ਬਾਈਡੇਨ ਨੇ ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਕੀਤੀਆਂ ਦੋ-ਪੱਖੀ ਬੈਠਕਾਂ

Wednesday, Sep 22, 2021 - 12:36 PM (IST)

ਵਾਸ਼ਿੰਗਟਨ (ਭਾਸ਼ਾ) ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਵਾਡ ਸਿਖਰ ਸੰਮੇਲਨ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਦੋ-ਪੱਖੀ ਬੈਠਕਾਂ ਕੀਤੀਆਂ। ਇਸ ਦੌਰਾਨ ਜਲਵਾਯੂ ਤਬਦੀਲੀ ਅਤੇ ਕੋਵਿਡ-19 ਦੇ ਨਾਲ-ਨਾਲ ਹਿੰਦ-ਪ੍ਰਸ਼ਾਂਤ ਖੇਤਰ ਅਤੇ ਅਫਗਾਨਿਸਤਾਨ ਦੀ ਸਥਿਤੀ 'ਤੇ ਚਰਚਾ ਹੋਈ। ਬਾਈਡੇਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਤੋਂ ਵੱਖ ਮੰਗਲਵਾਰ ਨੂੰ ਨਿਊਯਾਰਕ ਵਿਚ ਮੌਰੀਸਨ ਨਾਲ ਮੁਲਾਕਾਤ ਕੀਤੀ ਅਤੇ ਵਾਸ਼ਿੰਗਟਨ ਵਿਚ ਓਵਲ ਦਫਤਰ ਵਿਚ ਸ਼ਾਮ ਨੂੰ ਜਾਨਸਨ ਨਾਲ ਬੈਠਕ ਕੀਤੀ।

ਦੋ-ਪੱਖੀ ਬੈਠਕਾਂ ਦੀ ਜਾਣਕਾਰੀ ਦਿੰਦੇ ਹੋਏ ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ,''ਨੇਤਾਵਾਂ ਨੇ ਅਫਗਾਨਿਸਤਾਨ 'ਤੇ ਅਮਰੀਕਾ ਦੇ ਕਦਮਾਂ ਦੇ ਨਾਲ-ਨਾਲ ਹਿੰਦ-ਪ੍ਰਸ਼ਾਂਤ ਖੇਤਰ ਵਿਚ ਵਿਕਾਸ ਅਤੇ ਇਸ ਖੇਤਰ ਵਿਚ ਨਾਟੋ ਅਤੇ ਯੂਰਪੀ ਸੰਘ ਸਮੇਤ ਯੂਰਪੀ ਸਹਿਯੋਗੀਆਂ ਅਤੇ ਭਾਗੀਦਾਰਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਵੀ ਚਰਚਾ ਕੀਤੀ।'' ਬਿਆਨ ਵਿਚ ਕਿਹਾ ਗਿਆ ਕਿ ਇਸ ਬੈਠਕ ਵਿਚ ਨੇਤਾਵਾਂ ਨੇ ਅਟਲਾਂਟਿਕ ਚਾਰਟਰ ਵਿਚ ਨਿਰਧਾਰਤ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣ 'ਤੇ ਸਹਿਮਤੀ ਜ਼ਾਹਰ ਕੀਤੀ, ਜਿਸ ਦੇ ਨਾਲ ਹੀ ਅਮਰੀਕਾ ਅਤੇ ਬ੍ਰਿਟੇਨ ਵਿਚਕਾਰ ਮਜ਼ਬੂਤ ਸੰਬੰਧਾਂ ਦੀ ਪੁਸ਼ਟੀ ਹੋਈ। 

ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19 : ਅਮਰੀਕਾ 'ਚ ਇਨਫੈਕਸ਼ਨ ਅਤੇ ਮੌਤ ਦੇ ਮਾਮਲੇ ਵਧੇ, ਬਾਈਡੇਨ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਵ੍ਹਾਈਟ ਹਾਊਸ ਨੇ ਕਿਹਾ ਕਿ ਬਾਈਡੇਨ ਅਤੇ ਜਾਨਸਨ ਨੇ ਸਾਂਝਾ ਗਲੋਬਲ ਚੁਣੌਤੀਆਂ 'ਤੇ ਆਪਣੇ ਸਹਿਯੋਗ ਦੀ ਸਮੀਖਿਆ ਕੀਤੀ ਜਿਸ ਵਿਚ ਜਲਵਾਯੂ ਸੰਕਟ ਨਾਲ ਨਜਿੱਠਣ ਦੀ ਕਾਰਵਾਈ ਲਈ ਆਮ ਸਹਿਮਤੀ ਬਣਾਉਣਾ ਗਲੋਬਲ ਸਿਹਤ ਸੁਰੱਖਿਆ ਨੂੰ ਵਧਾਵਾ ਦੇਣਾ, ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਸਮਰਥਨ ਕਰਨਾ ਅਤੇ ਸਾਰੇ ਦੇਸ਼ਾਂ ਲਈ ਇਕ ਸਮਾਵੇਸ਼ੀ ਆਰਥਿਕ ਭਵਿੱਖ ਵਿਕਸਿਤ ਕਰਨਾ ਸ਼ਾਮਲ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਨਿਊਯਾਰਕ ਵਿਚ ਬਾਈਡੇਨ ਅਤੇ ਮੌਰੀਸਨ ਵਿਚਕਾਰ ਹੋਈ ਬੈਠਕ ਵਿਚ ਦੋਹਾਂ ਨੇਤਾਵਾਂ ਨੇ ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਪਸੀ ਹਿੱਤਾਂ ਦੇ ਆਧਾਰ 'ਤੇ ਇਕ ਸੁਤੰਤਰ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਅੰਤਰਰਾਸ਼ਟਰੀ ਨਿਯਮ ਆਧਾਰਿਤ ਵਿਵਸਥਾ ਖ਼ਿਲਾਫ਼ ਪੈਦ ਖਤਰਿਆਂ ਨਾਲ ਨਜਿੱਠਣ ਲਈ ਇਤਿਹਾਸਿਕ ਹਿੱਸੇਦਾਰੀ, ਸੰਗਠਨਾਂ ਅਤੇ ਨਵੀਆਂ ਸੰਰਚਨਾਵਾਂ ਦੇ ਮਾਧਿਅਮ ਨਾਲ ਦੁਨੀਆ ਭਰ ਦੇ ਸਹਿਯੋਗੀਆਂ ਅਤੇ ਭਾਗੀਦਾਰਾਂ ਨਾਲ ਕੰਮ ਕਰਨ 'ਤੇ ਸਹਿਮਤ ਹੋਏ। 

ਬਿਆਨ ਵਿਚ ਕਿਹਾ ਗਿਆ,''ਉਹਨਾਂ ਨੇ ਨਾਟੋ ਅਤੇ ਯੂਰਪੀ ਸੰਘ ਸਮੇਤ ਯੂਰਪੀ ਸਹਿਯੋਗੀਆਂ ਅਤੇ ਭਾਗੀਦਾਰੀ ਦੀ ਮਹੱਤਵਪੂਰਨ ਭੂਮਿਕਾ 'ਤੇ ਚਰਚਾ ਕੀਤੀ ਜੋ ਹਿੰਦ-ਪ੍ਰਸ਼ਾਂਤ ਖੇਤਰ ਲਈ ਜ਼ਰੂਰੀ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮੌਰੀਸਨ ਨੇ ਆਪਣੀ ਅਰਥਵਿਵਸਥਾ ਨੂੰ ਦ੍ਰਿੜ੍ਹ ਬਣਾਉਣ ਅਤੇ ਕਵਾਡ ਦੇ ਮਾਧਿਅਮ ਨਾਲ ਕੰਮ ਕਰਨ ਲਈ ਆਪਸੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣ ਲਈ ਵਚਨਬੱਧਤਾ ਦੁਹਰਾਈ। ਉਹਨਾਂ ਨੇ ਆਗਾਮੀ 'ਕਵਾਡ ਲੀਡਰਸ ਸਮਿਟ' 'ਤੇ ਵੀ ਚਰਚਾ ਕੀਤੀ, ਜਿਸ ਵਿਚ ਹਿੰਦ-ਪ੍ਰਸ਼ਾਂਤ ਖੇਤਰ ਟੀਕਿਆਂ ਦੀ ਪਹੁੰਚ ਵਧਾਉਣਾ ਅਤੇ ਜਲਵਾਯੂ ਸੰਕਟ ਨੂੰ ਦੂਰ ਕਰਨ ਲਈ ਸਹਿਯੋਗ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਬਾਈਡੇਨ ਨੇ ਦਿਨ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲ ਕਰ ਕੇ ਸੰਸਦੀ ਚੋਣਾਂ ਵਿਚ ਉਹਨਾਂ ਦੀ 'ਲਿਬਰਟ ਪਾਰਟੀ' ਦੀ ਜਿੱਤ 'ਤੇ ਉਹਨਾਂ ਨੂੰ ਵਧਾਈ ਦਿੱਤੀ।


Vandana

Content Editor

Related News