ਇਤਿਹਾਸਕ ਕਦਮ, ਜੋਅ ਬਾਈਡੇਨ ਨੇ ਪਹਿਲੀ ਵਾਰ ਕਿਸੇ ਔਰਤ ਨੂੰ ਅਮਰੀਕੀ ਜਲ ਸੈਨਾ ਦੀ ਕਮਾਨ ਸੌਂਪਣ ਦਾ ਕੀਤਾ ਫ਼ੈਸਲਾ

07/22/2023 4:47:29 PM

ਵਾਸ਼ਿੰਗਟਨ (ਰਾਜ ਗੋਗਨਾ/ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਪਹਿਲੀ ਵਾਰ ਕਿਸੇ ਔਰਤ ਨੂੰ ਜਲ ਸੈਨਾ ਦੀ ਕਮਾਨ ਸੌਂਪਣ ਦਾ ਫੈਸਲਾ ਕਰਦੇ ਹੋਏ ਐਡਮਿਰਲ ਲੀਜ਼ਾ ਫ੍ਰੈਂਚੈਟੀ ਨੂੰ ਇਸ ਅਹੁਦੇ ਲਈ ਚੁਣਿਆ ਹੈ। ਇਹ ਇੱਕ ਇਤਿਹਾਸਕ ਨਿਯੁਕਤੀ ਹੈ ਜੋ ਅਮਰੀਕੀ ਜਲ ਸੈਨਾ ਦੇ ਇਤਿਹਾਸ ਵਿੱਚ ਇਹ ਅਹੁਦੇ ਨੂੰ ਸੰਭਾਲਣ ਵਾਲੀ ਪਹਿਲੀ ਔਰਤ ਅਤੇ ਜੁਆਇੰਟ ਚੀਫ਼ ਆਫ਼ ਸਟਾਫ਼ ਵਿਚ ਪਹਿਲੀ ਮਹਿਲਾ ਹੋਵੇਗੀ। ਲੀਜ਼ਾ ਫ੍ਰੈਂਚੈਟੀ ਦੱਖਣੀ ਕੋਰੀਆ ਵਿੱਚ ਅਮਰੀਕਾ ਦੀ ਛੇਵੀਂ ਫਲੀਟ ਅਤੇ ਯੂ.ਐੱਸ. ਨੇਵਲ ਫੋਰਸਿਜ਼ ਦੀ ਸਾਬਕਾ ਮੁਖੀ ਹੈ। ਉਹ ਏਅਰਕ੍ਰਾਫਟ ਕੈਰੀਅਰ ਸਟ੍ਰਾਈਕ ਕਮਾਂਡਰ ਵਜੋਂ ਵੀ ਕੰਮ ਕਰ ਚੁੱਕੀ ਹੈ।

ਕਈ ਅਮਰੀਕੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰੱਖਿਆ ਮੰਤਰੀ ਲੋਇਡ ਔਸਟਿਨ ਨੇ ਬਾਈਡੇਨ ਨੂੰ ਜਲ ਸੈਨਾ ਦੇ ਪੈਸੀਫਿਕ ਫਲੀਟ ਦੇ ਮੌਜੂਦਾ ਕਮਾਂਡਰ ਐਡਮਿਰਲ ਸੈਮੂਅਲ ਪਾਪਾਰੋ ਨੂੰ ਇਸ ਅਹੁਦੇ ਲਈ ਚੁਣਨ ਦੀ ਸਿਫਾਰਸ਼ ਕੀਤੀ ਸੀ ਪਰ ਬਾਈਡੇਨ ਨੇ ਪਾਪਾਰੋ ਨੂੰ ਅਮਰੀਕਾ ਦੀ ਇੰਡੋ-ਪੈਸੀਫਿਕ ਕਮਾਂਡ ਦੀ ਅਗਵਾਈ ਕਰਨ ਲਈ ਨਾਮਜ਼ਦ ਕਰ ਦਿੱਤਾ। ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਬਾਈਡੇਨ ਨੇ ਫ੍ਰੈਂਚੇਟੀ ਦੇ ਸਮੁੰਦਰ ਅਤੇ ਤੱਟ 'ਤੇ ਤਜ਼ਰਬੇ ਦੇ ਵਿਆਪਕ ਦਾਇਰੇ ਦੇ ਆਧਾਰ 'ਤੇ ਉਨ੍ਹਾਂ ਚੁਣਿਆ ਹੈ। 


cherry

Content Editor

Related News