ਬਾਈਬਲ ਕਾਰਨ ਚਮਕੀ ਔਰਤ ਦੀ ਕਿਸਮਤ, ਬਣੀ ਕਰੋੜਪਤੀ

Saturday, Feb 01, 2025 - 02:28 PM (IST)

ਬਾਈਬਲ ਕਾਰਨ ਚਮਕੀ ਔਰਤ ਦੀ ਕਿਸਮਤ, ਬਣੀ ਕਰੋੜਪਤੀ

ਵਾਸ਼ਿੰਗਟਨ: ਅਮਰੀਕਾ ਦੇ ਵਰਜੀਨੀਆ ਵਿੱਚ ਰਹਿਣ ਵਾਲੀ ਇੱਕ ਔਰਤ ਦੀ ਕਿਸਮਤ ਬਾਈਬਲ ਕਾਰਨ ਚਮਕ ਪਈ। ਅਸਲ ਵਿਚ ਮਹਿਲਾ ਵੱਲੋਂ ਬਾਈਬਲ ਵਿੱਚ ਰਖੀ ਲਾਟਰੀ ਟਿਕਟ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ। ਜੈਕਲੀਨ ਮੈਂਗਸ ਖੁਸ਼ਕਿਸਮਤ ਰਹੀ ਜਦੋਂ ਉਸਨੂੰ ਆਪਣੀ ਬਾਈਬਲ ਵਿੱਚ ਰੱਖੀ 10 ਲੱਖ ਡਾਲਰ (8.66 ਕਰੋੜ ਰੁਪਏ) ਦੀ ਲਾਟਰੀ ਟਿਕਟ ਮਿਲੀ। ਅਸਲ ਵਿਚ ਜੈਕਲੀਨ ਇਹ ਟਿਕਟ ਬਾਈਬਲ ਵਿਚ ਰੱਖ ਕੇ ਭੁੱਲ ਗਈ ਸੀ।

ਕਾਫੀ ਸਮੇਂ ਪਹਿਲਾਂ ਜੈਕਲੀਨ ਮੈਂਗਸ ਨੇ ਮੋਨੇਟਾ ਦੇ ਲੇਕ ਮਾਰਟ ਐਂਡ ਡੇਲੀ ਤੋਂ ਟਿਕਟ ਖਰੀਦਣ ਤੋਂ ਬਾਅਦ ਇਸਨੂੰ ਇੱਕ ਬਾਈਬਲ ਵਿੱਚ ਰੱਖ ਦਿੱਤਾ ਸੀ। ਉਸਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਸ ਵਿੱਚ ਇੰਨੀ ਵੱਡੀ ਰਕਮ ਛੁਪੀ ਹੋਈ ਹੈ। ਜੈਕਲੀਨ ਨੇ ਕਿਹਾ ਕਿ ਉਹ ਖ਼ਬਰਾਂ ਦੇਖ ਰਹੀ ਸੀ ਜਦੋਂ ਉਸਨੇ ਸੁਣਿਆ ਕਿ ਮੋਨੇਟਾ ਵਿੱਚ ਖਰੀਦੀ ਗਈ ਇੱਕ ਟਿਕਟ ਨੇ ਵਰਜੀਨੀਆ ਦੇ ਨਵੇਂ ਸਾਲ ਦੇ ਕਰੋੜਪਤੀ ਰੈਫਲ ਵਿੱਚ 1 ਮਿਲੀਅਨ ਡਾਲਰ ਜਿੱਤੇ ਹਨ। ਇਸ 'ਤੇ ਉਸਨੂੰ ਯਾਦ ਆਇਆ ਕਿ ਉਸਨੇ ਵੀ ਇੱਥੋਂ ਇੱਕ ਟਿਕਟ ਖਰੀਦੀ ਸੀ। ਉਹ ਤੁਰੰਤ ਅੰਦਰ ਗਈ ਅਤੇ ਬਾਈਬਲ ਦੇ ਪੰਨੇ ਪਲਟ ਕੇ ਟਿਕਟ ਲੱਭੀ। 

ਪੜ੍ਹੋ ਇਹ ਅਹਿਮ ਖ਼ਬਰ- Canada 'ਚ ਭਾਰਤੀ ਵਿਅਕਤੀ ਦਾ ਜੁਗਾੜ ਬਣਿਆ ਚਰਚਾ ਦਾ ਵਿਸ਼ਾ, ਵੀਡੀਓ ਵਾਇਰਲ

ਜਦੋਂ ਉਸ ਨੇ ਟਿਕਟ ਦਾ ਨੰਬਰ ਮਿਲਾਇਆ ਤਾਂ ਇਹ ਜੈਕਪਾਟ ਜੇਤੂ ਨਿਕਲੀ। ਜੈਕਲੀਨ ਕਹਿੰਦੀ ਹੈ ਕਿ ਜਦੋਂ ਉਸਨੂੰ ਲਾਟਰੀ ਜਿੱਤਣ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਹੋਈ। ਉਸਨੇ ਕਿਹਾ ਕਿ ਉਹ ਇਨਾਮ ਜਿੱਤ ਕੇ ਬਹੁਤ ਖੁਸ਼ ਹੈ। ਹਾਲਾਂਕਿ ਉਸਨੇ ਅਜੇ ਤੱਕ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਉਹ ਜਿੱਤਣ ਵਾਲੀ ਰਕਮ ਦਾ ਕੀ ਕਰੇਗੀ। ਯੂ.ਕੇ ਦੇ ਕਾਰਲਿਸਲ ਤੋਂ ਇੱਕ ਇੰਟਰਨ ਗੈਸ ਇੰਜੀਨੀਅਰ ਨੇ ਵੀ ਹਾਲ ਹੀ ਵਿੱਚ ਲਾਟਰੀ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। 20 ਸਾਲਾ ਜੇਮਸ ਕਲਾਰਕਸਨ ਨੇ ਲੋਟੋ ਜੈਕਪਾਟ ਵਿੱਚ 79.58 ਕਰੋੜ ਰੁਪਏ ਜਿੱਤੇ। ਜੈਕਲੀਨ ਮੈਂਗਸ ਅਤੇ ਜੇਮਸ ਦੇ ਲਾਟਰੀ ਜਿੱਤਣ ਦੀ ਕਹਾਣੀ ਦੋਵਾਂ ਦੇਸ਼ਾਂ ਵਿੱਚ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News