ਮੰਕੀਪੌਕਸ ਨੂੰ ਲੈ ਕੇ ਬਾਈਡੇਨ ਦਾ ਬਿਆਨ, ਕਿਹਾ-ਚਿੰਤਤ ਹੋਣ ਦੀ ਹੈ ਲੋੜ

05/22/2022 5:41:36 PM

ਪਯੋਂਗਤੇਕ (ਦੱਖਣੀ ਕੋਰੀਆ) (ਏ. ਪੀ.) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਤਵਾਰ ਨੂੰ ਕਿਹਾ ਕਿ ਯੂਰਪ ਅਤੇ ਅਮਰੀਕਾ ’ਚ ਹਾਲ ਹੀ ਸਾਹਮਣੇ ਆਏ ਮੰਕੀਪਾਕਸ ਮਾਮਲਿਆਂ ਨੂੰ ‘ਚਿੰਤਤ ਹੋਣ ਦੀ ਲੋੜ ਹੈ।’’ ਇਸ ਬੀਮਾਰੀ ’ਤੇ ਪਹਿਲੀ ਵਾਰ ਜਨਤਕ ਤੌਰ ’ਤੇ ਟਿੱਪਣੀ ਕਰਦਿਆਂ ਬਾਈਡੇਨ ਨੇ ਕਿਹਾ, “ਚਿੰਤਾ ਦੀ ਗੱਲ ਇਹ ਹੈ ਕਿ ਜੇ ਇਹ ਲਾਗ ਫੈਲਦੀ ਹੈ, ਤਾਂ ਇਸ ਦੇ ਨਤੀਜੇ ਭੁਗਤਣੇ ਹੋਣਗੇ।” ਬਾਈਡੇਨ ਦੱਖਣੀ ਕੋਰੀਆ ਦੇ ਓਸਾਨ ਹਵਾਈ ਅੱਡੇ ’ਤੇ  ਪੱਤਰਕਾਰਾਂ ਵੱਲੋਂ ਇਸ ਬੀਮਾਰੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਰਾਸ਼ਟਰਪਤੀ ਵਜੋਂ ਏਸ਼ੀਆ ਦੀ ਆਪਣੀ ਪਹਿਲੀ ਯਾਤਰਾ ਦੇ ਸਿਲਸਿਲੇ ’ਚ ਬਾਈਡੇਨ ਨੇ ਜਾਪਾਨ ਰਵਾਨਾ ਹੋਣ ਤੋਂ ਪਹਿਲਾਂ ਫ਼ੌਜੀਆਂ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ : ਟਾਂਡਾ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਪਤੀ-ਪਤਨੀ ਦੀ ਮੌਤ

ਬਾਈਡੇਨ ਨੇ ਕਿਹਾ, ‘‘ਅਜੇ ਮੈਨੂੰ ਲਾਗ ਦੇ ਪ੍ਰਸਾਰ ਬਾਰੇ ਨਹੀਂ ਦੱਸਿਆ ਗਿਆ ਹੈ ਇਸ ਬਾਰੇ ਸਾਰਿਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਕੰਮ ਚੱਲ ਰਿਹਾ ਹੈ ਕਿ ਕਿਹੜੀ ਵੈਕਸੀਨ ਅਸਰਦਾਰ ਹੋ ਸਕਦੀ ਹੈ। ਮੰਕੀਪਾਕਸ ਦੇ ਮਾਮਲੇ ਅਫ਼ਰੀਕਾ ਤੋਂ ਬਾਹਰ ਘੱਟ ਹੀ ਦੇਖਣ ਨੂੰ ਮਿਲਦੇ ਹਨ ਪਰ ਸ਼ੁੱਕਰਵਾਰ ਤੱਕ ਦੁਨੀਆ ਭਰ ’ਚ 80 ਮਾਮਲਿਆਂ ਦੀ ਪੁਸ਼ਟੀ ਹੋਈ। ਇਨ੍ਹਾਂ ’ਚੋਂ ਘੱਟੋ-ਘੱਟ ਦੋ ਮਾਮਲੇ ਅਮਰੀਕਾ ’ਚ ਸਾਹਮਣੇ ਆਏ। ਹਾਲਾਂਕਿ ਇਹ ਬੀਮਾਰੀ ਚੇਚਕ ਵਰਗੀ ਹੈ ਪਰ ਇਸ ਦੇ ਲੱਛਣ ਹਲਕੇ ਹੁੰਦੇ ਹਨ। ਮਰੀਜ਼ ਆਮ ਤੌਰ ’ਤੇ ਹਸਪਤਾਲ ’ਚ ਦਾਖ਼ਲ ਹੋਣ ਤੋਂ ਬਿਨਾਂ ਦੋ ਤੋਂ ਚਾਰ ਹਫ਼ਤਿਆਂ ’ਚ ਠੀਕ ਹੋ ਜਾਂਦੇ ਹਨ ਪਰ ਕਈ ਵਾਰ ਇਹ ਬੀਮਾਰੀ ਘਾਤਕ ਹੋ ਸਕਦੀ ਹੈ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ, ਇਕ ਹੋਰ ਨੌਜਵਾਨ ਦੀ ‘ਚਿੱਟੇ’ ਨਾਲ ਮੌਤ


Manoj

Content Editor

Related News