ਹੁਣ ਬਾਈਡੇਨ ਪ੍ਰਸ਼ਾਸਨ ਨੇ ਕੀਤੀ ਰਾਜਦੂਤ ਸੰਧੂ ਦੀ ਤਾਰੀਫ਼, ਅਧਿਕਾਰੀ ਬੋਲੇ ਕਈ ਵਿਕਾਸ ਕਾਰਜਾਂ ਦੀ ਰੱਖੀ ਬੁਨਿਆਦ

01/24/2024 9:57:24 AM

ਜਲੰਧਰ/ਵਾਸ਼ਿੰਗਟਨ (ਇੰਟ./ਭਾਸ਼ਾ)– ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਮੁੱਖ ਭੂਮਿਕਾ ਨਿਭਾਉਣ ਲਈ ਤਰਨਜੀਤ ਸਿੰਘ ਸੰਧੂ ਦੀ ਸ਼ਲਾਘਾ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ’ਚ ਅਹੁਦਾ ਛੱਡ ਰਹੇ ਭਾਰਤੀ ਰਾਜਦੂਤ ਨੇ ਕਈ ਵਿਕਾਸ ਕਾਰਜਾਂ ਲਈ ਆਧਾਰ ਤਿਆਰ ਕੀਤਾ ਹੈ।

ਇਹ ਵੀ ਪੜ੍ਹੋ: ਫ਼ੌਜੀਆਂ ਨੂੰ ਲੈਣ ਆਇਆ ਜਹਾਜ਼ ਰਨਵੇਅ ਤੋਂ ਫਿਸਲ ਕੇ ਹੋਇਆ ਕਰੈਸ਼, ਹੋਏ 2 ਹਿੱਸੇ (ਵੀਡੀਓ)

ਉੱਪ-ਵਿਦੇਸ਼ ਮੰਤਰੀ ਬੋਲੀ ਸ਼ਹਿਰ ’ਚ ਸੰਧੂ ਵਰਗਾ ਕੋਈ ਨਹੀਂ

ਵਾਈਟ ਹਾਊਸ ’ਚ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਦਫਤਰ ਦੇ ਡਾਇਰੈਕਟਰ ਡਾ. ਰਾਹੁਲ ਗੁਪਤਾ ਨੇ ਇਕ ਵਿਦਾਈ ਸਮਾਰੋਹ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਰਾਜਦੂਤ ਨੇ ਭਾਰਤ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਅਤੇ ਕਈ ਵਿਕਾਸ ਕਾਰਜਾਂ ਲਈ ਆਧਾਰ ਤਿਆਰ ਕੀਤਾ। ਭਾਰਤ ਤੇ ਅਮਰੀਕਾ ਵਿਚਾਲੇ ਸਫਲਤਾ ਦਾ ਇਹ ਸਿਲਸਿਲਾ ਲੰਬੇ ਸਮੇਂ ਤੱਕ ਜਾਰੀ ਰਹੇਗਾ। ਉਨ੍ਹਾਂ ਨੇ ਸੰਧੂ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸੰਧੂ ਇਸ ਮਹੀਨੇ ਦੇ ਅਖੀਰ ’ਚ 3 ਦਹਾਕਿਆਂ ਤੋਂ ਵੱਧ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਵਿਦੇਸ਼ ਸੇਵਾ ਤੋਂ ਰਿਟਾਇਰ ਹੋ ਰਹੇ ਹਨ। ਇੰਡੀਆ ਹਾਊਸ ’ਚ ਆਯੋਜਿਤ ਇਸ ਸਮਾਰੋਹ ’ਚ ਬਾਈਡੇਨ ਪ੍ਰਸ਼ਾਸਨ ਅਤੇ ਥਿੰਕ ਟੈਂਕ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਸਿਆਸੀ ਮਾਮਲਿਆਂ ਦੀ ਉੱਪ-ਵਿਦੇਸ਼ ਮੰਤਰੀ ਵਿਕਟੋਰੀਆ ਨੂਲੈਂਡ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਸ਼ਹਿਰ ’ਚ ਕੋਈ ਦੂਜਾ ਰਾਜਦੂਤ ਸੰਧ ਵਰਗਾ ਹੈ, ਜੋ ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਨਵੇਂ ਵਿਚਾਰਾਂ ਨਾਲ ਇੰਨਾ ਸਰਗਰਮ, ਇੰਨਾ ਰਚਨਾਤਮਿਕ, ਇੰਨਾ ਅੱਗੇ ਰਿਹਾ ਹੋਵੇ।

ਇਹ ਵੀ ਪੜ੍ਹੋ: ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ 'ਤੇ ਪਾਕਿਸਤਾਨ ਨੇ ਉਗਲਿਆ ਜ਼ਹਿਰ, ਭਾਰਤ ਨੂੰ ਲੈ ਕੇ ਆਖੀ ਇਹ ਗੱਲ

ਭਾਰਤ-ਅਮਰੀਕਾ ਸਬੰਧ ਹੁਣ ਹੋਏ ਪ੍ਰਪੱਕ

ਏਅਰਫੋਰਸ ਦੇ ਅਮਰੀਕੀ ਸਕੱਤਰ ਫ੍ਰੈਂਕ ਕੇਂਡਲ ਨੇ ਕਿਹਾ ਕਿ ਸੰਧੂ ਨੇ ਇਸ ਰਿਸ਼ਤੇ ’ਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਸਾਡੀ ਦੋਸਤੀ ਵਧੀ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਸਬੰਧ ਗੂੜ੍ਹੇ ਹੋਏ ਹਨ। ਮੈਨੂੰ ਲੱਗਦਾ ਹੈ ਕਿ ਲਗਭਗ 10 ਸਾਲ ਪਹਿਲਾਂ ਜਦੋਂ ਤੁਸੀਂ ਇਥੇ ਮਿਸ਼ਨ ਦੇ ਉੱਪ-ਮੁਖੀ ਸੀ, ਉਦੋਂ ਸਾਡੀ ਮੁਲਾਕਾਤ ਹੋਈ ਸੀ। ਮੈਂ ਉਸ ਸਮੇਂ ਪੇਂਟਾਗਨ ’ਚ ਐਸ਼ ਕਾਰਟਰ ਨਾਲ ਕੰਮ ਕਰ ਰਿਹਾ ਸੀ ਅਤੇ ਮੈਂ ‘ਰੱਖਿਆ ਤਕਨੀਕ ਅਤੇ ਵਪਾਰ ਪਹਿਲ’ ਦੀ ਕਮਾਨ ਸੰਭਾਲੀ ਸੀ ਅਤੇ ਅਸੀਂ ਇਸ ਦਿਸ਼ਾ ’ਚ ਮਿਲ ਕੇ ਕੰਮ ਕੀਤਾ। ਸੰਧੂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਭਾਰਤ-ਅਮਰੀਕਾ ਸਬੰਧ ਹੁਣ ਪ੍ਰਪੱਕ ਹੋ ਗਏ ਹਨ ਅਤੇ ਇਹ ਸਭ ਤੋਂ ਤਸੱਲੀਬਖਸ਼ ਗੱਲ ਹੈ। ਇਹ ਇਕ ਬਗੀਚੇ ਵਾਂਗ ਹੈ। ਚੰਗੀ ਤਰ੍ਹਾਂ ਸੱਜਿਆ ਬਗੀਚਾ, ਜਿਸ ’ਚ ਹਮੇਸ਼ਾ ਕੁਝ ਚੁਣੌਤੀਆਂ ਆਉਂਦੀਆਂ ਹਨ ਪਰ ਦਿਨ ਦੇ ਅਖੀਰ ’ਚ ਫੁੱਲ ਵਧਦੇ-ਫੁਲਦੇ ਰਹਿੰਦੇ ਹਨ।

ਇਹ ਵੀ ਪੜ੍ਹੋ: ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਏ ਮਹਿਮਾਨਾਂ ਨੂੰ ਮੈਟਲ ਦੇ 'ਦੀਵੇ' ਸਣੇ ਮਿਲੇ ਇਹ ਖ਼ਾਸ ਤੋਹਫ਼ੇ

ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਲਈ ਪੀ. ਐੱਮ. ਮੋਦੀ ਨੂੰ ਕੀਤਾ ਯਾਦ

ਸੰਧੂ ਨੇ ਕਿਹਾ ਕਿ ਅਸਲ ’ਚ ਤੁਹਾਡੇ ’ਚੋਂ ਕੁਝ ਲੋਕ ਜੋ 2016 ’ਚ ਇਥੇ ਸਨ, ਉਨ੍ਹਾਂ ਨੂੰ ਯਾਦ ਹੋਵੇਗਾ ਕਿ ਜਦ ਸਾਡੇ ਪ੍ਰਧਾਨ ਮੰਤਰੀ ਨੇ ਅਮਰੀਕੀ ਕਾਂਗਰਸ ਨੂੰ ਸੰਬੋਧਨ ਕੀਤਾ ਸੀ ਤਾਂ ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਸੀ ਕਿ ਅਸੀਂ ਇਤਿਹਾਸ ਦੀ ਝਿਝਕ ਨੂੰ ਦੂਰ ਕਰ ਲਿਆ ਹੈ। ਇਹ ਰਿਸ਼ਤਾ ਵਿਕਸਿਤ ਹੋਇਆ ਹੈ, ਪ੍ਰਪੱਕ ਹੋਇਆ ਹੈ ਅਤੇ ਵਧਿਆ-ਫੁੱਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ ਕਰਦੇ ਹੋਏ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸਾਡੇ ਸਹਿਯੋਗ ਦਾ ਘੇਰਾ ਅਨੰਤ ਹੈ। ਸਾਡੇ ਵਿਚਾਲੇ ਤਾਲਮੇਲ ਦੀ ਸਮਰੱਥਾ ਅਸੀਮਿਤ ਹੈ ਅਤੇ ਸਾਡੇ ਸਬੰਧਾਂ ਦੀ ਕੈਮਿਸਟ੍ਰੀ ਸਹਿਜ ਹੈ। ਮੈਨੂੰ ਲੱਗਦਾ ਹੈ ਕਿ ਜੇ ਮੈਂ ਕਮਰੇ ਦੇ ਚਾਰੇ ਪਾਸੇ ਦੇਖਦਾ ਹਾਂ ਤਾਂ ਮੈਂ ਅਜਿਹੇ ਕਈ ਲੋਕਾਂ ਨੂੰ ਦੇਖ ਸਕਦਾ ਹਾਂ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ ਹੈ।

ਇਹ ਵੀ ਪੜ੍ਹੋ: ਪ੍ਰਾਣ ਪ੍ਰਤਿਸ਼ਠਾ ਸਮਾਗਮ: ਜਵਾਈ ਦੀ ਘਰ ਵਾਪਸੀ 'ਤੇ ਦੇਵੀ ਸੀਤਾ ਦੇ ਪੇਕੇ ਜਨਕਪੁਰ 'ਚ ਜਗਾਏ ਗਏ 2.5 ਲੱਖ ਦੀਵੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News