ਬਾਈਡੇਨ ਦਾ ਕੋਵਿਡ-19 ਟੈਸਟ ਦੁਬਾਰਾ ਪਾਜ਼ੇਟਿਵ, ਆਈਸੋਲੇਸ਼ਨ ''ਚ ਰਹਿਣਗੇ

Sunday, Jul 31, 2022 - 10:21 AM (IST)

ਬਾਈਡੇਨ ਦਾ ਕੋਵਿਡ-19 ਟੈਸਟ ਦੁਬਾਰਾ ਪਾਜ਼ੇਟਿਵ, ਆਈਸੋਲੇਸ਼ਨ ''ਚ ਰਹਿਣਗੇ

ਵਾਸ਼ਿੰਗਟਨ (ਏਜੰਸੀ) ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਸ਼ਨੀਵਾਰ ਨੂੰ ਦੁਬਾਰਾ ਕੋਵਿਡ-19 ਪਾਜ਼ੇਟਿਵ ਪਾਏ ਗਏ। ਉਨ੍ਹਾਂ ਦਾ ਆਈਸੋਲੇਸ਼ਨ ਤਿੰਨ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਹੋਣ ਤੋਂ ਬਾਅਦ ਖ਼ਤਮ ਹੋਇਆ ਸੀ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਬਾਈਡੇਨ ਦਾ ਐਂਟੀ-ਵਾਇਰਲ ਦਵਾਈ ਨਾਲ ਇਲਾਜ ਤੋਂ ਬਾਅਦ ਇਨਫੈਕਸ਼ਨ ਦਾ ਦੁਬਾਰਾ ਉਭਰਨਾ ਇੱਕ ਦੁਰਲੱਭ ਮਾਮਲਾ ਹੈ। ਵ੍ਹਾਈਟ ਹਾਊਸ ਦੇ ਡਾਕਟਰ ਕੇਵਿਨ ਓ'ਕੋਨਰ ਨੇ ਇੱਕ ਪੱਤਰ ਵਿੱਚ ਕਿਹਾ ਕਿ ਬਾਈਡੇਨ ਵਿਚ "ਇਸ ਵਾਰ ਕੋਈ ਲੱਛਣ ਨਹੀਂ ਹਨ ਅਤੇ ਉਹ ਠੀਕ ਮਹਿਸੂਸ ਕਰ ਰਹੇ ਹਨ।" 

ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਬਾਈਡੇਨ ਇੱਕ ਵਾਰ ਫਿਰ ਘੱਟੋ ਘੱਟ ਪੰਜ ਦਿਨਾਂ ਲਈ ਅਲੱਗ-ਥਲੱਗ ਰਹਿਣਗੇ। ਸੰਕਰਮਣ ਤੋਂ ਮੁਕਤ ਹੋਣ ਤੱਕ ਉਹ ਵ੍ਹਾਈਟ ਹਾਊਸ ਵਿੱਚ ਹੀ ਰਹਿਣਗੇ। ਏਜੰਸੀ ਨੇ ਕਿਹਾ ਕਿ ਮੁੜ ਉੱਭਰਨ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਲੱਛਣ ਹਲਕੇ ਹੁੰਦੇ ਹਨ ਅਤੇ ਇਸ ਸਮੇਂ ਦੌਰਾਨ ਮਰੀਜ਼ਾਂ ਦੇ ਗੰਭੀਰ ਰੂਪ ਵਿੱਚ ਬੀਮਾਰ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਬਾਈਡੇਨ (79) ਦੇ ਮੁੜ ਸੰਕਰਮਣ ਦੀ ਘੋਸ਼ਣਾ ਤੋਂ ਸਿਰਫ ਦੋ ਘੰਟੇ ਪਹਿਲਾਂ ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਮਿਸ਼ੀਗਨ ਦੀ ਆਪਣੀ ਆਉਣ ਵਾਲੀ ਫੇਰੀ ਦੀ ਰਿਪੋਰਟ ਦਿੱਤੀ ਸੀ, ਜਿਸ ਵਿੱਚ ਉਹ ਘਰੇਲੂ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਇੱਕ ਬਿੱਲ ਦੇ ਪਾਸ ਹੋਣ ਦੀ ਰੂਪਰੇਖਾ ਤਿਆਰ ਕਰਨ ਵਾਲੇ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਇਕ ਭਾਰਤੀ ਗ੍ਰਿਫ਼ਤਾਰ 

ਬਾਈਡੇਨ ਨੇ ਐਤਵਾਰ ਨੂੰ ਆਪਣੇ ਜੱਦੀ ਸ਼ਹਿਰ ਵੈਲਿੰਗਟਨ ਦਾ ਦੌਰਾ ਵੀ ਕਰਨਾ ਸੀ, ਜਿੱਥੇ ਫਸਟ ਲੇਡੀ ਜਿਲ ਬਾਈਡੇਨ ਮੌਜੂਦ ਹੈ ਪਰ ਹੁਣ ਬਾਈਡੇਨ ਦੇ ਸੰਕਰਮਿਤ ਹੋਣ ਕਾਰਨ ਇਹ ਦੋਵੇਂ ਯਾਤਰਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੰਗਲਵਾਰ ਅਤੇ ਬੁੱਧਵਾਰ ਨੂੰ ਕੀਤੇ ਗਏ ਟੈਸਟਾਂ ਵਿੱਚ ਅਮਰੀਕੀ ਰਾਸ਼ਟਰਪਤੀ ਸੰਕਰਮਿਤ ਨਹੀਂ ਪਾਏ ਗਏ। ਇਸ ਤੋਂ ਬਾਅਦ ਉਨ੍ਹਾਂ ਦਾ ਇਕਾਂਤਵਾਸ ਖ਼ਤਮ ਹੋ ਗਿਆ ਸੀ। ਕੋਵਿਡ-19 ਲਈ ਵ੍ਹਾਈਟ ਹਾਊਸ ਦੇ ਕੋਆਰਡੀਨੇਟਰ ਡਾਕਟਰ ਆਸ਼ੀਸ਼ ਝਾਅ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਅੰਕੜੇ ਦਰਸਾਉਂਦੇ ਹਨ ਕਿ ਪੈਕਸਲੋਵਿਡ ਦੇ ਇਲਾਜ ਤੋਂ ਬਾਅਦ ਪੰਜ ਤੋਂ ਅੱਠ ਪ੍ਰਤੀਸ਼ਤ ਲੋਕ ਦੁਬਾਰਾ ਸੰਕਰਮਿਤ ਹੋਏ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News