ਅਹੁਦਾ ਛੱਡਣ ਤੋਂ ਪਹਿਲਾਂ ਇਸ ਮਾਮਲੇ 'ਚ ਰਿਕਾਰਡ ਬਣਾ ਗਏ ਜੋਅ ਬਾਈਡੇਨ

Friday, Jan 17, 2025 - 06:53 PM (IST)

ਅਹੁਦਾ ਛੱਡਣ ਤੋਂ ਪਹਿਲਾਂ ਇਸ ਮਾਮਲੇ 'ਚ ਰਿਕਾਰਡ ਬਣਾ ਗਏ ਜੋਅ ਬਾਈਡੇਨ

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਗੈਰ-ਹਿੰਸਕ ਡਰੱਗ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਲਗਭਗ 2,500 ਲੋਕਾਂ ਦੀ ਸਜ਼ਾ ਨੂੰ ਘਟਾ ਰਹੇ ਹਨ। ਅਮਰੀਕਾ ਵਿੱਚ 20 ਜਨਵਰੀ ਨੂੰ ਸੱਤਾ ਤਬਦੀਲੀ ਹੋਵੇਗੀ ਅਤੇ ਬਾਈਡਨ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਦੀ ਵਰਤੋਂ ਕੈਦੀਆਂ ਨੂੰ ਸਜ਼ਾ ਵਿਚ ਛੋਟ ਦੇਅ ਅਤੇ ਮਾਫ਼ੀ ਦੇਣ ਲਈ ਵੀ ਕੀਤੀ ਹੈ।

ਇਹ ਵੀ ਪੜ੍ਹੋ: 16 ਸਾਲ ਬਾਅਦ ਪਤੀ ਤੋਂ ਵੱਖ ਹੋਈ ਇਹ ਮਸ਼ਹੂਰ ਅਦਾਕਾਰਾ, ਫਿਲਮ ਪ੍ਰੋਡਿਊਸਰ ਤੋਂ ਲਿਆ Divorce

ਬਾਈਡਨ ਨੇ ਇੰਨੀਆਂ ਮਾਫ਼ੀਆਂ ਦੇ ਕੇ ਅਤੇ ਵੱਡੇ ਪੱਧਰ 'ਤੇ ਸਜ਼ਾ ਘਟਾ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਬਾਈਡੇਨ ਨੇ ਇਕ ਬਿਆਨ ਵਿਚ ਕਿਹਾ, "ਇਹ ਕਾਰਵਾਈ ਇਤਿਹਾਸਕ ਗਲਤੀਆਂ ਨੂੰ ਸੁਧਾਰਨ, ਸਜ਼ਾ ਦੀਆਂ ਅਸਮਾਨਤਾਵਾਂ ਨੂੰ ਠੀਕ ਕਰਨ ਅਤੇ ਯੋਗ ਵਿਅਕਤੀਆਂ ਨੂੰ ਬਹੁਤ ਜ਼ਿਆਦਾ ਸਮਾਂ ਜੇਲ੍ਹਾਂ ਵਿੱਚ ਬਿਤਾਉਣ ਤੋਂ ਬਾਅਦ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਵਿੱਚ ਵਾਪਸ ਆਉਣ ਦਾ ਮੌਕਾ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।" ਵ੍ਹਾਈਟ ਹਾਊਸ ਨੇ ਸਜ਼ਾ ਵਿਚ ਛੋਟ ਪ੍ਰਾਪਤ ਕਰਨ ਵਾਲਿਆਂ ਦੇ ਨਾਮ ਤੁਰੰਤ ਜਾਰੀ ਨਹੀਂ ਕੀਤੇ।

ਇਹ ਵੀ ਪੜ੍ਹੋ: ਕੈਨੇਡਾ ਦੇ PM ਅਹੁਦੇ ਲਈ ਇਹ ਭਾਰਤੀ ਅਜ਼ਮਾ ਰਿਹਾ ਕਿਸਮਤ, ਭਰਿਆ ਨਾਮਜ਼ਦਗੀ ਪੱਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News