ਅਮਰੀਕਾ 'ਚ ਅਗਲੇ ਸਾਲ ਰਾਸ਼ਟਰਪਤੀ ਚੋਣਾਂ, ਬਾਈਡੇਨ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਕਹੀ ਗੱਲ

12/07/2023 11:41:54 AM

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਜੇਕਰ ਡੋਨਾਲਡ ਟਰੰਪ ਅਗਲੇ ਸਾਲ 2024 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਨਾ ਖੜ੍ਹੇ ਹੁੰਦੇ ਤਾਂ ਉਹ ਸੰਨਿਆਸ ਲੈ ਚੁੱਕੇ ਹੁੰਦੇ। ਅਤੇ ਸਿਰਫ ਇਕ ਕਾਰਜਕਾਲ ਹੀ ਕਾਫੀ ਹੁੰਦਾ। ਅਮਰੀਕਾ ਦੇ ਬੋਸਟਨ ਵਿੱਚ ਡੈਮੋਕਰੇਟਿਕ ਦਾਨੀਆਂ ਦੀ ਇੱਕ ਸਮੂਹ ਮੀਟਿੰਗ ਵਿੱਚ ਬੋਲਦਿਆਂ ਜੋਅ ਬਾਈਡੇਨ ਨੇ ਕਿਹਾ, "ਅਸੀ ਟਰੰਪ ਨੂੰ ਜਿੱਤਣ ਨਹੀਂ ਦੇਣਾ। ਜ਼ਿਕਰਯੋਗ ਹੈ ਕਿ 81 ਸਾਲਾ ਬਾਈਡੇਨ ਹੁਣ ਤੱਕ ਅਮਰੀਕਾ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਹਨ। ਜੇਕਰ ਉਹ ਇਸ ਵਾਰ ਜਨਵਰੀ '24 'ਚ ਚੋਣ ਜਿੱਤ ਜਾਂਦੇ ਹਨ ਤਾਂ ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ 'ਤੇ ਉਹ 86 ਸਾਲ ਦੇ ਹੋ ਜਾਣਗੇ। 

ਮੁਸ਼ਕਲ ਇਹ ਹੈ, ਬਾਈਡੇਨ ਹੁਣ ਉਮਰ ਦੇ ਸਪੱਸ਼ਟ ਪ੍ਰਭਾਵ ਦਿਖਾ ਰਹੇ ਹਨ। ਉਹ ਅਕਸਰ ਆਪਣੇ ਭਾਸ਼ਣ ਨੂੰ ਗੰਧਲਾ ਕਰਦੇ ਹਨ। ਅਕਸਰ ਬਹੁਤ ਕੁਝ ਭੁੱਲ ਜਾਂਦੇ ਹਨ। ਜਨਤਕ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਵੀ ਅਜਿਹਾ ਕਰਦੇ ਹਨ। ਕਈ ਆਲੋਚਕ ਇਸ ਦਾ ਕਾਰਨ ਉਸਦੀ ਵਧਦੀ ਉਮਰ ਨੂੰ ਹੀ ਮੰਨਦੇ ਹਨ। ਡੈਮੋਕ੍ਰੇਟਿਕ ਪਾਰਟੀ ਦੇ ਨੇਤਾ (ਬਾਈਡੇਨ ਦੀ ਪਾਰਟੀ) ਅਤੇ ਬੇਨ, ਓਹੀਓ ਦੇ ਰਾਜ ਦੇ ਸੰਸਦ ਮੈਂਬਰ ਸ਼ੈਰੋਨ ਸ਼ਵੇਡਾ ਨੇ ਖੁੱਲ੍ਹ ਕੇ ਕਿਹਾ ਹੈ ਕਿ ਬਾਈਡੇਨ ਜ਼ਿੰਦਗੀ ਦੇ ਅਜਿਹੇ ਪੜਾਅ ਵਿੱਚੋਂ ਗੁਜ਼ਰ ਰਿਹਾ ਹੈ ਜਿੱਥੇ ਮੌਤ ਨੇੜੇ ਹੈ। ਵਾਸ਼ਿੰਗਟਨ ਪੋਸਟ ਨਾਲ ਇੱਕ ਇੰਟਰਵਿਊ ਵਿੱਚ ਉਸਨੇ ਅੱਗੇ ਕਿਹਾ ਕਿ ਅਸੀਂ ਅਕਸਰ ਡੈਮੋਕਰੇਟਿਕ ਵੋਟਰਾਂ ਨੂੰ ਬਾਈਡੇਨ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕਰਦੇ ਸੁਣਦੇ ਹਾਂ। ਵੋਟਰ ਇਸ ਗੱਲ ਦਾ ਧਿਆਨ ਰੱਖਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਯੂਨੀਵਰਸਿਟੀ ਕੈਂਪਸ 'ਚ ਗੋਲੀਬਾਰੀ 'ਚ ਤਿੰਨ ਦੀ ਮੌਤ, ਮ੍ਰਿਤਕ ਮਿਲਿਆ ਸ਼ੱਕੀ ਹਮਲਾਵਰ 

ਹੋਰ ਡੈਮੋਕਰੇਟ ਪਾਰਟੀ ਦੇ  ਸੰਸਦ ਮੈਂਬਰਾਂ ਦਾ ਮੰਨਣਾ ਹੈ ਕਿ ਬਾਈਡੇਨ ਨੂੰ ਨਾਮਜ਼ਦਗੀ ਮਿਲੇਗੀ, ਪਰ ਉਹ ਜਲਦੀ ਹੀ ਸੇਵਾਮੁਕਤ ਹੋ ਜਾਣਗੇ। ਚੋਣ ਨਹੀਂ ਲੜਨਗੇ। ਇਸ ਦੌਰਾਨ ਕਈ ਪ੍ਰੀ-ਪੋਲ ਸਰਵੇਖਣਾਂ ਤੋਂ ਪਤਾ ਚੱਲਦਾ ਹੈ ਕਿ 77 ਸਾਲਾ ਟਰੰਪ ਪ੍ਰੀ-ਪੋਲ ਸਰਵੇਖਣਾਂ ਵਿੱਚ ਬਾਈਡੇਨ ਤੋਂ ਬਹੁਤ ਅੱਗੇ ਹਨ। ਟਰੰਪ ਨੂੰ 46.7 ਫੀਸਦੀ ਵੋਟਰਾਂ ਦਾ ਸਮਰਥਨ ਹਾਸਲ ਹੈ। ਜਦਕਿ ਬਾਈਡੇਨ ਨੂੰ 44.7 ਫੀਸਦੀ ਵੋਟਰਾਂ ਦਾ ਸਮਰਥਨ ਹਾਸਲ ਹੈ। ਇਹ ਜਾਣਕਾਰੀ ਦਿੰਦੇ ਹੋਏ ਨਿਊਯਾਰਕ ਟਾਈਮਜ਼ ਦਾ ਕਹਿਣਾ ਹੈ ਕਿ ਟਰੰਪ ਅਹਿਮ ਰਾਜਾਂ ਐਰੀਜ਼ੋਨਾ, ਜਾਰਜੀਆ ਅਤੇ ਪੈਨਸਿਲਵੇਨੀਆ 'ਚ ਬਾਈਡੇਨ ਤੋਂ ਅੱਗੇ ਹਨ। ਨਿਊਯਾਰਕ ਟਾਈਮਜ਼ ਨੇ ਰਿਪੋਰਟ ਦਿੱਤੀ ਹੈ ਕਿ ਟਰੰਪ ਰਾਸ਼ਟਰਪਤੀ ਲਈ ਚੋਣ ਲੜਨ ਲਈ ਤਿਆਰ ਹਨ ਭਾਵੇਂ ਕਿ ਉਹ ਕਈ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News