ਭੂਟਾਨ ਦੇ ਪ੍ਰਧਾਨ ਮੰਤਰੀ ਨੇ ਚੰਦਰਯਾਨ-3 ਦੇ ਸਫਲ ਲਾਂਚ ਲਈ ਭਾਰਤ ਨੂੰ ਦਿੱਤੀ ਵਧਾਈ

Sunday, Jul 16, 2023 - 03:00 PM (IST)

ਭੂਟਾਨ ਦੇ ਪ੍ਰਧਾਨ ਮੰਤਰੀ ਨੇ ਚੰਦਰਯਾਨ-3 ਦੇ ਸਫਲ ਲਾਂਚ ਲਈ ਭਾਰਤ ਨੂੰ ਦਿੱਤੀ ਵਧਾਈ

ਥਿੰਫੂ (ਏਐਨਆਈ): ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਨੇ ਚੰਦਰਯਾਨ-3 ਦੇ ਸਫਲ ਲਾਂਚ ਲਈ ਭਾਰਤ ਨੂੰ ਵਧਾਈ ਦਿੱਤੀ। ਆਪਣੇ ਸੰਦੇਸ ਵਿਚ ਲੋਟੇ ਨੇ ਕਿਹਾ ਕਿ ਇਹ ਮਿਸ਼ਨ ਵਿਗਿਆਨ ਪ੍ਰਤੀ ਰਾਸ਼ਟਰ ਦੀ ਨਜ਼ਰ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭੂਟਾਨ ਦੇ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ "ਮੈਂ ਚੰਦਰਯਾਨ-3 ਦੀ ਸਫਲਤਾਪੂਰਵਕ ਲਾਂਚਿੰਗ ਲਈ @ISRO ਅਤੇ ਪ੍ਰਧਾਨ ਮੰਤਰੀ @narendramodi ਨਾਲ ਖੁਸ਼ ਹਾਂ। ਇਹ ਵਿਗਿਆਨ ਅਤੇ ਸਿੱਖਣ ਲਈ ਤੁਹਾਡੇ ਦ੍ਰਿਸ਼ਟੀਕੋਣ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ,"। ਉਹਨਾਂ ਨੇ ਅੱਗੇ ਕਿਹਾ ਕਿ "ਭਾਰਤ ਅਤੇ ਮਨੁੱਖਤਾ ਨੂੰ ਇਸ ਮਿਸ਼ਨ ਤੋਂ ਬਹੁਤ ਲਾਭ ਹੋ ਸਕਦਾ ਹੈ।"

PunjabKesari

ਭੂਟਾਨ ਦੇ ਪ੍ਰਧਾਨ ਮੰਤਰੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਟਵੀਟ ਕੀਤਾ ਕਿ "ਮਹਾਮਹਿਮ ਤੁਹਾਡੇ ਸ਼ਬਦਾਂ ਲਈ ਧੰਨਵਾਦ।ਅਸਲ ਵਿਚ ਚੰਦਰਯਾਨ ਦੀ ਸਫਲਤਾ ਪੂਰੀ ਮਨੁੱਖਤਾ ਲਈ ਸ਼ੁਭ ਸੰਕੇਤ ਹੈ। 

PunjabKesari

ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੂੰ ਚੰਦਰਯਾਨ-3 ਨੂੰ ਆਰਬਿਟ ਵਿੱਚ ਸਫਲਤਾਪੂਰਵਕ ਲਾਂਚ ਕਰਨ ਅਤੇ "ਭਾਰਤ ਦੇ ਪੁਲਾੜ ਓਡੀਸੀ ਵਿੱਚ ਇੱਕ ਨਵਾਂ ਅਧਿਆਏ" ਲਿਖਣ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।

PunjabKesari

ਪੜ੍ਹੋ ਇਹ ਅਹਿਮ ਖ਼ਬਰ-"ਭਾਰਤੀ ਲੋਕਾਂ ਪ੍ਰਤੀ ਭਰੋਸਾ ਅਤੇ ਦੋਸਤੀ", ਰਾਸ਼ਟਰਪਤੀ ਮੈਕਰੋਨ ਨੇ PM ਮੋਦੀ ਦੀ ਯਾਤਰਾ ਦਾ ਵੀਡੀਓ ਕੀਤਾ ਸ਼ੇਅਰ

ਗੌਰਤਲਬ ਹੈ ਕਿ ਚੰਦਰਯਾਨ-3 ਨ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਨਿਰਧਾਰਿਤ ਲਾਂਚ ਸਮੇਂ 'ਤੇ ਸਫਲਤਾਪੂਰਵਕ ਉਡਾਣ ਭਰੀ। ਪੁਲਾੜ ਯਾਨ ਲਈ ਧਰਤੀ ਤੋਂ ਚੰਦਰਮਾ ਤੱਕ ਦੀ ਯਾਤਰਾ ਵਿੱਚ ਲਗਭਗ ਇੱਕ ਮਹੀਨਾ ਲੱਗਣ ਦਾ ਅਨੁਮਾਨ ਹੈ ਅਤੇ 23 ਅਗਸਤ ਨੂੰ ਲੈਂਡਿੰਗ ਦੀ ਉਮੀਦ ਹੈ। ਲੈਂਡਿੰਗ 'ਤੇ, ਇਹ ਇੱਕ ਚੰਦਰ ਦਿਨ ਲਈ ਕੰਮ ਕਰੇਗਾ, ਜੋ ਕਿ ਧਰਤੀ ਦੇ ਲਗਭਗ 14 ਦਿਨ ਦੇ ਬਰਾਬਰ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News