ਚੀਨ ’ਤੇ ਪ੍ਰਦੂਸ਼ਣ ਦਾ ਹਮਲਾ, ਹਾਈਵੇ ਅਤੇ ਸਕੂਲਾਂ ਦੀਆਂ ਗਰਾਊਂਡਾਂ ਤੱਕ ਕਰਨੀਆਂ ਪਈਆਂ ਬੰਦ

Saturday, Nov 06, 2021 - 01:35 PM (IST)

ਬੀਜਿੰਗ - ਚੀਨ ਨੂੰ ਭਾਰੀ ਪ੍ਰਦੂਸ਼ਣ ਕਾਰਨ ਸ਼ੁੱਕਰਵਾਰ ਨੂੰ ਰਾਜਧਾਨੀ ਬੀਜਿੰਗ ’ਚ ਹਾਈਵੇ ਅਤੇ ਸਕੂਲਾਂ ਦੇ ਖੇਡ ਮੈਦਾਨਾਂ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਬੀਜਿੰਗ ਮਿਊਂਸੀਪਲਿਟੀ ਨੇ ਭਾਰੀ ਹਵਾ ਪ੍ਰਦੂਸ਼ਣ ਨੂੰ ਵੇਖਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ, ਜੋ ਵੀਰਵਾਰ ਸ਼ਾਮ 4 ਵਜੇ ਤੋਂ ਲਾਗੂ ਹੋਇਆ।

ਹਵਾ ਪ੍ਰਦੂਸ਼ਣ ਲਈ ਦੇਸ਼ ਦੀ ਚਿਤਾਵਨੀ ਪ੍ਰਣਾਲੀ ਦੇ ਤਹਿਤ ‘ਲਾਲ’ ਸਭ ਤੋਂ ਗੰਭੀਰ ਚਿਤਾਵਨੀ ਹੈ। ਇਸ ਤੋਂ ਬਾਅਦ ਸੰਤਰੀ, ਪੀਲਾ ਅਤੇ ਨੀਲਾ ਰੰਗ ਆਉਂਦਾ ਹੈ। ਸ਼ੁੱਕਰਵਾਰ ਨੂੰ ਉੱਤਰੀ ਚੀਨ ਦੇ ਕੁੱਝ ਇਲਾਕਿਆਂ ’ਚ ਧੁੰਦ ਦੇ ਕਾਰਨ ਦ੍ਰਿਸ਼ਟਤਾ 200 ਮੀਟਰ ਤੋਂ ਵੀ ਘੱਟ ਰਹਿ ਗਈ । ਧੁੰਦ ਘੱਟ ਤੋਂ ਘੱਟ ਸ਼ਨੀਵਾਰ ਤੱਕ ਬਣੀ ਰਹਿਣ ਦੀ ਸੰਭਾਵਨਾ ਹੈ। ਦੁਨੀਆ ’ਚ ਗਰੀਨਹਾਊਸ (ਪ੍ਰਦੂਸ਼ਣ ਫੈਲਾਉਣ ਵਾਲੀਆਂ ਨੁਕਸਾਨਦਾਇਕ) ਗੈਸਾਂ ਦੇ ਸਭ ਤੋਂ ਵੱਡੇ ਜਣਕ ਚੀਨ ਨੇ ਹਾਲ ਦੇ ਮਹੀਨਿਆਂ ’ਚ ਸਪਲਾਈ ਲੜੀ ’ਚ ਊਰਜਾ ਸੰਕਟ ਨਾਲ ਨਜਿੱਠਣ ਲਈ ਕੋਲੇ ਦੇ ਉਤਪਾਦਨ ’ਚ ਅੰਨ੍ਹੇਵਾਹ ਵਾਧਾ ਕੀਤਾ ਹੈ।


cherry

Content Editor

Related News