ਨਾਟੋ ਤੇ ਰੂਸ 'ਚ ਹੋਈ ਸਿੱਧੀ ਜੰਗ ਤਾਂ ਹੋਵੇਗਾ ਤੀਸਰਾ ਵਿਸ਼ਵ ਯੁੱਧ : ਬਾਈਡੇਨ

Saturday, Mar 12, 2022 - 12:36 AM (IST)

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੇਸ਼ ਯੂਕ੍ਰੇਨ 'ਚ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਰੂਸ ਨੂੰ 'ਗੰਭੀਰ ਕੀਮਤ' ਚੁਕਾਉਣੀ ਪਵੇਗੀ। ਜੋਅ ਬਾਈਡੇਨ ਨੇ ਕਿਹਾ ਕਿ ਵਲਾਦੀਮੀਰ ਪੁਤਿਨ ਹਮਲਾਵਰ ਹਨ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਦੇਸ਼ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ।

ਇਹ ਵੀ ਪੜ੍ਹੋ : ਚੀਨ ਦੇ PM ਨੇ ਯੂਕ੍ਰੇਨ ਦੀ ਸਥਿਤੀ 'ਤੇ ਚਿੰਤਾ ਕੀਤੀ ਜ਼ਾਹਰ, ਰੂਸ 'ਤੇ ਪਾਬੰਦੀਆਂ ਨੂੰ ਦੱਸਿਆ ਗਲਤ

ਪ੍ਰੈੱਸ ਨੂੰ ਸੰਬੋਧਿਤ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਅਮਰੀਕਾ 'ਨਾਟੋ' ਦੇ ਹਰ ਇਕ ਇੰਚ ਖੇਤਰ ਨੂੰ ਪੂਰੀ ਤਾਕਤ ਤੋਂ ਬਚਾਉਣ ਲਈ ਤਿਆਰ ਹੈ। ਅਸੀਂ ਰੂਸ ਅਤੇ ਯੂਕ੍ਰੇਨ ਵਿਰੁੱਧ ਯੁੱਧ ਨਹੀਂ ਲੜਾਂਗੇ। ਉਨ੍ਹਾਂ ਕਿਹਾ ਕਿ ਨਾਟੋ ਅਤੇ ਰੂਸ ਦਰਮਿਆਨ ਸਿੱਧਾ ਟਕਰਾਅ ਤੀਸਰਾ ਵਿਸ਼ਵ ਯੁੱਧ ਨੂੰ ਟ੍ਰਿਗਰ ਕਰੇਗਾ ਜਿਸ ਨੂੰ ਰੋਕਣ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਰੂਸੀ ਰੈਗੂਲੇਟਰ ਨੇ ਇੰਸਟਾਗ੍ਰਾਮ 'ਤੇ ਕੀਤੀ ਕਾਰਵਾਈ

ਬਾਈਡੇਨ ਨੇ ਐਲਾਨ ਕੀਤਾ ਕਿ ਯੂਕ੍ਰੇਨ ਵਿਰੁੱਧ ਪੁਤਿਨ ਦਾ ਯੁੱਧ ਪਹਿਲਾ ਹੀ ਅਸਫ਼ਲ ਹੋ ਚੁੱਕਿਆ ਹੈ। ਬਾਈਡੇਨ ਨੇ ਪੇਲੋਸੀ ਨੂੰ ਇਸ ਕਾਰਵਾਈ ਲਈ ਅਮਰੀਕੀ ਕਾਂਗਰਸ 'ਤੇ ਦਬਾਅ ਬਣਾਉਣ ਲਈ ਧੰਨਵਾਦ ਕੀਤਾ। ਪੁਤਿਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬਾਈਡੇਨ ਨੇ ਕਿਹਾ ਕਿ ਪੁਤਿਨ ਹਮਲਾਵਰ ਹਨ ਅਤੇ ਪੁਤਿਨ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ। 

ਇਹ ਵੀ ਪੜ੍ਹੋ : ਯੂਰੋਕੈਨ ਗਲੋਬਲ ਦੇ ਅਮਨਦੀਪ ਸਿੰਘ ਨੂੰ ਮਿਲਿਆ 'ਆਈਕਾਨਿਕ ਲੀਡਰਸ਼ਿਪ ਐਵਾਰਡ'

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News