ਤਿੱਬਤ ਦੀ ਕਰਾਂਗੇ ਹਮਾਇਤ, ਚੀਨੀ ਅਫਸਰਾਂ ’ਤੇ ਲਗਾਵਾਂਗੇ ਪਾਬੰਦੀ : ਬਿਡੇਨ

Sunday, Sep 06, 2020 - 12:03 PM (IST)

ਵਾਸ਼ਿੰਗਟਨ, (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਉਨ੍ਹਾਂ ਦੀ ਨਿਗਰਾਨੀ ’ਚ ਅਮਰੀਕਾ ਚੀਨ ਦੇ ਮਨੁੱਖੀ ਅਧਿਕਾਰ ਰੱਖਿਅਕਾਂ ਅਤੇ ਚੀਨ ਨਾਲ ਅਸਹਿਮਤੀ ਰੱਖਣ ਵਾਲਿਆਂ ਨਾਲ ਖੜ੍ਹਾ ਹੋਵੇਗਾ। ਜੇਕਰ ਉਹ ਸੱਤਾ ’ਚ ਆਏ ਤਾਂ ਉਨ੍ਹਾਂ ਦਾ ਪ੍ਰਸ਼ਾਸਨ ਤਿੱਬਤ ਦੀ ਹਮਾਇਤ ਕਰੇਗਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਚੀਨੀ ਅਧਿਕਾਰੀਆਂ ’ਤੇ ਪਾਬੰਦੀ ਲਗਾਏਗਾ। ਇਨ੍ਹਾਂ ਵਿਚ ਰੇਡੀਓ ਫਰੀ ਏਸ਼ੀਆ ਅਤੇ ਵੁਆਇਸ ਆਫ ਅਮਰੀਕਾ ਰੇਡੀਓ ਸੇਵਾਵਾਂ ’ਚ ਤਿੱਬਤ ਭਾਸ਼ਾ ਸੇਵਾ ਨੂੰ ਸ਼ਾਮਲ ਕਰਨ ਦਾ ਕਦਮ ਵੀ ਹੋਵੇਗਾ ਤਾਂ ਜੋ ਦੁਨੀਆ ਦੀ ਜਾਣਕਾਰੀ ਤਿੱਬਤ ਦੇ ਲੋਕਾਂ ਤੱਕ ਪਹੁੰਚ ਸਕੇ।  

ਬਿਡੇਨ ਨੇ ਵਾਅਦਾ ਕੀਤਾ ਕਿ ਉਹ ਰਾਸ਼ਟਰਪਤੀ ਬਣਨ ’ਤੇ ਦਲਾਈਲਾਮਾ ਨਾਲ ਮੁਲਾਕਾਤ ਕਰਨਗੇ ਅਤੇ ਤਿੱਬਤ ਮਾਮਲਿਆਂ ਲਈ ਇਕ ਨਵਾਂ ਵਿਸ਼ੇਸ਼ ਕੋਆਰਡੀਨੇਟਰ ਨਿਯੁਕਤ ਕਰਨਗੇ ਅਤੇ ਇਸ ਗੱਲ ’ਤੇ ਜ਼ੋਰ ਦੇਣਗੇ ਕਿ ਚੀਨ ਦੀ ਸਰਕਾਰ ਅਮਰੀਕੀ ਡਿਪਲੋਮੈਟਾਂ ਅਤੇ ਪੱਤਰਕਾਰਾਂ ਸਮੇਤ ਅਮਰੀਕੀ ਨਾਗਰਿਕਾਂ ਦੀ ਤਿੱਬਤ ਤਕ ਪਹੁੰਚ ਨੂੰ ਬਹਾਲ ਕਰਨ। ਬਿਡੇਨ ਨੇ ਦੋਸ਼ ਲਗਾਇਆ ਕਿ ਟਰੰਪ ਦੀ ਚੀਨ ਦੀ ਨੀਤੀ ਕਮਜ਼ੋਰ ਹੈ। ਚੰਦਾ ਇਕੱਠਾ ਕਰਨ ਲਈ ਆਯੋਜਿਤ ਡਿਜੀਟਲ ਪ੍ਰੋਗਰਾਮ ’ਚ  ਬਿਡੇਨ ਨੇ ਕਿਹਾ ਕਿ ਅਸੀਂ ਨਾ ਸਿਰਫ ਆਪਣੀ ਤਾਕਤ ਦੇ ਉਦਾਹਰਣ ਨਾਲ ਸਗੋਂ ਉਦਾਹਰਣ ਦੀ ਤਾਕਤ ਨਾਲ ਅਗਵਾਈ ਕਰਨੀ ਹੈ।

ਆਰਥਿਕਤਾ ਦੇ ਬਹਾਨੇ ਵ੍ਹਿੰਨਿਆ ਟਰੰਪ ’ਤੇ ਨਿਸ਼ਾਨਾ

ਜੋ ਬਾਈਡੇਨ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਖਰਾਬ ਆਰਥਿਕ ਨੀਤੀਆਂ ਕਾਰਣ ਕੋਵਿਡ-19 ਮਹਾਮਾਰੀ ਅਮਰੀਕੀ ਕੰਮਕਾਜੀ ਵਰਗ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣ ਗਈ ਹੈ। ਉਨ੍ਹਾਂ ਨੇ ਵਿਲਮਿੰਗਟਨ ’ਚ ਦੇਸ਼ ਦੀ ਆਰਥਿਕਤਾ ਦੇ ਬਹਾਨੇ ਟਰੰਪ ’ਤੇ ਨਿਸ਼ਾਨਾ ਵ੍ਹਿੰਨਿਆ।  ਬਿਡੇਨ ਨੇ ਕਿਹਾ ਕਿ ਉਹ (ਟਰੰਪ) ਭਾਵੇਂ ਕੁਝ ਵੀ ਕਹਿਣ ਜਾਂ ਕੋਈ ਦਾਅਵਾ ਕਰਨ ਤੁਸੀਂ ਡੋਨਾਲਡ ਟਰੰਪ ਦੇ ਅਮਰੀਕ ’ਚ ਸੁਰੱਖਿਅਤ ਨਹੀਂ ਹੋ। ਇਥੇ ਅਮਰੀਕੀ ਇਸ ਤਰ੍ਹਾਂ ਨਾਲ ਮਰ ਰਹੇ ਹਨ ਜਿਵੇਂ ਵਿਸ਼ਵ ਜੰਗ ਦੌਰਾਨ ਲੜਾਈ ’ਚ ਮਰੇ ਸਨ।


Lalita Mam

Content Editor

Related News