ਮੈਲਬੌਰਨ 'ਚ ਹੋਏ ਭੰਗੜਾ ਮੁਕਾਬਲੇ ਰਹੇ ਸਫਲ

Friday, Jul 19, 2024 - 02:35 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)-  ਬੀਤੇ ਦਿਨੀਂ ਮੈਲਬੌਰਨ ਸ਼ਹਿਰ ਦੇ ਨਾਰੇ ਵਾਰਨ ਇਲਾਕੇ ਵਿੱਚ ਸਥਿਤ ਬੁੰਜਿਲ ਪਲੇਸ ਵਿਖੇ ਭੰਗੜਾ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਅਤੇ ਨਿਊਜ਼ੀਲੈਂਡ ਤੋਂ ਭੰਗੜਾ ਟੀਮਾਂ ਨੇ ਹਾਜਰੀ ਭਰੀ। ਸੀਨੀਅਰ ਫੋਕ ਵਰਗ ਸ਼੍ਰੇਣੀ ਵਿੱਚ ਪੰਜ ਆਬ ਭੰਗੜਾ ਕਲੱਬ ਮੈਲਬੌਰਨ ਨੂੰ ਪਹਿਲਾ ਅਤੇ ਮਲਵਈ ਭੰਗੜਾ ਅਕੈਡਮੀ ਐਡੀਲੇਡ  ਨੂੰ ਦੂਜਾ ਦਰਜਾ ਹਾਸਿਲ ਹੋਇਆ। 

PunjabKesari

ਕੁੜੀਆਂ ਦੀ ਸੀਨੀਅਰ ਫੋਕ ਵਰਗ ਸ੍ਰੇਣੀ ਵਿੱਚ ਰੂਹ ਪੰਜਾਬ ਦੀ ਭੰਗੜਾ ਅਕਾਦਮੀ ਨਿਊਜ਼ੀਲੈਂਡ ਨੂੰ ਪਹਿਲਾਂ ਅਤੇ ਪੰਜਾਬੀ ਫੋਕ ਡਾਂਸ ਅਕੈਡਮੀ ਆਸਟ੍ਰੇਲੀਆ ਨੂੰ ਦੂਜਾ ਸਥਾਨ ਮਿਲਿਆ। ਫੋਕ ਜੂਨੀਅਰ ਸ਼੍ਰੇਣੀ ਵਿੱਚ ਪੰਜਾਬੀ ਫੋਕ ਡਾਂਸ ਅਕੈਡਮੀ ਆਸਟ੍ਰੇਲੀਆ ਪਹਿਲਾ, ਰੂਹ ਪੰਜਾਬ ਦੀ ਅਕਾਦਮੀ ਨਿਊਜ਼ੀਲੈਂਡ ਨੂੰ ਦੂਜਾ ਅਤੇ ਰੂਹ ਪੰਜਾਬ ਦੀ ਭੰਗੜਾ ਅਕਾਦਮੀ ਮੈਲਬੌਰਨ ਨੂੰ ਤੀਜਾ ਸਥਾਨ ਹਾਸਿਲ ਹੋਇਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਬੂ ਧਾਬੀ ਦਾ 'ਆਊਲ ਕੈਫੇ' ਹੋ ਰਿਹੈ ਵਾਇਰਲ, 8 ਘੰਟੇ ਕੰਮ ਕਰਦੇ ਹਨ ਉੱਲੂ

ਕੁੜੀਆਂ ਦੀ ਜੂਨੀਅਰ ਸ਼੍ਰੇਣੀ ਵਿੱਚ ਪੰਜਾਬੀ ਫੋਕ ਡਾਂਸ ਅਕੈਡਮੀ ਆਸਟ੍ਰੇਲੀਆ ਨੂੰ ਪਹਿਲਾ, ਰਿਚ ਵਿਰਸਾ ਅਕੈਡਮੀ ਬ੍ਰਿਸਬੇਨ ਨੂੰ ਦੂਜਾ ਅਤੇ ਰੂਹ ਪੰਜਾਬ ਦੀ ਅਕੈਡਮੀ ਮੈਲਬਰਨ ਨੂੰ ਤੀਜਾ ਸਥਾਨ ਮਿਲਿਆ। ਜੂਨੀਅਰ ਸੰਗੀਤ ਸ਼੍ਰੇਣੀ ਵਿੱਚ ਭੰਗੜਾ ਰੂਟਸ ਨੂੰ ਪਹਿਲਾਂ ਅਤੇ ਪੰਜਾਬੀ ਫੋਕ ਡਾਂਸ ਅਕੈਡਮੀ ਆਸਟ੍ਰੇਲੀਆ ਨੂੰ ਦੂਜਾ ਸਥਾਨ ਹਾਸਿਲ ਹੋਇਆ। ਬੈਸਟ ਡਾਂਸਰ ਵਜੋਂ ਸੁਖਦੀਪ ਸਿੰਘ, ਸਨੇਹ ਕੌਰ, ਬਾਣੀ ਕੌਰ, ਦਿਲਸੀਰਤ ਕੌਰ ਮਾਨ ਅਤੇ ਜੋਵਨ ਸਿੰਘ ਚੁਣੇ ਗਏ। ਜੱਜ ਸਾਹਿਬਾਨ ਦੀ ਭੂਮਿਕਾ ਵਜੋਂ ਜਸਵੀਰ ਸਿੰਘ ਪੰਨੂ, ਕੁਲਦੀਪ ਸਿੰਘ, ਮਨਦੀਪ ਸਿੰਘ,ਰਵਿੰਦਰ ਸਿੰਘ ਅਤੇ ਹਰਮਨ ਰਤਨ ਸ਼ਾਮਿਲ ਹੋਏ। ਮੰਚ ਸੰਚਾਲਣ ਦੀ ਜਿੰਮੇਵਾਰੀ ਡਾਕਟਰ ਪ੍ਰੀਤਇੰਦਰ ਸਿੰਘ ਗਰੇਵਾਲ, ਇਸ਼ਾ, ਜਗਦੀਪ ਸਿੱਧੂ, ਰੁਪਿੰਦਰ ਕੌਰ ਨੇ ਬਾਖੂਬੀ ਨਿਭਾਈ। ਮੁੱਖ ਪ੍ਰਬੰਧਕ ਅਮਿੰਦਰ ਸਿੰਘ ਧਾਮੀ,ਅਜੀਤ ਸਿੰਘ ਚੌਹਾਨ,ਅੰਮ੍ਰਿਤਪਾਲ ਸਿੰਘ, ਗੁਰਪਿੰਦਰ ਭੁੱਲਰ ਅਤੇ ਗੈਬੀਜੋਤ ਸਿੰਘ ਨੇ ਕਿਹਾ ਕਿ ਇਸ ਭੰਗੜਾ ਮੁਕਾਬਲੇ ਕਰਾਉਣ ਦਾ ਮੰਤਵ ਨਵੀਂ ਪੀੜ੍ਹੀ ਨੂੰ ਪੰਜਾਬੀ ਲੋਕ ਨਾਚਾਂ ਅਤੇ ਸੱਭਿਆਚਾਰ ਨਾਲ ਜੋੜਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News