ਪੰਜਾਬੀ ਭੰਗੜੇ ''ਤੇ ਝੂਮ ਉੱਠੇ ਕੈਨੇਡਾ ਪੁਲਸ ਦੇ ਮੁਲਾਜ਼ਮ, ਵੀਡੀਓ ਵਾਇਰਲ

09/08/2020 10:11:03 AM

ਟੋਰਾਂਟੋ- ਕੈਨੇਡਾ ਦੀ ਪੁਲਸ ਤੋਂ ਲੈ ਕੇ ਉੱਥੋਂ ਦੀ ਰਾਜਨੀਤੀ ਵਿਚ ਪੰਜਾਬੀ ਛਾਏ ਹੋਏ ਹਨ। ਇਨ੍ਹਾਂ ਦੀ ਧਮਕ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਪੁਲਸ ਦੇ ਕੁਝ ਮੁਲਾਜ਼ਮ ਅੱਜ-ਕੱਲ ਭੰਗੜੇ ਨਾਲ ਖੁਦ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। 

 

ਪੰਜਾਬੀ ਮੂਲ ਦੇ ਗੁਰਦੀਪ ਪੰਧੇਰ ਦੀ ਇਕ ਵੀਡੀਓ ਅੱਜ-ਕੱਲ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਵਿਚ ਉਹ ਕੈਨੇਡਾ ਦੇ ਓਟਾਵਾ ਦੀ ਪੁਲਸ ਨੂੰ ਭੰਗੜੇ ਦੇ ਮੂਵਜ਼ ਸਿਖਾ ਰਹੇ ਹਨ। 

ਗੁਰਦੀਪ ਪੰਧੇਰ ਦਾ ਭੰਗੜੇ ਵਿਚ ਕਾਫੀ ਨਾਮ ਹੈ ਤੇ ਉਹ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਭੰਗੜੇ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। ਕਦੇ ਸੜਕਾਂ 'ਤੇ ਪਈ ਬਰਫ ਨੂੰ ਸਾਫ ਕਰਦਿਆਂ ਤੇ ਕਦੇ ਲੋਕਾਂ ਨੂੰ ਮਾਸਕ ਦੀ ਜ਼ਰੂਰਤ ਸਮਝਾਉਂਦਿਆਂ ਪੰਧੇਰ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪੰਜਾਬੀਆਂ ਦੀ ਸ਼ਾਨ ਭੰਗੜੇ ਨਾਲ ਵੀ ਜੋੜਦੇ ਰਹਿੰਦੇ ਹਨ।

ਪੁਲਸ ਨਾਲ ਪੰਧੇਰ ਦੀ ਇਹ ਵੀਡੀਓ ਅਸਾਮ ਪੁਲਸ ਦੇ ਐਡੀਸ਼ਨਲ ਡੀ. ਜੀ. ਪੀ. ਹਰਦੀ ਸਿੰਘ ਸਣੇ ਕਈ ਲੋਕਾਂ ਨੇ ਸਾਂਝੀ ਕੀਤੀ ਹੈ।  
 


Lalita Mam

Content Editor

Related News