'ਕੋਰੋਨਾ ਦੀ ਸ਼ੁਰੂਆਤੀ ਜਾਂਚ ਦੀਆਂ ਕੋਸ਼ਿਸ਼ਾਂ ਵਧਾਉਣ ਅਮਰੀਕੀ ਖੁਫੀਆ ਏਜੰਸੀਆਂ'
Thursday, May 27, 2021 - 01:26 AM (IST)
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਬੁੱਧਵਾਰ ਨੂੰ ਅਮਰੀਕੀ ਖੁਫੀਆ ਏਜੰਸੀਆਂ ਨੂੰ ਕੋਵਿਡ-19 ਦੀ ਸ਼ੁਰੂਆਤੀ ਜਾਂਚ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ 'ਦੁੱਗਣਾ' ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿੱਟਾ ਕੱਢਣ ਲਈ ਲੋੜੀਂਦੇ ਸਬੂਤ ਨਹੀਂ ਹਨ ਕਿ ਇਹ ਵਾਇਰਸ ਕਿਸੇ ਇਨਫੈਕਟਿਡ ਜਾਨਵਰ, ਮਨੁੱਖੀ ਸੰਪਰਕ ਜਾਂ ਲੈਬਾਰਟਰੀ 'ਚ ਹੋਈ ਦੁਰਘਟਨਾ ਤੋਂ ਪੈਦਾ ਹੋਇਆ ਹੈ।
ਬਾਈਡੇਨ ਨੇ ਇਕ ਬਿਆਨ 'ਚ ਕਿਹਾ ਕਿ ਜ਼ਿਆਦਾਤਰ ਖੁਫੀਆ ਸਮੂਹ ਨੂੰ ਇਹ ਨਹੀਂ ਲੱਗਦਾ ਹੈ ਕਿ ਇਸ ਦਾ ਮੁਲਾਂਕਣ ਕਰਨ ਲਈ ਲੋੜੀਂਦੀ ਜਾਣਕਾਰੀ ਹੈ ਕਿ ਕਿਸ ਦੀ ਸੰਭਾਵਨਾ ਵਧੇਰੇ ਹੈ। ਉਨ੍ਹਾਂ ਨੇ ਅਮਰੀਕੀ ਰਾਸ਼ਟਰੀ ਲੈਬਾਰਟਰੀਆਂ ਨੂੰ ਜਾਂਚ 'ਚ ਸਹਾਇਤਾ ਕਰਨ ਦੇ ਹੁਕਮ ਦਿੱਤੇ ਅਤੇ ਚੀਨ ਤੋਂ ਮਹਾਮਾਰੀ ਦੀ ਸ਼ੁਰੂਆਤ ਨੂੰ ਲੈ ਕੇ ਅੰਤਰਰਾਸ਼ਟਰੀ ਜਾਂਚ 'ਚ ਸਹਿਯੋਗ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ-ਹੁਣ ਕੁੱਤਿਆਂ ਤੋਂ ਇਨਸਾਨਾਂ 'ਚ ਫੈਲਿਆ ਕੋਰੋਨਾ ਵਾਇਰਸ ਦਾ ਇਹ ਵੈਰੀਐਂਟ
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੁਨੀਆ ਭਰ 'ਚ ਸਮਾਨ ਵਿਚਾਰਧਾਰ ਵਾਲੇ ਭਾਈਵਾਲਾ ਨਾਲ ਕੰਮ ਕਰਦੇ ਰਹੇਗਾ ਤਾਂ ਕਿ ਚੀਨ 'ਤੇ ਪੂਰੀ, ਪਾਰਦਰਸ਼ੀ, ਸਬੂਤ ਆਧਾਰਿਤ ਅੰਤਰਰਾਸ਼ਟਰੀ ਜਾਂਚ 'ਚ ਹਿੱਸਾ ਲੈਣ ਅਤੇ ਸਾਰੇ ਢੁੱਕਵੇਂ ਅੰਕੜਿਆਂ ਅਤੇ ਸਬੂਤਾਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਦਬਾਅ ਪਾਇਆ ਜਾ ਸਕੇ। ਉਨ੍ਹਾਂ ਨੇ ਇਸ ਸੰਭਾਵਨਾ ਨੂੰ ਖਾਰਿਜ ਕਰ ਦਿੱਤਾ ਕਿ ਅੰਤਰਰਾਸ਼ਟਰੀ ਜਾਂਚ 'ਚ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਨ 'ਚ ਚੀਨੀ ਸਰਕਾਰ ਦੇ ਇਨਕਾਰ ਨੂੰ ਦੇਖਦੇ ਹੋਏ ਇਕ ਯਕੀਨੀ ਸਿੱਟਾ ਕਦੇ ਨਹੀਂ ਕੱਢਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਅਮਰੀਕਾ ਨੇ ਚੀਨ 'ਤੇ ਫਿਰ ਬਣਾਇਆ ਪਾਰਦਰਸ਼ੀ ਜਾਂਚ ਦਾ ਦਬਾਅ, WHO ਤੋਂ ਵੀ ਮੰਗ ਮਦਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।