ਬਾਈਡੇਨ ਅਤੇ ਪੁਤਿਨ ਬੈਠਕ ਲਈ ਸੰਮੇਲਨ ਸਥਾਨ ’ਤੇ ਪੁੱਜੇ

Wednesday, Jun 16, 2021 - 05:57 PM (IST)

ਬਾਈਡੇਨ ਅਤੇ ਪੁਤਿਨ ਬੈਠਕ ਲਈ ਸੰਮੇਲਨ ਸਥਾਨ ’ਤੇ ਪੁੱਜੇ

ਜਿਨੇਵਾ (ਭਾਸ਼ਾ) : ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਸਿਖ਼ਰ ਸੰਮੇਲਨ ਲਈ ਜਿਨੇਵਾ ਵਿਚ ਲੇਕਸਾਈਡ ਵਿੱਲਾ ਪਹੁੰਚ ਗਏ ਹਨ। ਦੋਵਾਂ ਨੇਤਾਵਾਂ ਨਾਲ ਬੈਠਕ ਵਿਚ ਸਿਖ਼ਰ ਡਿਪਲੋਮੈਟ ਅਤੇ ਅਨੁਵਾਦਕ ਵੀ ਰਹਿਣਗੇ। ਬੁੱਧਵਾਰ ਨੂੰ ਕਈ ਘੰਟੇ ਤੱਕ ਚੱਲਣ ਵਾਲੀ 2 ਦੌਰ ਦੀ ਬੈਠਕ ਵਿਚ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ। ਬਾਈਡੇਨ ਇਕ ਦਹਾਕੇ ਵਿਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਪਿਛਲੀ ਵਾਰ ਉਹ ਮਾਰਚ 2011 ਵਿਚ ਪੁਤਿਨ ਨੂੰ ਮਿਲੇ ਸਨ। ਦੋਵਾਂ ਵਿਚਾਲੇ ਵਪਾਰ ਅਤੇ ਹਥਿਆਰਾਂ ਦੇ ਨਿਯੰਤਰਣ ਵਰਗੇ ਮੁੱਦਿਆਂ ’ਤੇ ਚਰਚਾ ਹੋ ਸਕਦੀ ਹੈ। 

PunjabKesari

ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੂੰ ਪੁਤਿਨ ਨਾਲ ‘ਸਹਿਯੋਗ’ ਵਾਲੇ ਖੇਤਰਾਂ ਨੂੰ ਲੱਭਣ ਦੀ ਉਮੀਦ ਹੈ ਪਰ ਉਹ ਸਾਈਬਰ ਅਪਰਾਧ, ਅਮਰੀਕੀ ਚੋਣਾਂ ਵਿਚ ਰੂਸ ਦੀ ਦਖ਼ਲਅੰਦਾਜ਼ੀ ਵਰਗੇ ਮੁੱਦਿਆਂ ’ਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਸਿਖ਼ਰ ਸੰਮੇਲਨ ਵਿਚ ਰਣਨੀਤਕ ਸਥਿਰਤਾ, ਸਾਈਬਰ ਸੁਰੱਖਿਆ, ਜਲਵਾਯੂ ਤਬਦੀਲੀ, ਕੋਰੋਨਾ ਵਾਇਰਸ ਮਹਾਮਰੀ ਅਤੇ ਆਰਕਟਿਕ ਵਰਗੇ ਵਿਸ਼ੇ ਹੋਣਗੇ। ਪੁਤਿਨ ਅਤੇ ਬਾਈਡੇਨ ਯੂਕ੍ਰੇਨ, ਸੀਰੀਆ ਅਤੇ ਲੀਬੀਆ ਵਰਗੇ ਖੇਤਰੀ ਸੰਕਟਾਂ ’ਤੇ ਵੀ ਚਰਚਾ ਕਰ ਸਕਦੇ ਹਨ। ਨਾਲ ਹੀ ਉਹ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਅਫਗਾਨਿਸਤਾਨ ’ਤੇ ਵੀ ਵਿਚਾਰ-ਵਟਾਂਦਰਾ ਕਰਨਗੇ।
 


author

cherry

Content Editor

Related News