ਸੁੰਦਰਤਾ ਸਮੱਗਰੀ ’ਚ ਅਜਿਹੇ ਬੈਕਟੀਰੀਆ, ਜੋ ਚਮੜੀ ’ਚ ਪੈਦਾ ਕਰਦੇ ਹਨ ਇਨਫੈਕਸ਼ਨ

12/07/2019 9:06:36 AM

ਲੰਡਨ, (ਇੰਟ.)- ਕਈ ਤਰ੍ਹਾਂ ਦੀ ਸੁੰਦਰਤਾ ਸਮੱਗਰੀ ਜਿਵੇਂ ਬਿਊਟੀ ਬਲੇਂਡਰ, ਮਸਕਾਰਾ ਅਤੇ ਲਿਪ ਗਲਾਜ਼ ’ਚ ਹਾਨੀਕਾਰਕ ਸੁਪਰਬਗ ਦੀ ਇਨਫੈਕਸ਼ਨ ਪਾਈ ਗਈ ਹੈ। ਅਮਰੀਕਾ ’ਚ ਹੋਈ ਇਕ ਖੋਜ ਤੋਂ ਬਾਅਦ ਇਹ ਚਿਤਾਵਨੀ ਦਿੱਤੀ ਗਈ ਹੈ।
ਅਮਰੀਕਾ ਦੀ ਐਸਟਨ ਯੂਨੀਵਰਸਿਟੀ ਦੇ ਮੁਖੀ ਖੋਜੀ ਅਮਰੀਨ ਬਸ਼ੀਰ ਨੇ ਕਿਹਾ, ''ਯੂ. ਕੇ. 'ਚ ਹਰ ਦਿਨ ਲੱਖਾਂ ਲੋਕ ਸੁੰਦਰਤਾ ਸਮੱਗਰੀ ਦੀ ਵਰਤੋਂ ਕਰਦੇ ਹਨ। ਇਹ ਉਤਪਾਦ ਸੰਭਾਵਿਤ ਖਤਰਨਾਕ ਬੈਕਟੀਰੀਆ ਜਿਵੇਂ ਈ.ਕੋਲੀ ਅਤੇ ਸਟੈਫਿਲੋਕੋਕੀ ਨਾਲ ਇਨਫੈਰਟਡ ਹੁੰਦੇ ਹਨ ਕਿਉਂਕਿ ਇਨ੍ਹਾਂ ਨੂੰ ਸਾਫ ਨਹੀਂ ਕੀਤਾ ਜਾਂਦਾ ਅਤੇ ਜ਼ਿਆਦਾਤਰ ਸਮਾਂ ਐਕਸਪਾਇਰੀ ਡੇਟ ਤੋਂ ਬਾਅਦ ਹੀ ਇਸਤੇਮਾਲ ਕੀਤਾ ਜਾਂਦਾ ਹੈ।

10 ’ਚੋਂ 9 ਸੁੰਦਰਤਾ ਉਤਪਾਦਾਂ ’ਚ ਮਿਲੇ ਅਜਿਹੇ ਬੈਕਟੀਰੀਆ, ਜੋ ਚਮੜੀ ਨੂੰ ਕਰਦੇ ਹਨ ਇਨਫੈਕਸ਼ਨ

ਜਰਨਲ ਆਫ ਐਪਲਾਈਡ ਮਾਊਈਕ੍ਰੋਬਾਇਓਲੋਜੀ 'ਚ ਛਪੀ ਖੋਜ ਦੇ ਅਨੁਸਾਰ 10 ’ਚੋਂ 9 ਸੁੰਦਰਤਾ ਉਤਪਾਦਾਂ ’ਚ ਅਜਿਹੇ ਬੈਕਟੀਰੀਆ ਪਾਏ ਜਾਂਦੇ ਹਨ, ਜੋ ਚਮੜੀ 'ਚ ਇਨਫੈਕਸ਼ਨ ਪੈਦਾ ਕਰ ਸਕਦੇ ਹਨ ਅਤੇ ਇਸ ਨਾਲ ਖੂਨ ਵੀ ਪ੍ਰਭਾਵਿਤ ਹੋ ਸਕਦਾ ਹੈ। ਇਨ੍ਹਾਂ ਉਤਪਾਦਾਂ ਦਾ ਅੱਖਾਂ, ਮੂੰਹ, ਕੱਟੇ ਜਾਂ ਛਿੱਲੇ ਹੋਏ ਸਥਾਨ 'ਤੇ ਇਸਤੇਮਾਲ ਕਰਨਾ ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਹੈ। ਇਨ੍ਹਾਂ ਉਤਪਾਦਾਂ ਦੌਰਾਨ ਉਨ੍ਹਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ, ਜਿਨ੍ਹਾਂ ਦੀ ਰੋਗ ਰੋਕੂ ਸਮਰੱਥਾ ਕਮਜ਼ੋਰ ਹੁੰਦੀ ਹੈ।

ਸਪੰਜ ’ਚ ਸਭ ਤੋਂ ਵੱਧ ਬੈਕਟੀਰੀਆ

ਖੋਜੀ ਅਨੁਸਾਰ ਨਵੇਂ ਬਿਊਟੀ ਬਲੇਂਡਰ ਮਤਲਬ ਮੇਕਅਪ ਉਤਪਾਦ ਚਿਹਰੇ ’ਤੇ ਲਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਪੰਜ 'ਚ ਸਭ ਤੋਂ ਜ਼ਿਆਦਾ ਬੈਕਟੀਰੀਆ ਪਾਏ ਜਾਂਦੇ ਹਨ। 93 ਫੀਸਦੀ ਬਿਊਟੀ ਬਲੇਂਡਰ ਨੂੰ ਸਾਫ ਨਹੀਂ ਕੀਤਾ ਜਾਂਦਾ, ਜਿਸ ਦੀ ਵਜ੍ਹਾ ਨਾਲ ਖਤਰਨਾਕ ਬੈਕਟੀਰੀਆ ਪਾਏ ਗਏ ਹਨ। 64 ਫੀਸਦੀ ਬਲੇਂਡਰ ਮੇਕਅਪ ਕਰਦੇ ਸਮੇਂ ਕਈ ਵਾਰ ਜ਼ਮੀਨ ’ਤੇ ਸੁੱਟ ਦਿੱਤੇ ਜਾਂਦੇ ਹਨ। ਇਸ ਸਪੰਜ ਦੀ ਵਰਤੋਂ ਚਿਹਰੇ ’ਤੇ ਫਾਊਂਡੇਸ਼ਨ ਲਾਉਣ ਲਈ ਕੀਤੀ ਜਾਂਦੀ ਹੈ। ਹਰ ਸਾਲ 65 ਲੱਖ ਬਿਊਟੀ ਬਲੇਂਡਰਾਂ ਦੀ ਵਿਕਰੀ ਹੁੰਦੀ ਹੈ।

ਈ. ਕੋਲੀ ਵਰਗੇ ਬੈਕਟੀਰੀਆ ਬਣਦੇ ਹਨ ਚਿਹਰੇ ’ਤੇ ਇਨਫੈਕਸ਼ਨ ਦਾ ਕਾਰਣ

ਖੋਜੀਆਂ ਨੇ ਦੇਖਿਆ ਕਿ ਇਹ ਬਿਊਟੀ ਬਲੇਂਡਰ ਜ਼ਿਆਦਾਤਰ ਗਿੱਲਾਪਨ ਛੱਡਦੇ ਹਨ, ਜਿਸ ਕਾਰਣ ਬੈਕਟੀਰੀਆ ਫੈਲ ਸਕਦਾ ਹੈ। ਖੋਜੀ ਬਸ਼ੀਰ ਨੇ ਕਿਹਾ ਕਿ ਸੁੰਦਰਤਾ ਉਤਪਾਦਾਂ ’ਚ ਮੌਜੂਦ ਈ.ਕੋਲੀ ਜਿਹੇ ਬੈਕਟੀਰੀਆ ਚਿਹਰੇ ਦੀ ਇਨਫੈਕਸ਼ਨ ਦਾ ਕਾਰਣ ਬਣਦੇ ਹਨ। ਅਜਿਹੇ 'ਚ ਉਪਭੋਗਤਾ ਦੁਆਰਾ ਬਿਊਟੀ ਬਲੇਂਡਰ ਅਤੇ ਬਰੱਸ਼ ਦੀ ਸਾਫ ਸਫਾਈ ਨਾ ਕਰਨਾ ਚਿੰਤਾ ਦਾ ਕਾਰਣ ਹੈ। ਇਸ ਲਈ ਸੁੰਦਰਤਾ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਉਹ ਸੁਰੱਖਿਆ ਲਈ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਸਲਾਹ ਦਿੱਤੀ ਕਿ ਸੁੰਦਰਤਾ ਉਤਪਾਦਾਂ ਦੀ ਐਕਸਪਾਇਰੀ ਡੇਟ ਅਤੇ ਸਾਫ ਸਫਾਈ ਬਾਰੇ ਸਪੱਸ਼ਟ ਨਿਰਦੇਸ਼ ਵੱਡੇ ਸ਼ਬਦਾਂ 'ਚ ਲਿਖੇ ਹੋਣੇ ਚਾਹੀਦੇ ਹਨ ਤਾਂ ਕਿ ਉਪਭੋਗਤਾ ਉਨ੍ਹਾਂ ਦੀ ਪਾਲਣਾ ਕਰੇ।

Related News