ਬਾਈਡੇਨ ਅਤੇ ਜਿਨਪਿੰਗ 15 ਨਵੰਬਰ ਨੂੰ ਸੈਨ ਫਰਾਂਸਿਸਕੋ ''ਚ ਕਰ ਸਕਦੇ ਹਨ ਮੁਲਾਕਾਤ

Wednesday, Nov 08, 2023 - 01:34 PM (IST)

ਬਾਈਡੇਨ ਅਤੇ ਜਿਨਪਿੰਗ 15 ਨਵੰਬਰ ਨੂੰ ਸੈਨ ਫਰਾਂਸਿਸਕੋ ''ਚ ਕਰ ਸਕਦੇ ਹਨ ਮੁਲਾਕਾਤ

ਸਾਨ ਫਰਾਂਸਿਸਕੋ (ਯੂ. ਐੱਨ. ਆਈ.) ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 15 ਨਵੰਬਰ ਨੂੰ ਸਾਨ ਫਰਾਂਸਿਸਕੋ ਵਿਚ ਦੁਵੱਲੀ ਬੈਠਕ ਕਰਨ ਦੀ ਯੋਜਨਾ ਬਣਾ ਰਹੇ ਹਨ। ਜਾਪਾਨੀ ਸਮਾਚਾਰ ਏਜੰਸੀ ਕਯੋਡੋ ਨੇ ਬੁੱਧਵਾਰ ਨੂੰ ਇਕ ਸੀਨੀਅਰ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਏਜੰਸੀ ਨੂੰ ਦੱਸਿਆ ਕਿ ਦੋਵੇਂ ਨੇਤਾ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਦੇ ਵਿੱਤ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਮਿਲਣ ਦੀ ਯੋਜਨਾ ਬਣਾ ਰਹੇ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਨਿਊਜਰਸੀ 'ਚ ਭਾਰਤੀ ਮੂਲ ਦੇ ਸੈਨੇਟਰ ਵਿਨ ਗੋਪਾਲ ਦੀ ਲਗਾਤਾਰ ਤੀਜੀ ਜਿੱਤ

ਚੀਨ ਨੇ ਹਾਲਾਂਕਿ ਸ਼ਿਖਰ ਸੰਮੇਲਨ 'ਚ ਸ਼ੀ ਦੀ ਸ਼ਮੂਲੀਅਤ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵ੍ਹਾਈਟ ਹਾਊਸ ਦੀ ਡਿਪਟੀ ਪ੍ਰੈੱਸ ਸਕੱਤਰ ਐਮਿਲੀ ਸਿਮੰਸ ਨੇ ਕਿਹਾ ਸੀ ਕਿ ਅਮਰੀਕਾ ਅਤੇ ਚੀਨ ਸਾਨ ਫਰਾਂਸਿਸਕੋ 'ਚ APEC ਸੰਮੇਲਨ ਤੋਂ ਇਲਾਵਾ ਬਾਈਡੇਨ ਅਤੇ ਜਿਨਪਿੰਗ ਵਿਚਾਲੇ ਬੈਠਕ ਆਯੋਜਿਤ ਕਰਨ ਲਈ ਸਿਧਾਂਤਕ ਤੌਰ 'ਤੇ ਸਹਿਮਤ ਹੋ ਗਏ ਹਨ। ਮੀਟਿੰਗ ਦੀ ਵਿਉਂਤਬੰਦੀ ਨਾਲ ਜੁੜੇ ਇੱਕ ਜਾਣਕਾਰ ਨੇ ਦੱਸਿਆ ਕਿ ਰਾਸ਼ਟਰਪਤੀ ਬਾਈਡੇਨ ਅਤੇ ਚੀਨ ਦੇ ਚੋਟੀ ਦੇ ਨੇਤਾ ਸ਼ੀ ਜਿਨਪਿੰਗ ਵਿਚਾਲੇ ਹੋਣ ਵਾਲੀ ਸੰਭਾਵਿਤ ਬੈਠਕ ਦੀਆਂ ਤਿਆਰੀਆਂ ਭਾਵੇਂ ਸਹੀ ਦਿਸ਼ਾ 'ਚ ਵਧ ਰਹੀਆਂ ਹਨ ਪਰ ਵ੍ਹਾਈਟ ਹਾਊਸ ਨੂੰ ਇਸ ਬੈਠਕ ਤੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਕੋਈ ਵੱਡਾ ਬਦਲਾਅ ਆਉਣ ਦੀ ਉਮੀਦ ਨਹੀਂ ਹੈ। । 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News