''ਓਬਾਮਾਕੇਅਰ'' ਦਾ ਦਾਇਰਾ ਵਧਾਉਣ 'ਤੇ ਵਿਚਾਰ ਕਰ ਰਹੇ ਹਨ ਬਾਈਡੇਨ

Tuesday, Apr 05, 2022 - 07:35 PM (IST)

''ਓਬਾਮਾਕੇਅਰ'' ਦਾ ਦਾਇਰਾ ਵਧਾਉਣ 'ਤੇ ਵਿਚਾਰ ਕਰ ਰਹੇ ਹਨ ਬਾਈਡੇਨ

ਵਾਸ਼ਿੰਗਟਨ-ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਪਿਛਲੀ ਵਾਰ 20 ਜਨਵਰੀ 2017 ਨੂੰ ਵ੍ਹਾਈਟ ਹਾਊਸ 'ਚ ਸਨ ਜਦ ਉਹ ਆਪਣੇ ਉੱਤਰਾਧਿਕਾਰੀ ਡੋਨਾਲਡ ਟਰੰਪ ਨੂੰ ਉਥੇ ਛੱਡਣ ਗਏ ਸਨ। ਟਰੰਪ ਨੂੰ ਓਬਾਮਾ ਵੱਲੋਂ ਸ਼ੁਰੂ ਕੀਤੀ ਗਈ ਸਿਹਤ ਦੇਖ਼ਭਾਲ ਨੀਤੀ ਜੋ 'ਓਬਾਮਾਕੇਅਰ' ਦੇ ਨਾਂ ਨਾਲ ਮਸ਼ਹੂਰ ਸੀ ਦਾ ਵਿਰੋਧੀ ਮੰਨਿਆ ਜਾਂਦਾ ਸੀ ਪਰ ਓਬਾਮਾ ਮੰਗਲਵਾਰ ਨੂੰ ਇਕ ਵਾਰ ਫ਼ਿਰ ਵ੍ਹਾਈਟ ਹਾਊਸ ਪਹੁੰਚੇ ਅਤੇ ਇਸ ਵਾਰ ਮੌਕਾ ਕੁਝ ਅਜਿਹਾ ਸੀ ਜੋ ਉਨ੍ਹਾਂ ਨੂੰ ਖ਼ੁਸ਼ੀ ਦੇਣ ਵਾਲਾ ਸੀ।

ਇਹ ਵੀ ਪੜ੍ਹੋ : ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਮੁਕਤ ਵਪਾਰ ਨੀਤੀ ਨੂੰ ਲੈ ਕੇ PM ਮੋਦੀ ਦੀ ਕੀਤੀ ਤਾਰੀਫ਼

ਹੁਣ ਅਮਰੀਕਾ ਦੇ ਸਿਹਤ ਦੇਖ਼ਭਾਲ ਤੰਤਰ ਦੇ ਤਾਣੇ-ਬਾਣੇ ਦਾ ਹਿੱਸਾ ਉਨ੍ਹਾਂ ਵੱਲੋਂ ਲਾਗੂ ਸਿਹਤ ਦੇਖ਼ਭਾਲ ਕਾਨੂੰਨ ਦੇ ਦਾਇਰੇ ਨੂੰ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਵਧਾਉਣ 'ਤੇ ਵਿਚਾਰ ਕਰ ਰਹੇ ਹਨ। ਬਾਈਡੇਨ ਦੀ ਅਗਵਾਈ 'ਚ ਸਿਹਤ ਦੇਖ਼ਭਾਲ ਕਾਨੂੰਨ ਤਹਿਤ ਨਾਮਾਂਕਣ ਕਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਜ਼ਿਆਦਾ ਉਧਾਰ ਟੈਕਸਦਾਤਾ ਸਬਸਿਡੀ ਨੇ ਇਸ ਨਾਲ ਜੁੜਨ ਲਈ ਲਾਗਤ 'ਚ ਕਟੌਕੀ ਕੀਤੀ ਹੈ ਹਾਲਾਂਕਿ ਇਹ ਕਟੌਤੀ ਅਸਥਾਈ ਹੈ। ਬਾਈਡੇਨ ਅਤੇ ਓਮਾਬਾ ਕਾਨੂੰਨ ਦੀ 12ਵੀਂ ਵਰ੍ਹੇਗੰਢ ਨੂੰ ਯਾਦ ਕਰ ਰਹੇ ਹਨ। ਬਾਈਡੇਨ 2010 'ਚ ਉਪ ਰਾਸ਼ਟਰਪਤੀ ਸਨ। ਉਨ੍ਹਾਂ ਨੇ ਇਸ ਨੂੰ 'ਵੱਡੇ (ਪੂਰਕ) ਸੌਦੇ' ਦੇ ਤੌਰ 'ਤੇ ਯਾਦ ਕੀਤਾ।

ਇਹ ਵੀ ਪੜ੍ਹੋ : ਰੂਸੀ ਹਮਲਾ ਕਤਲੇਆਮ ਦੇ ਬਰਾਬਰ : ਜ਼ੇਲੇਂਸਕੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News