ਜੋਅ ਬਾਈਡੇਨ ਨੇ 2 ਭਾਰਤੀਆਂ ਨੂੰ ਆਪਣੀ ਐਕਸਪੋਰਟ ਕੌਂਸਲ ''ਚ ਕੀਤਾ ਨਿਯੁਕਤ
Wednesday, Mar 01, 2023 - 05:20 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੀ ਸ਼ਕਤੀਸ਼ਾਲੀ ਐਕਸਪੋਰਟ ਕੌਂਸਲ ਵਿੱਚ 2 ਭਾਰਤੀ ਮੂਲ ਦੇ ਅਮਰੀਕੀਆਂ ਨੂੰ ਨਿਯੁਕਤ ਕੀਤਾ ਹੈ। ਐਕਸਪੋਰਟ ਕੌਂਸਲ ਅੰਤਰਰਾਸ਼ਟਰੀ ਵਪਾਰ 'ਤੇ ਪ੍ਰਮੁੱਖ ਰਾਸ਼ਟਰੀ ਸਲਾਹਕਾਰ ਸੰਸਥਾ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਉਨ੍ਹਾਂ ਮੈਂਬਰਾਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ ਨੂੰ ਉਹ ਕੌਂਸਲ 'ਚ ਨਿਯੁਕਤ ਕਰਨਾ ਚਾਹੁੰਦੇ ਹਨ।
ਇਸ ਸੂਚੀ ਵਿੱਚ ਡੇਲੋਇਟ ਕੰਸਲਟਿੰਗ ਦੇ ਸਾਬਕਾ ਸੀ.ਈ.ਓ. ਪੁਨੀਤ ਰੇਨਜ਼ੇਨ ਅਤੇ ਫੇਡਐਕਸ ਦੇ ਸੀ.ਈ.ਓ. ਅਤੇ ਪ੍ਰਧਾਨ ਰਾਜੇਸ਼ ਸੁਬਰਾਮਨੀਅਮ ਦੇ ਨਾਮ ਸ਼ਾਮਲ ਹਨ। ਕੌਂਸਲ ਦੀ ਅਗਵਾਈ ਕੈਸਲ ਸਿਸਟਮਜ਼ ਦੇ ਚੇਅਰਮੈਨ ਮਾਰਕ ਐਡਿਨ ਕਰਨਗੇ। ਕਾਰਪੋਰੇਟ, ਲੇਬਰ, ਰੀਅਲ ਅਸਟੇਟ, ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨੀ ਖੇਤਰਾਂ ਦੇ 2 ਦਰਜਨ ਤੋਂ ਵੱਧ ਲੋਕਾਂ ਨੂੰ ਰਾਸ਼ਟਰਪਤੀ ਐਕਸਪੋਰਟ ਕੌਂਸਲ ਵਿੱਚ ਸ਼ਾਮਲ ਕੀਤਾ ਗਿਆ ਹੈ।