ਬਾਈਡੇਨ ਨੇ ਯੂਕ੍ਰੇਨ ਦੀ ਮਦਦ ਲਈ 10 ਅਰਬ ਤੇ ਕੋਵਿਡ ਨਾਲ ਲੜਨ ਲਈ 22.5 ਅਰਬ ਡਾਲਰ ਮੰਗੇ

Friday, Mar 04, 2022 - 01:38 AM (IST)

ਬਾਈਡੇਨ ਨੇ ਯੂਕ੍ਰੇਨ ਦੀ ਮਦਦ ਲਈ 10 ਅਰਬ ਤੇ ਕੋਵਿਡ ਨਾਲ ਲੜਨ ਲਈ 22.5 ਅਰਬ ਡਾਲਰ ਮੰਗੇ

ਵਾਸ਼ਿੰਗਟਨ-ਅਮਰੀਕਾ ਦੀ ਜੋਅ ਬਾਈਡੇਨ ਨੀਤ ਸਰਕਾਰ ਨੇ ਰੂਸੀ ਹਮਲਿਆਂ ਵਿਰੁੱਧ ਯੂਕ੍ਰੇਨ ਦੀ ਮਦਦ ਲਈ 10 ਅਰਬ ਡਾਲਰ ਅਤੇ ਕੋਰੋਨਾ ਵਾਇਰਸ ਇਨਫੈਕਸ਼ਨ ਮਹਾਮਾਰੀ ਨਾਲ ਲੜਨ ਲਈ 22.5 ਅਰਬ ਡਾਲਰ ਦੀ ਵਾਧੂ ਰਾਸ਼ੀ ਮੰਗੀ ਹੈ। ਦੇਸ਼ ਦੇ ਬਜਟ 'ਚ ਇਨ੍ਹਾਂ ਦੋਵਾਂ ਮੰਗਾਂ ਨੂੰ ਸ਼ਾਮਲ ਕਰਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਵ੍ਹਾਈਟ ਹਾਊਸ ਆਫ਼ਿਸ ਆਫ਼ ਮੈਨੇਜਮੈਂਟ ਐਂਡ ਬਜਟ ਦੇ ਕਾਰਜਕਾਰੀ ਨਿਰਦੇਸ਼ਕ ਸ਼ਾਲਾਂਦਾ ਯੋਂਗ ਨੇ ਵੀਰਵਾਰ ਨੂੰ ਬਲਾਗ ਪੋਸਟ 'ਚ ਪੂਰਕ ਫੰਡਿੰਗ ਦੀ ਲੋੜ 'ਤੇ ਜ਼ੋਰ ਦਿੱਤਾ। ਇਨ੍ਹਾਂ ਦੋਵਾਂ ਮੰਗਾਂ ਦੀ ਕੁੱਲ ਰਕਮ ਕਾਂਗਰਸ ਵੱਲੋਂ ਤੈਅ ਬਜਟ ਤੋਂ ਵਾਧੂ ਹੈ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਰੂਸ ਦੇ ਇਸ ਚੋਟੀ ਦੇ ਜਨਰਲ ਦੀ ਮੌਤ, ਸੀਰੀਆ 'ਚ ਫੌਜੀ ਮੁਹਿੰਮ 'ਚ ਲਿਆ ਸੀ ਹਿੱਸਾ

ਅਮਰੀਕੀ ਸੰਸਦ ਮੌਜੂਦਾ ਬਜਟ 'ਤੇ ਚਰਚਾ ਕਰ ਉਸ ਨੂੰ 11 ਮਾਰਚ ਤੱਕ ਅੰਤਿਮ ਰੂਪ ਦੇਣਾ ਚਾਹੁੰਦੀ ਹੈ। ਯੋਂਗ ਨੇ ਬਲਾਗ ਪੋਸਟ 'ਚ ਕਿਹਾ ਕਿ ਇਸ ਰਾਸ਼ੀ ਦੀ ਤੁਰੰਤ ਲੋੜ ਹੈ। ਉਨ੍ਹਾਂ ਨੇ ਲਿਖਿਆ ਕਿ ਯੂਕ੍ਰੇਨ ਨੂੰ 10 ਅਰਬ ਡਾਲਰ ਦੀ ਮਦਦ ਅਮਰੀਕੀ ਵੱਲੋਂ 2021 ਤੋਂ ਉਸ ਨੂੰ ਦਿੱਤੀ ਗਈ 1.4 ਅਰਬ ਡਾਲਰ ਤੋਂ ਇਲਾਵਾ ਹੋਵੇਗੀ, ਜੋ ਉਸ ਨੂੰ (ਯੂਕ੍ਰੇਨ) ਪਿਛਲੇ ਮਹੀਨੇ ਰੂਸ ਵੱਲੋਂ ਹੋਏ ਹਮਲੇ ਦੀ ਪਿਛੋਕੜ 'ਚ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ :ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਮੁੱਦੇ 'ਤੇ ਚੀਨ ਨੇ ਦਿੱਤੀ ਸਫ਼ਾਈ, ਕਿਹਾ-ਇਹ ਝੂਠੀ ਰਿਪੋਰਟ

ਯੋਂਗ ਨੇ ਕਿਹਾ ਕਿ ਇਸ ਰਾਸ਼ੀ ਨਾਲ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ 'ਚ ਯੂਕ੍ਰੇਨ ਅਤੇ ਹਸਪਤਾਲ ਦੇ ਖੇਤਰਾਂ ਨੂੰ ਆਰਥਿਕ ਸਹਾਇਤਾ ਮਿਲੇਗੀ ਨਾਲ ਹੀ ਸੁਰੱਖਿਆ ਅਤੇ ਮਨੁੱਖੀ ਸਹਾਇਤਾ ਵੀ ਮਿਲੇਗੀ। ਉਥੇ, ਬਾਈਡੇਨ ਵੱਲੋਂ ਕੋਵਿਡ ਵਿਰੁੱਧ ਲੜਾਈ ਲਈ ਮੰਗ ਗਈ 22.5 ਅਰਬ ਡਾਲਰ ਦੀ ਰਾਸ਼ੀ ਦੀ ਵਰਤੋਂ ਇਨਫੈਕਸ਼ਨ ਦੀ ਜਾਂਚ, ਇਲਾਜ ਅਤੇ ਟੀਕੇ ਤੋਂ ਇਲਾਵਾ ਖੇਤਰ 'ਚ ਖੋਜ ਅਤੇ ਦੁਨੀਆਭਰ 'ਚ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੀਵ ਛੱਡ ਕੇ ਜਾ ਰਹੇ ਅਪਾਹਜ, ਅਨਾਥ ਲੋਕਾਂ ਨੂੰ ਪੋਲੈਂਡ ਤੇ ਹੰਗਰੀ ਦੇ ਰਿਹਾ ਸ਼ਰਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News