'ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ' ਵਿਖੇ ਮਨਾਇਆ ਜਾਵੇਗਾ ਭਗਤ ਧੰਨਾ ਜੱਟ ਦਾ ਜਨਮ ਦਿਹਾੜਾ

04/21/2018 3:22:31 PM

ਨਿਊਯਾਰਕ, (ਰਾਜ ਗੋਗਨਾ)—ਗੁਰਦੁਵਾਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ 'ਭਗਤ ਧੰਨਾ ਜੱਟ ਐਸੋਸੀਏਸ਼ਨ' ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਧੰਨਾ ਸਾਹਿਬ ਜੀ ਦਾ ਜਨਮ ਦਿਨ 22 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਇਸ ਦਾ ਪ੍ਰਬੰਧ ਦਿਨ ਐਤਵਾਰ ਨੂੰ ਗੁਰੂ ਘਰ 'ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿੱਲ ਨਿਊਯਾਰਕ' ਵਿਖੇ ਵੱਡੇ ਪੱਧਰ 'ਤੇ ਕੀਤਾ ਜਾਵੇਗਾ।
ਵਿਸ਼ੇਸ਼ ਸਮਾਗਮਾਂ ਦੀ ਸੇਵਾ ਸ਼ਰਧਾ ਅਤੇ ਪਿਆਰ ਨਾਲ ਵੱਡੇ ਪੱਧਰ 'ਤੇ ਨਿਭਾਈ ਜਾਵੇਗੀ। ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੁਪਹਿਰ 3:30 ਤੱਕ ਵਿਸ਼ੇਸ਼ ਦੀਵਾਨ ਹੋਣਗੇ। ਸਮਾਗਮ ਵਿਚ ਮਹਾਨ ਕੀਰਤਨੀਏ ਕਥਾ ਵਾਚਕ ਕਵੀਸ਼ਰੀ ਜੱਥੇ ਅਤੇ ਢਾਡੀ ਜੱਥੇ ਹਾਜ਼ਰੀ ਭਰਨਗੇ। ਸੰਗਤਾਂ ਨੂੰ ਧਾਰਮਿਕ ਸਮਾਗਮ 'ਚ ਪੁੱਜ ਕੇ ਜੀਵਨ ਸਫਲਾ ਕਰਨ ਦੀ ਅਪੀਲ ਕੀਤੀ ਗਈ ਹੈ।


Related News