ਬੀਜਿੰਗ ''ਚ ਕੋਰੋਨਾ ਮਾਮਲਿਆਂ ''ਚ ਕਮੀ ਤੋਂ ਬਾਅਦ ਮੁੜ ਖੋਲ੍ਹੇ ਗਏ ਰੈਸਟੋਰੈਂਟ

06/06/2022 3:43:58 PM

ਬੀਜਿੰਗ (ਏਜੰਸੀ)- ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਕੁਝ ਹੋਰ ਮਹਾਮਾਰੀ ਸਬੰਧਤ ਪਾਬੰਦੀਆਂ ਵਿਚ ਕੁੱਝ ਹੋਰ ਢਿੱਲ ਦਿੱਤੀ ਹੈ ਅਤੇ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਜ਼ਿਆਦਾਤਰ ਰੈਸਟੋਰੈਂਟ ਲਗਭਗ 1 ਮਹੀਨੇ ਬਾਅਦ ਮੁੜ ਖੁੱਲ੍ਹ ਗਏ ਹਨ। ਅਜਾਇਬ ਘਰਾਂ, ਸਿਨੇਮਾਘਰਾਂ ਅਤੇ ਜਿੰਮਾਂ ਨੂੰ 75 ਪ੍ਰਤੀਸ਼ਤ ਸਮਰੱਥਾ ਤੱਕ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਹੁਣ ਲੋਕਾਂ ਦੇ ਘਰਾਂ ਤੱਕ ਸਾਮਾਨ ਪਹੁੰਚਾਇਆ ਜਾ ਸਕਦਾ ਹੈ।

ਸਕੂਲ ਪਹਿਲਾਂ ਅੰਸ਼ਕ ਤੌਰ 'ਤੇ ਖੋਲ੍ਹੇ ਗਏ ਸਨ ਪਰ ਹੁਣ 13 ਜੂਨ ਤੋਂ ਸਕੂਲ ਪੂਰੀ ਸਮਰੱਥਾ ਨਾਲ ਚਲਾਏ ਜਾ ਸਕਦੇ ਹਨ। ਲਾਗ ਦੇ ਮਾਮਲੇ ਵਧਣ ਤੋਂ ਬਾਅਦ ਅਧਿਕਾਰੀਆਂ ਨੂੰ ਇਮਾਰਤਾਂ ਅਤੇ ਕੰਪਲੈਕਸਾਂ ਨੂੰ ਬੰਦ ਕਰਨਾ ਪਿਆ ਸੀ ਅਤੇ ਸ਼ਹਿਰ ਵਿਚ 6 ਹਫ਼ਤਿਆਂ ਦੌਰਾਨ ਲਾਗ ਦੇ ਲਗਭਗ 1,800 ਮਾਮਲੇ ਆਏ ਸਨ। ਐਤਵਾਰ ਨੂੰ ਨਵੇਂ ਮਾਮਲਿਆਂ ਦੀ ਗਿਣਤੀ ਘੱਟ ਕੇ 6 ਰਹਿ ਗਈ ਹੈ।

ਮਹਾਮਾਰੀ ਦੇ ਕਾਰਨ ਸ਼ੰਘਾਈ ਸ਼ਹਿਰ ਵਿੱਚ ਲਗਭਗ 2 ਮਹੀਨਿਆਂ ਤੱਕ ਪਾਬੰਦੀਆਂ ਲਾਗੂ ਰਹੀਆਂ। ਪਿਛਲੇ ਹਫ਼ਤੇ ਸ਼ਹਿਰ ਵਿੱਚ ਕੁਝ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ ਪਰ ਰੈਸਟੋਰੈਂਟ ਬੰਦ ਰਹੇ। ਬੀਜਿੰਗ ਅਤੇ ਸ਼ੰਘਾਈ ਦੋਵਾਂ ਵਿੱਚ, ਲੋਕਾਂ ਨੂੰ ਸਬਵੇਅ ਵਿੱਚ ਜਾਂ ਦਫਤਰਾਂ, ਸ਼ਾਪਿੰਗ ਮਾਲਾਂ ਜਾਂ ਹੋਰ ਜਨਤਕ ਸਥਾਨਾਂ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਪਿਛਲੇ 72 ਘੰਟਿਆਂ ਵਿੱਚ ਕੋਵਿਡ ਲਈ ਨਕਾਰਾਤਮਕ ਟੈਸਟ ਰਿਪੋਰਟ ਦਿਖਾਉਣੀ ਹੋਵੇਗੀ।


cherry

Content Editor

Related News