀਨਨ ਕਰਨਾ ਹੋਵੇਗਾ ਕਿ ਬਾਕੀ ਦੁਨੀਆ ਅਤੇ ਅਸੀਂ ਇਕੱਠੇ ਰਹੀਏ ਅਤੇ ਯਕੀਨੀ ਕਰੀਏ ਕਿ ਕੁਝ ਸਹੀ ਲਾਈਨਾਂ ਹਨ ਜੋ ਚੀਨੀ ਸਮਝ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸੰਗਠਨ 'ਚ ਸੁਧਾਰਾਂ ਦੀ ਲੋੜ ਹੈ। ਇਸ ਸਾਲ ਜੁਲਾਈ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਤੋਂ ਕਿਨਾਰਾ ਕਰ ਲਿਆ ਸੀ।

ਜੂਨ 2017 'ਚ ਟਰੰਪ ਨੇ ਜਲਵਾਯੂ ਪਰਵਿਰਤਨ 'ਤੇ ਪੈਰਿਸ ਸਮਝੌਤੇ ਤੋਂ ਬਾਹਰ ਨਿਕਲ ਗਏ ਸਨ ਜਿਸ ਦੇ ਨਤੀਜੇ ਵਜੋਂ ਵਿਸ਼ਵ ਨੇਤਾਵਾਂ ਅਤੇ ਵਾਤਾਵਰਣ ਕਾਰਕੁਨਾਂ ਨੇ ਸਖਤ ਆਲੋਚਨਾ ਕੀਤੀ ਸੀ। ਆਪਣੀ ਚੋਣ ਮੁਹਿੰਮ ਦੌਰਾਨ ਬਾਈਡੇਨ ਨੇ ਟਰੰਪ ਦੁਆਰਾ ਲਏ ਗਏ ਦੋਵਾਂ ਫੈਸਲਿਆਂ ਨੂੰ ਉਲਟਾਉਣ ਦੀ ਸਹੁੰ ਖਾਧੀ ਸੀ। ਅਮਰੀਕੀ ਚੋਣਾਂ 'ਚ ਜੇਤੂ ਐਲਾਨ ਕੀਤੇ ਜਾਣ ਦੇ ਲਗਭਗ ਇਕ ਹਫਤੇ ਬਾਅਦ ਸ਼ੁੱਕਰਵਾਰ ਨੂੰ ਚੀਨ ਨੇ ਅਮਰੀਕੀ ਰਾਸ਼ਟਰਪਤੀ-ਚੋਣਾਂ 'ਚ ਜੋ ਬਾਈਡੇਨ ਨੂੰ ਜਿੱਤ ਲਈ ਵਧਾਈ ਦਿੱਤੀ। ਡੋਨਾਲਡ ਟਰੰਪ ਪ੍ਰਸ਼ਾਸਨ ਤਹਿਤ ਹਾਲ ਦੇ ਸਾਲਾਂ 'ਚ ਅਮਰੀਕਾ ਅਤੇ ਚੀਨ ਸੰਬੰਧਾਂ 'ਚ ਕੜਵਾਹਟ ਵਧੀ ਹੈ ਅਤੇ ਦੋਵਾਂ ਦੇਸ਼ਾਂ ਨੇ ਕਈ ਮੌਕਿਆਂ 'ਤੇ ਖੁੱਲ੍ਹ ਕੇ ਇਕ ਦੂਜੇ ਦੀ ਆਲੋਚਨਾ ਕੀਤੀ ਹੈ।

ਇਹ ਵੀ ਪੜ੍ਹੋ:-ਫਾਈਜ਼ਰ ਨੇ ਅਮਰੀਕਾ 'ਚ ਆਪਣੇ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਕੀਤੀ ਮੰਗ


Karan Kumar

Content Editor

Related News