ਬਾਈਡੇਨ ਨੇ ਚੀਨ ਤੋਂ ਆਯਾਤ ’ਤੇ ਪਾਬੰਦੀ ਲਾਉਣ ਲਈ ਬਿੱਲ ’ਤੇ ਕੀਤੇ ਹਸਤਾਖ਼ਰ

Saturday, Dec 25, 2021 - 05:40 PM (IST)

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਇਕ ਬਿੱਲ ’ਤੇ ਹਸਤਾਖਰ ਕੀਤੇ ਜਿਸ ਵਿਚ ਚੀਨ ਦੇ ਸ਼ਿਨਜਿਆਂਗ ਸੂਬੇ ਤੋਂ ਓਦੋਂ ਤੱਕ ਸਾਮਾਨ ਦੀ ਆਯਾਤ (ਦਰਾਮਦ) ’ਤੇ ਰੋਕ ਦੀ ਵਿਵਸਥਾ ਹੈ, ਜਦੋਂ ਤੱਕ ਕਾਰੋਬਾਰੀ ਇਹ ਸਾਬਤ ਨਹੀਂ ਕਰਦੇ ਕਿ ਮਾਲ ਬਿਨਾਂ ਬੰਧੂਆ ਮਜਦੂਰਾਂ ਦੇ ਬਣਾਇਆ ਗਿਆ ਹੈ।  ਇਸ ਦੌਰਾਨ, ਚੀਨ ਜਬਰੀ ਮਜ਼ਦੂਰੀ ਜਾਂ ਘੱਟ ਗਿਣਤੀ ਭਾਈਚਾਰਿਆਂ ਨੂੰ ਦਬਾਉਣ ਦੇ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ।

ਇਹ ਕਥਿਤ ਦੁਰਵਰਤੋਂ ਦੇ ਮਾਮਲੇ ਵਿਚ ਚੀਨ ਦੇ ਖਿਲਾਫ ਅਮਰੀਕੀ ਕਾਰਵਾਈਆਂ ਨੂੰ ਤੇਜ਼ ਕਰਨ ਦੀ ਲੜੀ ਵਿਚ ਤਾਜ਼ਾ ਕਦਮ ਹੈ। ਸੈਨੇਟ ਵਿਚ ਪਿਛਲੇ ਹਫਤੇ ਆਖਰੀ ਮਨਜ਼ੂਰੀ ਪਾਉਣ ਤੋਂ ਪਹਿਲਾਂ ਇਸ ਬਿੱਲ ਨੂੰ ਵ੍ਹਾਈਟ ਹਾਊਸ ਵਿਚ ਕੁਝ ਸ਼ੁਰੂਆਤੀ ਰੁਕਾਵਟਾਂ ਅਤੇ ਕਾਰਪੋਰੇਟ ਜਗਤ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਬਾਈਡੇਨ ਨੇ ਟਵੀਟ ਕੀਤਾ, '' ਅੱਜ ਮੈਂ ਦੋ-ਪੱਖੀ ਉਈਘਰ ਬੰਧੂਆ ਮਜ਼ਦੂਰ ਰੋਕਥਾਮ ਐਕਟ 'ਤੇ ਹਸਤਾਖਰ ਕੀਤੇ ਹਨ। ਸਪਲਾਈ ਚੇਨ ਬੰਧੂਆ ਮਜ਼ਦੂਰੀ ਤੋਂ ਮੁਕਤ ਹੋਣੀ ਚਾਹੀਦੀ ਹੈ। 

ਦੱਸ ਦੇਈਏ ਕਿ ਅਮਰੀਕਾ ਦੀਆਂ ਕਾਰਵਾਈਆਂ ਬੀਜਿੰਗ ਵਿੰਟਰ ਓਲੰਪਿਕ 2022 ਦੇ ਬਾਈਕਾਟ ਦੀ ਵਧ ਰਹੀ ਮੁਹਿੰਮ ਦੇ ਪਿਛੋਕੜ ਵਿੱਚ ਆਈਆਂ ਹਨ। ਅਮਰੀਕਾ ਦੇ ਨਾਲ ਪੰਜ ਹੋਰ ਦੇਸ਼ਾਂ ਨੇ ਪਹਿਲਾਂ ਹੀ ਚੀਨ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਵਿਰੋਧ ਵਿੱਚ ਖੇਡਾਂ ਦੇ ਕੂਟਨੀਤਕ ਬਾਈਕਾਟ ਦਾ ਐਲਾਨ ਕੀਤਾ ਹੈ।


Tanu

Content Editor

Related News