ਬਰਾਕ ਓਬਾਮਾ ਦੀ ਫਿਲਮ ਨੇ ਜਿੱਤਿਆ ਬੈਸਟ ਡਾਕਿਊਮੈਂਟਰੀ ਦਾ ਆਸਕਰ ਅਵਾਰਡ

Monday, Feb 10, 2020 - 09:41 PM (IST)

ਬਰਾਕ ਓਬਾਮਾ ਦੀ ਫਿਲਮ ਨੇ ਜਿੱਤਿਆ ਬੈਸਟ ਡਾਕਿਊਮੈਂਟਰੀ ਦਾ ਆਸਕਰ ਅਵਾਰਡ

ਲਾਸ ਏਜੰਲਸ - ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪਤਨੀ ਮਿਸ਼ੇਲ ਦੇ ਪ੍ਰੋਡੱਕਸ਼ਨ ਹਾਊਸ ਦੀ ਪਹਿਲੀ ਡਾਕਿਊਮੈਂਟਰੀ ਫਿਲਮ ਨੂੰ ਸਾਲ 2019 ਦੀ ਬੈਸਟ ਡਾਕਿਊਮੈਂਟਰੀ ਫੀਚਰ ਦਾ ਆਸਕਰ ਹਾਸਲ ਹੋਇਆ ਹੈ। ਇਹ ਡਾਕਿਊਮੈਂਟਰੀ ਨੈੱਟਫਲਿਕਸ 'ਤੇ ਟੈਲੀਕਾਸਟ ਹੋਈ ਸੀ। ਬਰਾਕ ਓਬਾਮਾ, ਅਮਰੀਕਾ ਦੇ 44ਵੇਂ ਰਾਸ਼ਟਰਪਤੀ ਰਹਿ ਚੁੱਕੇ ਹਨ ਅਤੇ ਉਹ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ ਜੋ ਅਫਰੀਕੀ ਮੂਲ ਦੇ ਹਨ। 92ਵੇਂ ਅਕਾਦਮੀ ਅਵਾਰਡ ਦਾ ਆਯੋਜਨ ਕੈਲੀਫੋਰਨੀਆ ਰਾਜ ਦੇ ਲਾਸ ਏਜੰਲਸ ਸਥਿਤ ਡਾਲਬੀ ਥੀਏਟਰਸ ਵਿਚ ਹੋਇਆ।

21 ਅਗਸਤ ਨੂੰ ਨੈੱਟਫਲਿਕਸ 'ਤੇ ਹੋਈ ਸੀ ਟੈਲੀਕਾਸਟ
ਅਮਰੀਕਨ ਫੈਕਟਰੀ ਫਿਲਮ ਦੀ ਡਾਇਰੈਕਟਰ ਜੂਲੀਆ ਰੇਇਸ਼ੇਰਟ, ਸਟੀਵ ਬੋਗਨਾਰ ਓ ਜੈਫ ਰੇਇਸ਼ੇਰਟ ਹੱਸਦੇ ਹੋਏ ਟ੍ਰਾਫੀ ਨੂੰ ਲੈਣ ਲਈ ਸਟੇਜ 'ਤੇ ਆਏ ਸਨ। ਰੇਇਸ਼ੇਰਟ ਇਸ ਸਮੇਂ ਕੈਂਸਰ ਨਾਲ ਨਜਿੱਠ ਰਹੇ ਹਨ ਅਤੇ ਉਨ੍ਹਾਂ ਨੇ ਇਸ ਮੌਕੇ 'ਤੇ ਫਿਲਮ ਨਾਲ ਜੁਡ਼ੇ ਸਾਰੇ ਲੋਕਾਂ ਦਾ ਧੰਨਵਾਦ ਅਦਾ ਕੀਤਾ ਹੈ। ਇਸ ਡਾਕਿਊਮੈਂਟਰੀ ਨੂੰ ਓਬਾਮਾ ਦੇ ਹਾਇਰ ਗ੍ਰਾਊਂਡ ਪ੍ਰੋਡੱਕਸ਼ਨ ਵੱਲ ਨਿਰਮਤ ਕੀਤਾ ਗਿਆ ਸੀ।

ਇਸ ਪ੍ਰੋਡੱਕਸ਼ਨ ਹਾਊਸ ਦੀ ਪਹਿਲੀ ਫਿਲਮ ਨੂੰ ਹੀ ਆਸਕਰ ਮਿਲਣ ਤੋਂ ਬਾਅਦ ਇਸ ਦੀ ਤਰੀਫ ਹੋ ਰਹੀ ਹੈ।

21 ਅਗਸਤ ਨੂੰ 2019 ਨੂੰ ਨੈੱਟਫਲਿਕਸ 'ਤੇ ਓਬਾਮਾ ਜੋਡ਼ੇ ਨੇ ਡੈਬਿਊ ਕੀਤਾ ਸੀ ਅਤੇ ਅਮਰੀਕਨ ਫੈਕਟਰੀ ਨੂੰ ਕਾਫੀ ਪਾਜੀਟਿਵ ਰਿਵਿਊ ਮਿਲੇ। ਆਲੋਚਕਾਂ ਨੇ ਇਸ ਨੂੰ ਇਕ ਅੱਖ ਖੋਲਣ ਵਾਲੀ ਡਾਕਿਊਮੈਂਟਰੀ ਦੱਸਿਆ ਹੈ। ਅਮਰੀਕਨ ਫੈਕਟਰੀ ਇਕ ਅਜਿਹੀ ਗਲਾਸ ਫੈਕਟਰੀ ਦੀ ਕਹਾਣੀ ਹੈ, ਜਿਸ ਨੂੰ ਇਕ ਚੀਨੀ ਅਰਬਪਤੀ ਓਹਾਓ ਵਿਚ ਖੋਲਦਾ ਹੈ। ਆਲੋਚਕਾ ਦਾ ਆਖਣਾ ਹੈ ਕਿ ਇਸ ਦੇ ਜ਼ਰੀਏ ਅਮਰੀਕਾ ਅਤੇ ਚੀਨ ਦੇ ਸੱਭਿਆਚਾਰ ਵਿਚਾਲੇ ਹੋਣ ਵਾਲੇ ਟਕਰਾਅ ਨੂੰ ਕਾਫੀ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। ਆਲੋਚਕ ਮੰਨਦੇ ਹਨ ਕਿ ਡਾਕਿਊਮੈਂਟਰੀ ਦੇ ਜ਼ਰੀਏ ਉਨ੍ਹਾਂ ਚੁਣੌਤੀਆਂ ਨੂੰ ਦੱਸਿਆ ਗਿਆ ਹੈ ਜੋ 21ਵੀਂ ਸਦੀ ਵਿਚ ਦੁਨੀਆ ਦੀ ਅਰਥ ਵਿਵਸਥਾ ਦੇ ਸਾਹਮਣੇ ਹਨ।


author

Khushdeep Jassi

Content Editor

Related News