ਬੇਨਜ਼ੀਰ ਕਤਲ ਮਾਮਲੇ ''ਚ ਮੁਕੱਦਮੇ ਦਾ ਸਾਹਮਣਾ ਕਰਾਗਾਂ : ਮੁਸ਼ਰੱਫ

09/04/2017 1:49:02 AM

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਪਰਵੇਜ਼ ਮੁਸ਼ਰੱਫ ਨੇ ਕਿਹਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੇ ਮਾਮਲੇ 'ਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਸਵਦੇਸ਼ ਪਰਤਣਗੇ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਇਕ ਅਦਾਲਤ ਨੇ 2007 'ਚ ਬੇਨਜ਼ੀਰ ਕਲਤ ਕਾਂਡ ਦੇ ਮਾਮਲੇ 'ਚ ਮੁਸ਼ਰੱਫ ਨੂੰ ਭਗੋੜਾ ਕਰਾਰ ਦਿੱਤਾ ਹੈ। ਮੁਸ਼ਰੱਫ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ 'ਚ ਕਿਹਾ ਹੈ ਕਿ ਰਾਵਲਪਿੰਡੀ ਅੱਤਵਾਦ ਰੋਕੂ ਅਦਾਲਤ ਦਾ ਫੈਸਲਾ ਉਨ੍ਹਾਂ ਦੇ ਖਿਲਾਫ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਪੂਰੀ ਤਰ੍ਹਾਂ ਠੀਕ ਹੋ ਜਾਵਾਂਗਾ ਤਾਂ ਮੈਂ ਪਾਕਿਸਤਾਨ ਪਰਤਾਂਗਾ ਤੇ ਮੁਕੱਦਮੇ ਦਾ ਸਾਹਮਣਾ ਕਰਾਂਗਾ। ਇਸ ਮਾਮਲੇ 'ਚ ਮੈਨੂੰ ਫਸਾਇਆ ਗਿਆ ਹੈ, ਜਦੋਂ ਕਿ ਇਸ ਦਰਦਨਾਕ ਹਾਦਸੇ 'ਚ ਮੇਰਾ ਕੋਈ ਹੱਥ ਨਹੀਂ ਹੈ। ਇਸ ਮਾਮਲੇ 'ਚ ਉਨ੍ਹਾਂ 'ਤੇ ਕਤਲ ਤੇ ਆਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਹੈ। ਉਹ ਇਸ ਵੇਲੇ ਦੁਬਈ 'ਚ ਰਹਿ ਰਹੇ ਹਨ।


Related News