ਨਾਰੀਅਲ ਪਾਣੀ ਪੀਣ ਵਾਲੇ ਹੋ ਜਾਣ ਸਾਵਧਾਨ! ਛੋਟੀ ਜਿਹੀ ਗ਼ਲਤੀ ਲੈ ਸਕਦੀ ਹੈ ਤੁਹਾਡੀ ਜਾਨ

Sunday, Apr 06, 2025 - 05:50 AM (IST)

ਨਾਰੀਅਲ ਪਾਣੀ ਪੀਣ ਵਾਲੇ ਹੋ ਜਾਣ ਸਾਵਧਾਨ! ਛੋਟੀ ਜਿਹੀ ਗ਼ਲਤੀ ਲੈ ਸਕਦੀ ਹੈ ਤੁਹਾਡੀ ਜਾਨ

ਇੰਟਰਨੈਸ਼ਨਲ ਡੈਸਕ : ਗਰਮੀਆਂ ਵਿੱਚ ਨਾਰੀਅਲ ਪਾਣੀ ਪੀਣਾ ਅਕਸਰ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਹੈ ਪਰ ਡੈਨਮਾਰਕ ਤੋਂ ਆਈ ਇਸ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਇਕ ਨੌਜਵਾਨ ਨੇ ਗਲਤੀ ਨਾਲ ਪੁਰਾਣਾ ਨਾਰੀਅਲ ਦਾ ਪਾਣੀ ਪੀ ਲਿਆ ਅਤੇ ਸਿਰਫ 1 ਘੰਟੇ 'ਚ ਹੀ ਉਸ ਦੀ ਜਾਨ ਚਲੀ ਗਈ। ਰਿਪੋਰਟ ਮੁਤਾਬਕ, ਨੌਜਵਾਨ ਨੇ ਬਾਜ਼ਾਰ ਤੋਂ ਨਾਰੀਅਲ ਪਾਣੀ ਖਰੀਦ ਕੇ ਕੁਝ ਦਿਨਾਂ ਤੱਕ ਇੰਝ ਹੀ ਰੱਖਿਆ ਸੀ। ਨਾ ਤਾਂ ਉਸ ਨੂੰ ਫਰਿੱਜ ਵਿਚ ਰੱਖਿਆ ਗਿਆ ਅਤੇ ਨਾ ਹੀ ਉਸ ਦੀ ਤਾਜ਼ਗੀ ਚੈੱਕ ਕੀਤੀ ਗਈ।

ਇਹ ਵੀ ਪੜ੍ਹੋ : 2025 'ਚ 54ਵੀਂ ਵਾਰ ਫਟਿਆ ਜਾਪਾਨ ਦਾ ਸਕੁਰਾਜੀਮਾ ਜਵਾਲਾਮੁਖੀ, ਅਲਰਟ ਜਾਰੀ  

ਬਾਅਦ ਵਿੱਚ ਜਦੋਂ ਉਸਨੇ ਉਹੀ ਨਾਰੀਅਲ ਪਾਣੀ ਪੀਤਾ ਤਾਂ ਉਸ ਨੂੰ ਬਹੁਤ ਜ਼ਿਆਦਾ ਪਸੀਨਾ ਆਉਣਾ, ਉਲਟੀਆਂ ਆਉਣੀਆਂ, ਬੇਚੈਨੀ ਅਤੇ ਬੇਹੋਸ਼ੀ ਸ਼ੁਰੂ ਹੋ ਗਈ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਦੂਸ਼ਿਤ ਨਾਰੀਅਲ ਪਾਣੀ 'ਚ ਉੱਗਣ ਵਾਲੀ ਖਤਰਨਾਕ ਉੱਲੀ ਨੇ ਉਸ ਦੇ ਦਿਮਾਗ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਦਿਮਾਗ ਖਰਾਬ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਡਾਕਟਰਾਂ ਅਨੁਸਾਰ ਫੰਗਸ ਵਾਲਾ ਨਾਰੀਅਲ ਪਾਣੀ ਪੀਣ ਨਾਲ ਸਾਹ ਦੀ ਸਮੱਸਿਆ, ਐਲਰਜੀ ਅਤੇ ਦਿਮਾਗ ਨੂੰ ਨੁਕਸਾਨ ਹੋਣ ਵਰਗੇ ਗੰਭੀਰ ਖ਼ਤਰੇ ਹੋ ਸਕਦੇ ਹਨ, ਇਸ ਲਈ ਨਾਰੀਅਲ ਪਾਣੀ ਪੀਂਦੇ ਸਮੇਂ ਹਮੇਸ਼ਾ ਤਾਜ਼ਗੀ ਅਤੇ ਸਫਾਈ ਦਾ ਧਿਆਨ ਰੱਖੋ।

ਨਾਰੀਅਲ ਪਾਣੀ ਪੀਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

* ਹਮੇਸ਼ਾ ਤਾਜ਼ਾ ਅਤੇ ਸਾਫ਼ ਨਾਰੀਅਲ ਪਾਣੀ ਪੀਓ।
* ਬਦਬੂ ਜਾਂ ਰੰਗ ਬਦਲਣ 'ਤੇ ਨਾਰੀਅਲ ਪਾਣੀ ਸੁੱਟ ਦਿਓ।
* ਪੈਕ ਕੀਤੇ ਨਾਰੀਅਲ ਪਾਣੀ ਨੂੰ ਤੁਰੰਤ ਫਰਿੱਜ ਵਿੱਚ ਰੱਖੋ।
* ਪੀਣ ਤੋਂ ਪਹਿਲਾਂ ਨਾਰੀਅਲ ਪਾਣੀ ਦੀ ਚੰਗੀ ਤਰ੍ਹਾਂ ਜਾਂਚ ਕਰੋ।
* ਜੰਮੇ ਹੋਏ ਜਾਂ ਸੁਆਦਲੇ ਨਾਰੀਅਲ ਪਾਣੀ ਤੋਂ ਬਚੋ।

ਇਹ ਵੀ ਪੜ੍ਹੋ : CNG Price Hike:ਦਿੱਲੀ 'ਚ CNG ਦੀਆਂ ਕੀਮਤਾਂ ਵਧੀਆਂ, ਹੁਣ ਗੱਡੀ ਚਲਾਉਣੀ ਹੋਵੇਗੀ ਮਹਿੰਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News