ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਭਾਈ ਬਲਕਾਰ ਸਿੰਘ ਨੂੰ ਸੰਗਤਾਂ ਨੇ ਸਰਬਸੰਮਤੀ ਨਾਲ ਥਾਪਿਆ ਮੁੱਖ ਸੇਵਾਦਾਰ

Monday, Nov 10, 2025 - 03:57 AM (IST)

ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਭਾਈ ਬਲਕਾਰ ਸਿੰਘ ਨੂੰ ਸੰਗਤਾਂ ਨੇ ਸਰਬਸੰਮਤੀ ਨਾਲ ਥਾਪਿਆ ਮੁੱਖ ਸੇਵਾਦਾਰ

ਬਰੇਸ਼ੀਆ (ਦਲਵੀਰ ਸਿੰਘ ਕੈਂਥ) : ਧਾਰਮਿਕ ਅਸਥਾਨਾਂ ਦੀ ਸੇਵਾ ਦਾ ਕਾਰਜ ਗੁਰੂ ਸਾਹਿਬ ਵੱਲੋਂ ਆਪਣੇ ਸਿੱਖ ਨੂੰ ਬਖ਼ਸਿਆ ਉਹ ਰੁਤਬਾ ਹੈ ਜਿਹੜਾ ਕਿ ਉਸ ਦੇ ਕਰਮਾਂ ਦੇ ਸਦਕੇ ਹੀ ਮਿਲਦਾ ਹੈ ਅਤੇ ਇਸ ਸੇਵਾ ਦੀ ਬਦੌਲਤ ਸਿੱਖ ਆਪਣਾ ਲੋਕ ਸੁੱਖੀ ਤੇ ਪ੍ਰਲੋਕ ਸੁਹੇਲਾ ਕਰਦਿਆਂ ਹੋਰ ਸੰਗਤ ਲਈ ਵੀ ਸਿੱਖੀ ਦੀ ਮਿਸਾਲ ਬਣਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਇਟਲੀ ਵਿਖੇ ਅੱਜ ਸਰਬਸੰਮਤੀ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਮੁੱਖ ਸੇਵਾਦਾਰ ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਨੇ ਕਰਦਿਆਂ ਕਿਹਾ ਕਿ ਜਿਹੜੀ ਸੇਵਾ ਉਨ੍ਹਾਂ ਨੂੰ ਅੱਜ ਸਿੱਖ ਸੰਗਤ ਨੇ ਦਿੱਤੀ ਹੈ, ਉਹ ਇਸ ਸੇਵਾ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਸਿੱਖੀ ਦੇ ਚੜ੍ਹਦੀ ਕਲਾ ਦੇ ਕਾਰਜ ਕਰਨਗੇ।

PunjabKesari

ਉਹਨਾਂ ਦੇ ਨਾਲ ਨਿਸ਼ਾਨ ਸਿੰਘ ਭਦਾਸ ਵਾਈਸ ਪ੍ਰਧਾਨ ਮਹਿੰਦਰ ਸਿੰਘ ਮਾਜਰਾ ਵਾਈਸ ਪ੍ਰਧਾਨ ਸੈਕਟਰੀ ਸ਼ਰਨਜੀਤ ਸਿੰਘ ਠਾਕਰੀ ਕੈਸ਼ੀਅਰ ਸਵਰਨ ਸਿੰਘ ਅਤੇ ਭਗਵਾਨ  ਸਿੰਘ ਸੇਵਾਵਾ ਕਰਨ ਗਏ ਅਤੇ ਹੋਰ ਨਵੇਂ ਮੈਂਬਰ ਵੀ ਕਮੇਟੀ ਵਿੱਚ ਲਏ ਗਏ ਜਿਹਨਾਂ ਨੂੰ ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ ਦੇ ਸੇਵਾਦਾਰਾਂ ਨੇ ਵਿਸੇ਼ਸ ਮੁਬਾਰਕਬਾਦ ਦਿੰਦਿਆਂ ਉਹਨਾਂ ਦੀ ਸਭਾ ਨਵੇ ਚੁਣੇ ਸੇਵਾਦਾਰਾਂ ਦੀ ਪਹਿਲੀ ਪ੍ਰਬੰਧਕ ਕਮੇਟੀ ਵਾਂਗੂ ਭਰਪੂਰ ਸਹਿਯੋਗ ਕਰੇਗੀ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਫਲੈਰੋ ਦੀ ਪ੍ਰਬੰਧਕ ਕਮੇਟੀ ਪਿਛਲੇ ਕਰੀਬ 3 ਦਹਾਕਿਆਂ ਤੋਂ ਸੂਬੇ ਦੀ ਸਿੱਖ ਸੰਗਤ ਨੂੰ ਜਿੱਥੇ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਬਾਣੀ ਤੇ ਬਾਣੇ ਨਾਲ ਜੋੜਦੀ ਆ ਰਹੀ ਹੈ, ਉੱਥੇ ਸਮਾਜ ਸੇਵੀ ਕਾਰਜਾਂ ਵਿੱਚ ਵੀ ਮੋਹਰੀ ਕਤਾਰ ਵਿੱਚ ਹੁੰਦੀ ਹੈ। ਗੁਰਦੁਆਰਾ ਸਾਹਿਬ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਸਜਾਇਆ ਜਾਂਦਾ ਨਗਰ ਕੀਰਤਨ ਸੂਬੇ ਲੰਬਾਰਦੀਆ ਦਾ ਅਜਿਹਾ ਨਗਰ ਕੀਰਤਨ ਹੈ ਜਿਸ ਵਿੱਚ ਕਰੀਬ 40 ਤੋਂ 50 ਹਜ਼ਾਰ ਸਿੱਖ ਸੰਗਤਾਂ ਹਾਜ਼ਰੀ ਭਰਦੀਆਂ ਹਨ। ਇਸ ਗੁਰਦੁਆਰਾ ਸਾਹਿਬ ਦੀ 25 ਲੱਖ ਤੋਂ ਉਪੱਰ ਲਾਗਤ ਨਾਲ ਬਣੀ ਆਲੀਸ਼ਾਨ ਤੇ ਨਿਰਾਲੀ ਇਮਾਰਤ ਦੇਖਣ ਯੋਗ ਜਿਸ ਨੂੰ ਨੇਪੜੇ ਚਾੜ੍ਹਨ ਵਿੱਚ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਪੰਡੋਰੀ ਤੇ ਸਮੂਹ ਸੇਵਾਦਾਰਾਂ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ।


 


author

Sandeep Kumar

Content Editor

Related News